Posted on May 27th, 2013

<p>ਫਰੀਦਕੋਟ ਦੇ ਬਹੁ-ਚਰਚਿਤ ਸ਼ਰੂਤੀ ਅਗਵਾ ਕਾਂਡ ਦਾ ਮੁੱਖ ਦੋਸ਼ੀ ਨਿਸ਼ਾਨ ਸਿੰਘ<br></p>
ਫਰੀਦਕੋਟ- ਫਰੀਦਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਫਰੀਦਕੋਟ ਦੇ ਬਹੁ-ਚਰਚਿਤ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਿਸ਼ਾਨ ਸਿੰਘ ਖ਼ਿਲਾਫ਼ ਜਬਰ-ਜਨਾਹ ਦੇ ਦੋ ਮਾਮਲੇ ਦਰਜ ਸਨ ਅਤੇ ਉਸ ਨੂੰ ਦੋਹਾਂ ਮੁਕੱਦਮਿਆਂ ਵਿਚ ਵੱਖ-ਵੱਖ ਤੌਰ 'ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਅਨੁਸਾਰ ਨਿਸ਼ਾਨ ਸਿੰਘ ਨੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਵਿਚ ਗੁਜ਼ਾਰਨੀ ਪਵੇਗੀ। ਉਸਨੂੰ ਅਦਾਲਤ ਨੇ 24 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਸੁਣਾਇਆ ਹੈ।
ਅਦਾਲਤ ਨੇ ਨਿਸ਼ਾਨ ਸਿੰਘ ਦੀ ਮਾਂ ਨਵਜੋਤ ਕੌਰ, ਅਕਾਲੀ ਆਗੂ ਮਨਿੰਦਰਜੀਤ ਸਿੰਘ ਡਿੰਪੀ ਸਮਰਾ, ਰਾਜਵਿੰਦਰ ਸਿੰਘ ਘਾਲੀ, ਤੂਫ਼ਾਨ ਸਿੰਘ, ਵਰਿੰਦਰ ਕੁਮਾਰ, ਹਰਸਿਮਰਨ ਸਿੰਘ, ਬਿਕਰਮਜੀਤ ਸਿੰਘ, ਪੰਕਜ ਗੌਤਮ ਅਤੇ ਪ੍ਰਦੀਪ ਕੁਮਾਰ ਨੂੰ ਇਰਾਦਾ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿਚ 7-7 ਸਾਲ ਦੀ ਕੈਦ ਅਤੇ ਸਾਰਿਆਂ ਨੂੰ 15-15 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਅਦਾਲਤ ਨੇ ਇਸ ਮਾਮਲੇ ਵਿਚ ਰਾਹੁਲ ਸ਼ਰਮਾ, ਅਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸੰਨੀ, ਸਾਹਿਲ ਸ਼ਰਮਾ, ਗੁਰਦੀਪ ਸਿੰਘ, ਅਮਨ ਕੁਮਾਰ, ਕੁਲਵਿੰਦਰ ਕੌਰ ਅਤੇ ਨਿਸ਼ੂ ਚੋਪੜਾ ਨੂੰ ਸਬੂਤਾਂ ਅਤੇ ਗਵਾਹੀਆਂ ਦੀ ਘਾਟ ਹੋਣ ਦੇ ਅਧਾਰ 'ਤੇ ਬਰੀ ਕਰ ਦਿੱਤਾ।
ਦੱਸਣਯੋਗ ਹੈ ਕਿ 24 ਸਤੰਬਰ 2012 ਨੂੰ ਦਿਨ-ਦਿਹਾੜੇ ਨਿਸ਼ਾਨ ਸਿੰਘ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਫ਼ਰੀਦਕੋਟ ਦੀ ਡੋਗਰ ਬਸਤੀ 'ਚੋਂ ਨਾਬਾਲਗ਼ ਲੜਕੀ ਸ਼ਰੂਤੀ ਸਚਦੇਵਾ ਨੂੰ ਅਗਵਾ ਕਰ ਲਿਆ ਸੀ ਤੇ ਨਿਸ਼ਾਨ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੀੜਤ ਲੜਕੀ ਦੀ ਮਾਂ ਸੀਮਾ ਸਚਦੇਵਾ ਅਤੇ ਪਿਤਾ ਅਸ਼ਵਨੀ ਸਚਦੇਵਾ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ। ਪੁਲਿਸ ਨੇ ਨਿਸ਼ਾਨ ਸਿੰਘ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਦੇ ਫੈਸਲੇ 'ਤੇ ਪੀੜਤ ਲੜਕੀ ਦੀ ਮਾਂ ਸੀਮਾ ਸਚਦੇਵਾ ਅਤੇ ਪਿਤਾ ਅਸ਼ਵਨੀ ਸਚਦੇਵਾ ਨੇ ਸੰਤੁਸ਼ਟੀ ਪ੍ਰਗਟ ਕੀਤੀ, ਪਰ ਨਾਲ ਹੀ ਕਿਹਾ ਕਿ ਜਿਹੜੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਖ਼ਿਲਾਫ਼ ਹਾਈਕੋਰਟ ਵਿਚ ਅਪੀਲ ਕੀਤੀ ਜਾਵੇਗੀ। ਅਦਾਲਤ ਨੇ ਰਾਜਵਿੰਦਰ ਸਿੰਘ ਉਰਫ਼ ਘਾਲੀ ਨੂੰ ਅਸਲੇ ਦੀ ਦੁਰਵਰਤੋਂ ਦੇ ਦੋਸ਼ਾਂ ਵਿਚ ਦੋ ਸਾਲ ਦੀ ਵੱਧ ਸਜ਼ਾ ਸੁਣਾਈ ਹੈ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਇਹ ਮਾਮਲਾ ਸੁਲਝਾਉਣ ਲਈ 50 ਲੱਖ ਰੁਪਏ ਖਰਚਣੇ ਪਏ। ਪੁਲਿਸ ਨੇ ਅਦਾਲਤ ਸਾਹਮਣੇ ਕੁੱਲ 58 ਗਵਾਹ ਪੇਸ਼ ਕੀਤੇ ਜਦੋਂ ਕਿ ਮੁਲਜ਼ਮਾਂ ਨੇ ਆਪਣੀ ਸਫ਼ਾਈ ਵਿਚ 40 ਗਵਾਹ ਅਦਾਲਤ ਸਾਹਮਣੇ ਪੇਸ਼ ਕੀਤੇ।

Posted on May 25th, 2026

Posted on May 22nd, 2026

Posted on May 21st, 2026

Posted on May 20th, 2026

Posted on May 19th, 2026

Posted on May 15th, 2026

Posted on May 14th, 2026

Posted on May 13th, 2026

Posted on May 12th, 2026

Posted on May 11th, 2026

Posted on May 8th, 2026

Posted on May 7th, 2026