Posted on September 22nd, 2015
ਅੰਮਿ੍ਤਸਰ (ਰੇਸ਼ਮ ਸਿੰਘ)- ਇਕ ਬੇਕਸੂਰ ਵਿਅਕਤੀ ਨੂੰ ਨਸ਼ੀਲੇ ਪਾਊਡਰ ਦੇ ਝੂਠੇ ਮਾਮਲੇ 'ਚ ਫਸਾਉਣ ਦੇ ਚਰਚਿਤ ਮਾਮਲੇ 'ਚ ਇਥੇ ਅਦਾਲਤ ਵੱਲੋਂ ਫ਼ੈਸਲਾ ਦਿੰਦਿਆਂ ਸਾਬਕਾ ਐਸ. ਪੀ. ਤੇ ਮੌਜੂਦਾ ਥਾਣੇਦਾਰ ਸਮੇਤ 4 ਪੁਲਿਸ ਮੁਲਾਜ਼ਮਾਂ ਨੂੰ ਛੇ-ਛੇ ਮਹੀਨੇ ਕੈਦ ਤੇ ਇਕ-ਇਕ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ | ਇਹ ਫ਼ੈਸਲਾ ਇਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਸੁਣਾਇਆ ਗਿਆ | ਜਿਸ ਉਪਰੰਤ ਚਾਰੇ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ ਜਾਣਾ ਪਿਆ |
ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਸ: ਮਨਜੀਤ ਸਿੰਘ ਛੀਨਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਵਕਲ ਸਮਸ਼ੇਰ ਸਿੰਘ ਸ਼ੇਰਾ ਵਾਸੀ ਪਿੰਡ ਚੰਨਣਕੇ ਖਿਲਾਫ਼ ਥਾਣਾ ਮਹਿਤਾ ਪੁਲਿਸ ਨੇ 14 ਜੁਲਾਈ, 2013 ਨੂੰ ਐਨ. ਡੀ. ਪੀ. ਐਸ. ਐਕਟ ਅਧੀਨ ਪਰਚਾ ਦਰਜ ਕੀਤਾ ਸੀ | ਜਦੋਂ ਕਿ ਇਕ ਏ. ਐਸ. ਆਈ. ਵੱਲੋਂ ਦਰਜ ਕੀਤੇ ਪਰਚੇ ਅਨੁਸਾਰ ਲੁੱਟ ਖੋਹ ਦੀ ਯੋਜਨਾ ਬਨਾਉਣ ਦੇ ਦੋਸ਼ ਹੇਠ ਪਹਿਲਾਂ ਹੀ ਗਿ੍²ਫ਼ਤਾਰ ਕੀਤੇ ਸ਼ੇਰਾ ਪਾਸੋਂ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਉਸਦੇ ਘਰੋਂ ਤੂੜੀ ਵਾਲੇ ਕੋਠੇ 'ਚੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ |
ਸ: ਛੀਨਾ ਨੇ ਦੱਸਿਆ ਕਿ ਉਕਤ ਮਾਮਲਾ ਫਰਜ਼ੀ ਹੋਣ ਕਾਰਨ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜਿਥੇ ਇਸ ਕੇਸ ਨੂੰ ਝੂਠਾ ਕਰਾਰ ਦੇ ਕੇ ਜਿਥੇ 'ਸ਼ੇਰਾ' ਨੂੰ ਬਰੀ ਕਰ ਦਿੱਤਾ ਹੈ, ਉਥੇ ਤਤਕਾਲੀ ਡੀ. ਐਸ. ਪੀ. ਜੰਡਿਆਲਾ ਰਾਮ ਸਿੰਘ (ਸਾਬਕਾ ਐਸ. ਪੀ.) ਤੋਂ ਇਲਾਵਾ ਏ. ਐਸ. ਆਈ. ਊਧਮ ਸਿੰਘ, ਹੌਲਦਾਰ ਬਲਵਿੰਦਰ ਸਿੰਘ ਤੇ ਹੌਲਦਾਰ ਰਣਜੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਨ੍ਹਾਂ ਦੇ ਬੀਤੇ 16 ਜੁਲਾਈ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਕੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ | ਅੱਜ ਉਕਤ ਅਦਾਲਤ ਵੱਲੋਂ ਐਨ. ਡੀ. ਪੀ. ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ 58(2) ਤਹਿਤ 6 ਮਹੀਨੇ ਸਜ਼ਾ ਤੇ ਇਕ ਹਜ਼ਾਰ ਜ਼ੁਰਮਾਨਾ ਤੇ 58(1)ਸੀ ਤਹਿਤ ਤਿੰਨ ਮਹੀਨੇ ਕੈਦ ਤੇ 500 ਰੁਪਏ ਜ਼ੁਰਮਾਨਾ ਕੀਤਾ ਗਿਆ |
ਦੱਸਣਯੋਗ ਹੈ ਕਿ ਸ੍ਰੀ ਪੇ੍ਰਮ ਕੁਮਾਰ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਨਸ਼ੀਲੇ ਪਾਊਡਰ ਦਾ ਝੂਠਾ ਮਾਮਲਾ ਪਾਉਣ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਸਾਬਕਾ ਐਸ. ਪੀ. ਰਾਮ ਸਿੰਘ ਨੂੰ ਫਰਜ਼ੀ ਪੁਲਿਸ ਮੁਕਾਬਲੇ 'ਚ ਪਹਿਲਾਂ ਵੀ ਉਮਰ ਕੈਦ ਹੋ ਚੁਕੀ ਹੈ ਜੋ ਇਸ ਵੇਲੇ ਆਪਣੀ ਸਜ਼ਾ ਪਟਿਆਲਾ ਦੀ ਜੇਲ੍ਹ 'ਚ ਕੱਟ ਰਿਹਾ ਹੈ, ਜਦ ਕਿ ਬਾਕੀ ਪੁਲਿਸ ਮੁਲਾਜ਼ਮ ਇਸ ਵੇਲੇ ਪੁਲਿਸ ਵਿਭਾਗ 'ਚ ਸੇਵਾ ਨਿਭਾਅ ਰਹੇ ਹਨ |

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026