Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁਸ਼ੱਰਫ਼ ਖ਼ਿਲਾਫ਼ ਦੇਸ਼ ਧ੍ਰੋਹ ਦੇ ਦੋਸ਼ਾਂ ਦੀ ਸੁਣਵਾਈ ਕਰੇਗੀ ਨਵੀਂ ਸਰਕਾਰ

Posted on May 28th, 2013

<h3>ਸਾਬਕਾ ਸੈਨਿਕ ਸ਼ਾਸਕ ਪ੍ਰਵੇਜ਼ ਮੁਸ਼ੱਰਫ</h3>

ਲਾਹੌਰ - ਪਾਕਿਸਤਾਨ ਦੀ ਨਵੀਂ ਸਰਕਾਰ ਪੀ. ਐਮ. ਐਲ. ਐਨ. ਸਾਬਕਾ ਸੈਨਿਕ ਸ਼ਾਸਕ ਪ੍ਰਵੇਜ਼ ਮੁਸ਼ੱਰਫ ਖ਼ਿਲਾਫ਼ ਦੇਸ਼ਧ੍ਰੋਹ ਦੇ ਦੋਸ਼ਾਂ ਦੀ ਸੁਣਵਾਈ ਕਰੇਗੀ। ਪਾਰਟੀ ਐਮ. ਪੀ. ਤਾਰਿਕ ਅਜੀਮ ਨੇ ਕਿਹਾ ਕਿ ਅਸੀਂ ਮੁਸ਼ੱਰਫ਼ ਖ਼ਿਲਾਫ਼ ਦੇਸ਼ਧ੍ਰੋਹ ਦੇ ਦੋਸ਼ਾਂ ਦੀ ਸੁਣਵਾਈ ਨੂੰ ਹਾਈਕੋਰਟ 'ਚ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਸ਼ੱਰਫ਼ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਇਸ ਦਾ ਪ੍ਰਣਾਮ ਉਨ੍ਹਾਂ ਨੂੰ ਭੁਗਤਣਾ ਪਵੇਗਾ। 

ਅਜੀਮ ਨੇ ਕਿਹਾ ਕਿ ਸ਼ਰੀਫ਼ ਨੇ ਇਹ ਸ਼ਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਮੁਸ਼ੱਰਫ਼ ਨਾਲ ਕੋਈ ਵਿਅਕਤੀਗਤ ਵੈਰ ਨਹੀਂ ਹੈ ਪਰ ਕਾਨੂੰਨ ਤੋੜਨ ਅਤੇ ਸੰਵਿਧਾਨ ਦੀ ਉਲੰਘਣਾ ਕਰਨ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਸੁਣਵਾਈ ਹੋਣੀ ਚਾਹੀਦੀ ਹੈ। 11 ਮਈ ਨੂੰ ਚੋਣਾਂ ਕਰਵਾਉਣ ਵਾਲੀ ਨਿਗਰਾਣ ਸਰਕਾਰ ਨੇ ਆਪਣੇ ਸੀਮਿਤ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਸੰਵਿਧਾਨ ਦੇ ਅਨੁਛੇਦ 6 ਤਹਿਤ ਮੁਸ਼ੱਰਫ਼ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਪੀ. ਐਮ. ਐਲ. ਐਨ. ਸਰਕਾਰ ਨੇ ਉਨ੍ਹਾਂ ਨੂੰ ਨਾ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਮੁਸ਼ੱਰਫ਼ ਨੇ 2009 'ਚ ਨਵਾਜ਼ ਸ਼ਰੀਫ਼ ਦੀ ਸਰਕਾਰ ਨੂੰ ਸੱਤਾ ਤੋਂ ਹਟਾ ਦਿੱਤਾ ਸੀ। 

ਮੁਸ਼ੱਰਫ਼ ਹੁਣ ਇਸਲਾਮਾਬਾਦ ਦੇ ਬਾਹਰੀ ਇਲਾਕੇ 'ਚ ਸਥਿਤ ਆਪਣੇ ਫਾਰਮ ਹਾਊਸ 'ਚ ਨਜ਼ਰਬੰਦ ਹਨ। ਮੁਸ਼ੱਰਫ਼ 2007 'ਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ, 2006 'ਚ ਸੈਨਿਕ ਮੁਹਿੰਮ 'ਚ ਨੇਤਾ ਅਕਬਰ ਬੁਗਤੀ ਦੀ ਮੌਤ ਅਤੇ 2007 'ਚ ਦਰਜਨਾਂ ਜੱਜਾਂ ਨੂੰ ਹਿਰਾਸਤ 'ਚ ਲਏ ਜਾਣ ਸਬੰਧੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।



Archive

RECENT STORIES