Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫਿਲਮ ਵੇਖਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਸਿਨਮਾ ਘਰਾਂ ਦੇ ਬਾਹਰ ਕੀਤਾ ਖੁਸ਼ੀ ’ਚ ਨਾਚ

Posted on September 25th, 2015


ਡੇਰਾ ਪ੍ਰੇਮੀਆਂ ਦੇ ਸਰਕਾਰ ਨਾਲ ਪਹਿਲਾਂ ਵਾਲੇ ਸਬੰਧ ਬਣ ਗਏ ਹਨ- ਹਰਿੰਦਰ ਇੰਸਾਂ

ਬਠਿੰਡਾ- ਸ੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰ ਦੇਣ ਦੇ ਫੈਸਲੇ ਤੋਂ ਬਾਅਦ ਡੇਰਾ ਸਿਰਸਾ ਮੁਖੀ ਦੀ ਫਿਲਮ ਐਮ ਐਸ ਜੀ-2 ਨੂੰ ਪੰਜਾਬ ਦੇ ਕਈ ਸਿਨਮਾ ਘਰਾਂ ਵਿਚ  ਰਿਲੀਜ਼ ਕਰ ਦਿੱਤਾ ਗਿਆ ਹੈ। ਪਹਿਲੇ ਸ਼ੋਅ ਦੌਰਾਨ ਹੀ ਸੈਂਕੜੇ ਡੇਰਾ ਸਿਰਸਾ ਪ੍ਰੇਮੀਆਂ ਨੇ  ਸਿਨੇਮਾ ਘਰਾਂ 'ਚ ਪੁੱਜ ਕੇ ਫਿਲਮ ਵੇਖੀ। ਫਿਲਮ ਵੇਖਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਖੁਸ਼ੀ ’ਚ ਨਾਚ ਕੀਤਾ ਗਿਆ ਅਤੇ ਨਾਮ ਚਰਚਾ ਘਰ ’ਚ ਢੋਲ ਦੇ ਡੱਗੇ ’ਤੇ ਭੰਗੜੇ ਪਾਏ ਗਏ।

ਡੇਰਾ ਸਿਰਸਾ ਦੀ ਸਟੇਟ ਕਮੇਟੀ ਦੇ ਮੈਂਬਰ ਹਰਿੰਦਰ ਇੰਸਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਮੁਖੀ ਖਿਲਾਫ਼ ਖਿਲਾਫ਼ ਜੋ ਰੋਸ ਸੀ ਉਹ ਰੋਸ ਖਤਮ ਹੋ ਗਿਆ ਹੈ। ਗਲਤਫਹਿਮੀ ਦੂਰ ਹੋ ਗਈ ਹੈ। ਡੇਰਾ ਪ੍ਰੇਮੀਆਂ ਦੇ ਸਰਕਾਰ ਨਾਲ ਪਹਿਲਾਂ ਵਾਲੇ ਸਬੰਧ ਬਣ ਗਏ ਹਨ। ਹੁਣ ਡੇਰਾ ਅਤੇ ਸਰਕਾਰ ਵਿਚਕਾਰ ਕੋਈ ਵਿਵਾਦ ਨਹੀਂ ਰਿਹਾ ਜਿਸ ਕਾਰਨ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਕਾਰਨ ਡੇਰਾ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਹੈ।



Archive

RECENT STORIES