Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੈਨਾ ਨੇ 1987 'ਚ ਰਾਜੀਵ ਗਾਂਧੀ ਦੇ ਤਖਤਾ ਪਲਟਣ ਦੀ ਰਚੀ ਸੀ ਸਾਜ਼ਸ਼

Posted on October 4th, 2015


ਨਵੀਂ ਦਿੱਲੀ, 4 ਅਕਤੂਬਰ (ਏਜੰਸੀ) -ਸੈਨਾ ਦੇ ਸਾਬਕਾ ਕਮਾਂਡਰ ਰਹੇ ਲੈਫਟੀਨੈਂਟ ਜਨਰਲ ਪੀ.ਐਨ. ਹੂਨ ਨੇ ਖੁਲਾਸਾ ਕੀਤਾ ਕਿ ਸੈਨਾ ਨੇ 1987 'ਚ ਰਾਜੀਵ ਗਾਂਧੀ ਸਰਕਾਰ ਦਾ ਤਖਤਾ ਪਲਟਣ ਦੀ ਸਾਜ਼ਸ਼ ਰਚੀ ਸੀ। ਹੂਨ ਨੇ ਆਪਣੀ ਹਾਲ ਹੀ 'ਚ ਜਾਰੀ ਹੋਈ ਕਿਤਾਬ 'ਦ ਅਨਟੋਲਡ ਟਰੁਥ' 'ਚ ਇਹ ਖੁਲਾਸਾ ਕੀਤਾ ਹੈ। ਹੂਨ ਨੇ ਕਿਤਾਬ 'ਚ ਦਾਅਵਾ ਕੀਤਾ ਕਿ ਪੈਰਾ ਕਮਾਂਡੋਜ ਦੀਆਂ ਤਿੰਨ ਬਟਾਲੀਅਨਜ਼ ਜਿਸ 'ਚ ਇਕ ਵੈਸਟਰਨ ਕਮਾਂਡ ਵੀ ਸੀ। ਉਨ੍ਹਾਂ ਨੂੰ ਕਾਰਵਾਈ ਲਈ ਦਿੱਲੀ ਜਾਣ ਨੂੰ ਕਿਹਾ ਗਿਆ ਸੀ। 

86 ਸਾਲਾਂ ਹੂਨ ਨੇ ਦੋਸ਼ ਲਗਾਇਆ ਕਿ ਉਸ ਵਕਤ ਆਰਮੀ ਚੀਫ ਜਨਰਲ ਕ੍ਰਿਸ਼ਨਾ ਸਵਾਮੀ ਸੁੰਦਰਜੀ ਤੇ ਲੇ. ਜਨਰਲ ਐਸ.ਐਫ. ਰੋਡ੍ਰੀਗੇਓਸ ਤਖਤਾ ਪਲਟ ਕਰਨ ਦੀ ਯੋਜਨਾ 'ਚ ਸ਼ਾਮਲ ਸਨ।



Archive

RECENT STORIES