Posted on September 24th, 2015

ਬਠਿੰਡਾ - ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਵਲੋਂ ਸਾਜੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਾਬਜ ਬਾਦਲ ਧੜੇ ਵਲੋਂ ਆਪਣੀ ਵੋਟ ਰਾਜਨੀਤੀ ਤਹਿਤ ਸਿਰਸੇ ਵਾਲੇ ਨੂੰ ੨੦੦੭ ਵਿਚ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸ ਘੋਰ ਬੇਅਦਬੀ ਦੀ ਮੁਆਫੀ ਦੇਣ ਦਾ ਫੈਸਲਾ ਪੰਥਕ ਭਾਵਨਾਵਾਂ ਦੇ ਉਲਟ ਹੈ ਅਤੇ ਪੰਥ ਦਰਦੀਆਂ ਵਲੋਂ ਇਸ ਸਬੰਧੀ ਕੀਤੀ ਜਾ ਰਹੀ ਕਾਨੂੰਨੀ ਪੈਰਵਾਈ ਜਾਰੀ ਰੱਖੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੇਰਾ ਸਿਰਸਾ ਮੁਖੀ ਖਿਲਾਫ ਇਸ ਸਬੰਧੀ ਸੈਸ਼ਨ ਜੱਜ ਬਠਿੰਡਾ ਵਲੋਂ ਕੇਸ ਖਾਰਜ਼ ਕਰਨ ਖਿਲਾਫ ਮੁੱਦਈ ਵਜੋਂ ਰਿਵੀਜ਼ਨ ਪਟੀਸ਼ਨ ਪਾਉਂਣ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕੀਤਾ।
ਉਹਨਾਂ ਕਿਹਾ ਕਿ ਡੇਰਾ ਸਿਰਸਾ ਵਲੋਂ ਅਪਰੈਲ-ਮਈ ੨੦੦੭ ਵਿਚ ਸਿਰਸਾ ਤੇ ਬਠਿੰਡਾ ਦੇ ਡੇਰਾ ਸਲਾਬਤਪੁਰਾ ਵਿਚ ਦਸਮ ਪਿਤਾ ਦੀ ਨਕਲ ਕਰਕੇ ਪਾਖੰਡ ਰਚਿਆ ਗਿਆ ਸੀ ਅਤੇ ਇਸ ਤਹਿਤ ਡੇਰਾ ਮੁਖੀ ਵਿਰੁੱਧ ਬਠਿੰਡਾ ਦੇ ਥਾਣਾ ਕੋਤਵਾਲੀ ਵਿਚ ਮੁਕੱਦਮਾ ਨੰਬਰ ੨੬੨ ਮਿਤੀ ੨੦ ਮਈ ੨੦੦੭ ਨੂੰ ਆਈ.ਪੀ.ਸੀ. ਦੀ ਧਾਰਾ ੨੯੫-ਏ, ੨੯੮ ਅਤੇ ੧੫੩-ਏ ਅਧੀਨ ਦਰਜ ਕੀਤਾ ਗਿਆ ਸੀ ਜਿਸਨੂੰ ਇਸ ਮੁਕੱਦਮਾ ਦੇ ਮੁਦੱਈ ਬਾਦਲ ਦਲ ਦੇ ਆਗੂ ਰਜਿੰਦਰ ਸਿੰਘ ਸਿੱਧੂ ਨੇ ੨੦ ਜਨਵਰੀ ੨੦੧੨ ਨੂੰ ਹਲਫਨਾਮਾ ਦੇ ਕੇ ਵਾਪਸ ਲੈਣ ਤੋਂ ਪਹਿਲਾਂ ਹੀ ਜੂਨ ੨੦੧੧ ਵਿਚ ਹੀ ਮੇਰੇ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਵਲੋਂ ਇਸ ਸਬੰਧੀ ਇਸਤਗਾਸਾ ਕਰ ਦਿੱਤਾ ਗਿਆ ਸੀ ਜੋ ਕਿ ਅਦਾਲਤ ਵਲੋਂ ਪੁਲਿਸ ਕੇਸ ਦੇ ਨਾਲ ਹੀ ਜੋੜ ਦਿੱਤਾ ਗਿਆ ਸੀ ਅਤੇ ਸਿਰਸਾ ਮੁਖੀ ਨੂੰ ਪੇਸ਼ ਹੋਣ ਦੇ ਅਦਾਲਤੀ ਹੁਕਮ ਜਾਰੀ ਹੋ ਗਏ ਸਨ।
ਉਹਨਾਂ ਦੱਸਿਆ ਕਿ ਬਠਿੰਡਾ ਸੈਸ਼ਨਜ ਕੋਰਟ ਵਲੋਂ ੭ ਅਗਸਤ ੨੦੧੪ ਨੂੰ ਇਸ ਕੇਸ ਨੂੰ ਖਾਰਜ਼ ਕਰ ਦਿੱਤਾ ਗਿਆ ਸੀ ਜਿਸ ਖਿਲਾਫ ਹਾਈ ਕੋਰਟ ਵਿਚ ਪਟੀਸ਼ਨ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਪਾਈ ਗਈ ਸੀ ਅਤੇ ਜੋ ਕਿ ਆਖਰੀ ਬਹਿਸ ਲਈ ੧੦-੧੨-੨੦੧੫ ਲਈ ਵਿਚਾਰ-ਅਧੀਨ ਹੈ।
ਉਹਨਾਂ ਕਿਹਾ ਕਿ ਇਹ ਫੈਸਲਾ ਆਰ.ਐੱਸ.ਐੱਸ ਵਲੋਂ ਸ਼੍ਰੋਮਣੀ ਕਮੇਟੀ ਵਿਚ ਆਪਣੇ ਲਗਾਏ ਮੁੱਖ ਸਕੱਤਰ ਹਰਚਰਨ ਦਿੱਲੀ ਰਾਹੀਂ ਕਰਵਾਇਆ ਗਿਆ ਹੈ।
ਐਡਵੋਕੇਟ ਮੰਝਪੁਰ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਉਪਰ ਅਨੇਕਾਂ ਕਤਲ, ਬਲਾਤਕਾਰ ਤੇ ਸੈਂਕੜੇ ਲੋਕਾਂ ਨੂੰ ਨਿਪੁੰਸਕ ਕਰਨ ਦੇ ਕੇਸ ਸੀ.ਬੀ.ਆਈ ਵਲੋਂ ਚਲਾਏ ਜਾ ਰਹੇ ਹਨ ਅਤੇ ਅਜਿਹੇ ਕਰੀਮੀਨਲ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮੁਆਫੀ ਦੇਣ ਵਾਲੇ ਵੀ ਗੁਰੁ-ਪਾਤਸ਼ਾਹ ਦੀ ਬੇਅਦਬੀ ਲਈ ਬਰਾਬਰ ਦੇ ਦੋਸ਼ੀ ਹਨ ਅਤੇ ਸਮਾਂ ਆਉਂਣ ਉੱਤੇ ਉਹਨਾਂ ਨੂੰ ਵੀ ਪੰਥ ਦੀ ਕਚਹਿਰੀ ਵਿਚ ਸਜ਼ਾ ਮਿਲੇਗੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026