Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਵਿਚ ਜੰਮੇ ਪਲੇ ਨੌਜਵਾਨ ਵੱਲੋਂ ਆਪਣੀ ਕੈਨੇਡੀਅਨ ਨਾਗਰਿਕਤਾ ਖੋਹੇ ਜਾਣ ਖਿਲਾਫ਼ ਅਪੀਲ ਦਾਇਰ

Posted on October 2nd, 2015


ਔਟਵਾ- ਅੱਤਵਾਦੀ ਅਤਿਵਿਧੀਆਂ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਅਧੀਨ ਸਜ਼ਾ ਭੁਗਤ ਰਹੇ ਇਕ ਕੈਨੇਡੀਅਨ ਸਾਦ ਗਾਯਾ ਨਾਂ ਦੇ ਵਿਅਕਤੀ ਵੱਲੋਂ ਫ਼ੈਡਰਲ ਸਰਕਾਰ ਸਾਹਮਣੇ ਇਹ ਅਪੀਲ ਦਰਜ ਕੀਤੀ ਗਈ ਹੈ ਕਿ ਉਸ ਕੋਲੋਂ ਜ਼ਬਰਦਸਤੀ ਉਸਦੀ ਕੈਨੇਡੀਅਨ ਸਿਟੀਜਨਸ਼ਿਪ ਖੋਹੀ ਜਾ ਰਹੀ ਹੈ। ਸਾਦ ਗਾਯਾ 'ਤੇ ਅੱਤਵਾਦੀ ਹੋਣ ਦਾ ਆਰੋਪ ਲੱਗਿਆ ਹੋਣ ਕਾਰਨ ਸਰਕਾਰ ਵੱਲੋਂ ਉਸਦੀ ਕੈਨੇਡੀਅਨ ਨਾਗਰਿਕਤਾ ਨੂੰ ਖਤਮ ਕੀਤੇ ਜਾਣ ਦੀ ਤਿਆਰੀ ਕੀਤਿ ਜਾ ਰਹੀ ਹੈ।

ਖਬਰ ਮਿਲੀ ਹੈ ਕਿ ਸਾਦ ਗਾਯਾ ਕੈਨੇਡਾ ਵਿਚ ਹੀ ਜੰਮਿਆ ਅਤੇ ਵੱਡਾ ਹੋਇਆ ਹੈ। ਗਾਯਾ ਨੂੰ ਟੋਰਾਂਟੋ 18 ਦੇ ਬੰਬ ਪਲੌਟਿੰਗ ਦੇ ਦੋਸ਼ਾਂ ਅਧੀਨ 18 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਕੁਲ ਚਾਰ ਲੋਕਾਂ ਨੂੰ ਸਰਕਾਰੀ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਉੱਤੇ ਵੀ ਅੱਤਵਾਦੀ ਗਤਿਵਿਧੀਆਂ ਵਿਚ ਸ਼ਾਮਿਲ ਹੋਣ ਦੇ ਦੋਸ਼ ਲਗਾਏ ਗਏ ਹਨ। ਇਸ ਨੋਟਿਸ ਵਿਚ ਸਰਕਾਰ ਵੱਲੋਂ ਉਨ੍ਹਾਂ ਦੀ ਕੈਨੇਡੀਅਨ ਨਾਗਰਿਕਤਾ ਨੂੰ ਖਤਮ ਕੀਤੇ ਜਾਣ ਦੀ ਸੂਚਨਾ ਦਿੱਤੀ ਗਈ ਹੈ ਪਰ ਇਨ੍ਹਾਂ ਸਾਰਿਆਂ ਵਿਚੋਂ ਗਾਯਾ ਇਕਲੌਤਾ ਅਜਿਹਾ ਕੈਦੀ ਹੈ, ਜਿਸਦਾ ਜਨਮ ਅਤੇ ਪਾਲਣ-ਪੋਸ਼ਣ ਕੈਨੇਡਾ ਵਿਚ ਹੀ ਹੋਇਆ ਹੈ।



Archive

RECENT STORIES