Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਸਰਕਾਰ ਨੇ ਇੰਦਰਾ-ਰਾਜੀਵ ਗਾਂਧੀ ਦੀ ਫ਼ੋਟੋ ਵਾਲੇ ਡਾਕ ਟਿਕਟ ਕੀਤੇ ਬੰਦ

Posted on September 15th, 2015


ਨਵੀਂ ਦਿੱਲੀ, 15 ਸਤੰਬਰ (ਏਜੰਸੀ)- ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਫ਼ੋਟੋ ਵਾਲੇ ਡਾਕ ਟਿਕਟ ਹੁਣ ਬੰਦ ਹੋ ਗਏ ਹਨ। ਇਹ ਟਿਕਟ ਆਧੁਨਿਕ ਭਾਰਤ ਦੇ ਨਿਰਮਾਤਾ ਸਿਰਲੇਖ ਦੀ ਲੜੀ ਵਾਲੇ ਡਾਕ ਟਿਕਟ ਦਾ ਹਿੱਸਾ ਸਨ ਜਿਨ੍ਹਾਂ ਨੂੰ ਡਾਕ ਵਿਭਾਗ ਨੇ ਸਾਲ 2008 'ਚ ਜਾਰੀ ਕੀਤਾ ਸੀ। ਰਿਪੋਰਟ ਮੁਤਾਬਿਕ ਸਰਕਾਰ ਹੁਣ ਨਵੀਂ ਲੜੀ ਤਹਿਤ ਦੀਨ ਦਿਆਲ ਉਪਾਧਿਆਇ, ਜੈਪ੍ਰਕਾਸ਼ ਨਰਾਇਣ, ਸ਼ਿਆਮਾ ਪ੍ਰਸਾਦ ਮੁਖਰਜੀ ਤੇ ਰਾਮ ਮਨੋਹਰ ਲੋਹੀਆ ਦੀ ਤਸਵੀਰ ਵਾਲੇ ਡਾਕ ਟਿਕਟ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਆਉਣ ਵਾਲੇ ਮਹੀਨਿਆਂ 'ਚ ਇਹ ਟਿਕਟ ਜਾਰੀ ਕੀਤੇ ਜਾ ਸਕਦੇ ਹਨ।



Archive

RECENT STORIES