Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਦੂ-ਮੁਸਲਮਾਨ ਆਪਸ 'ਚ ਨਹੀਂ ਲੜਦੇ, ਇਨ੍ਹਾਂ ਨੂੰ ਲੜਾਇਆ ਜਾਂਦਾ ਹੈ - ਸੋਨੀਆ ਗਾਂਧੀ

Posted on October 17th, 2015


ਪਟਨਾ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਿਹਾਰ ਦੇ ਬਕਸਰ 'ਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਭਾਜਪਾ 'ਤੇ ਜੰਮ ਕੇ ਹਮਲਾ ਕੀਤਾ ਤੇ ਕਿਹਾ ਕਿ ਹਿੰਦੂ-ਮੁਸਲਮਾਨ ਆਪਸ 'ਚ ਲੜਦੇ ਨਹੀਂ, ਬਲਕਿ ਉਨ੍ਹਾਂ ਨੂੰ ਲੜਾਇਆ ਜਾਂਦਾ ਹੈ। ਇਸ ਰੈਲੀ 'ਚ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਬਿਹਾਰ 'ਚ ਭਾਜਪਾ ਦਾ ਜੋ ਗਠਜੋੜ ਬਣਿਆ ਹੈ ਉਹ ਮੌਕਾਪ੍ਰਸਤ ਹੈ। ਪ੍ਰਧਾਨ ਮੰਤਰੀ ਵਾਅਦੇ ਵੱਡੇ ਵੱਡੇ ਕਰਦੇ ਹਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕਰਦੇ। ਸੋਨੀਆ ਨੇ ਹਾਲ ਹੀ 'ਚ ਵਧੀ ਧਾਰਮਿਕ ਅਸਹਿਣਸ਼ੀਲਤਾ ਨੂੰ ਦੇਖਦੇ ਹੋਏ ਲੋਕਾਂ ਨੂੰ ਲੋਕਤੰਤਰ ਦਾ ਬਚਾਅ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਹੀ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕੀਤਾ। ਜਿਸ ਦੀ ਵਜ੍ਹਾ ਨਾਲ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ।



Archive

RECENT STORIES