Posted on October 19th, 2015

ਸਰੀ (ਬਿਊਰੋ ਨਿਊਜ਼)- ਪੰਜਾਬ ਸਰਕਾਰ ਵੱਲੋਂ ਅਗਲੇ ਮਹੀਨੇ ਕਰਵਾਏ ਜਾਣ ਵਾਲੇ ਵਰਲਡ ਕਬੱਡੀ ਕੱਪ 'ਚ ਸ਼ਾਮਿਲ ਹੋਣ ਵਾਲੀਆਂ ਵਿਦੇਸ਼ੀ ਟੀਮਾਂ ਨੇ ਕੱਪ ਵਿਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ।
ਕੈਨੇਡਾ ਦੇ ਸੂਬੇ ਉਂਟਾਰੀਓ ਦੀ ਕਬੱਡੀ ਫੈਡਰੇਸ਼ਨ ਨੇ ਇੱਕ ਫੈਸਲੇ ਵਿੱਚ ਇਸ ਕਬੱਡੀ ਕੱਪ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਪ੍ਰਧਾਨ ਜਸਵਿੰਦਰ ਸ਼ੌਕਰ ਨੇ ਕਿਹਾ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕੀਤੇ ਜਾਣ ਦੇ ਰੋਸ ਵਜੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਇਸੇ ਤਰਾਂ ਬੀ. ਸੀ. ਨਾਲ ਸਬੰਧਿਤ ਦੋਵੇਂ ਕਬੱਡੀ ਫੈਡਰੇਸ਼ਨਾਂ ਨੇ ਬਾਈਕਾਟ ਐਲਾਨ ਦਿੱਤਾ ਹੈ। ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਮੁਖੀ ਨੀਟੂ ਕੰਗ ਅਤੇ ਕੈਨੇਡਾ ਵੈਸਟ ਕਬੱਡੀ ਫੈਡਰੇਸ਼ਨ ਦੇ ਜੋਤੀ ਸਮਰਾ ਨੇ ਕਿਹਾ ਕਿ ਗੁਰੂ ਗ੍ਰੰਤ ਸਾਹਿਬ ਦਾ ਅਦਬ ਸਭ ਤੋਂ ਪਹਿਲਾਂ ਹੈ ਅਤੇ ਪੰਜਾਬ 'ਚ ਹੋਈਆਂ ਘਟਨਾਵਾਂ ਨਾਲ ਸਭ ਦੇ ਦਿਲ ਦੁਖੇ ਹਨ। ਇਸ ਲਈ ਜਿੰਨਾ ਚਿਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਕੋਈ ਵੀ ਖਿਡਾਰੀ ਕੈਨੇਡਾ ਤੋਂ ਇਸ ਵਿਸ਼ਵ ਕਬੱਡੀ ਕੱਪ 'ਚ ਨਹੀਂ ਖੇਡਣ ਜਾਵੇਗਾ। ਕਬੱਡੀ ਨਾਲ ਜੁੜੇ ਨਾਮਵਰ ਸਾਬਕਾ ਅਤੇ ਨਵੇਂ ਖਿਡਾਰੀਆਂ ਨੇ ਇਸ ਦੀ ਪ੍ਰੋੜਤਾ ਕੀਤੀ ਹੈ, ਜਿਨ੍ਹਾਂ ਵਿੱਚ ਲੱਖਾ ਗਾਜ਼ੀਪੁਰ, ਸੁੱਖ ਪੰਧੇਰ, ਦੀਪਾ ਮੁਠੱਡਾ, ਸੁਰਜੀਤ ਤਲਵੰਡੀ ਫੱਤੂ, ਭੂਰਾ ਅਤੇ ਕਈ ਹੋਰ ਸ਼ਾਮਲ ਹਨ।
ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ਼ ਅਮਰੀਕਾ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਅਮਰੀਕਾ ਦੀਆਂ ਸਾਰੀਆਂ ਖੇਡ ਕਲੱਬਾਂ ਅਤੇ ਫ਼ੈਡਰੇਸ਼ਨ ਨੇ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਦੇ ਰੋਸ ਵੱਲੋਂ ਵਰਲਡ ਕਬੱਡੀ ਕੱਪ 'ਚ ਟੀਮਾਂ ਨਾ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫ਼ੈਡਰੇਸ਼ਨ ਨੇ ਕੈਨੇਡਾ, ਇੰਗਲੈਂਡ, ਇਟਲੀ ਅਤੇ ਹੋਰ ਮੁਲਕਾਂ ਦੇ ਕੱਪ 'ਚ ਭਾਗ ਲੈਣ ਲਈ ਜਾਣ ਵਾਲੇ ਖੇਡ ਕਲੱਬਾਂ ਤੇ ਫੈਡਰੇਸ਼ਨਾਂ ਨਾਲ ਟੈਲੀ ਕਾਨਫਰੰਸ ਕਰਕੇ ਫੈਸਲਾ ਕੀਤਾ ਹੈ ਕਿ ਬਾਹਰਲੇ ਮੁਲਕਾਂ ਦੀ ਕੋਈ ਵੀ ਟੀਮ ਵਰਲਡ ਕਬੱਡੀ ਕੱਪ 'ਚ ਭਾਗ ਲੈਣ ਨਹੀਂ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੀਆਂ ਕਬੱਡੀ ਫੈਡਰੇਸ਼ਨਾਂ ਤੇ ਕਲੱਬਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ੀ ਟੀਮਾਂ ਵੱਲੋਂ ਵਰਲਡ ਕਬੱਡੀ ਕੱਪ ਦਾ ਬਾਈਕਾਟ ਕੀਤੇ ਜਾਣ ਨਾਲ ਹੁਣ ਹਰ ਸਾਲ ਕਰਵਾਏ ਜਾ ਰਹੇ ਕੱਪ 'ਚ ਇਸ ਵਾਰ ਹੋਣ ਉੱਪਰ ਵੀ ਸੁਆਲੀਆ ਚਿੰਨ੍ਹ ਲੱਗ ਗਿਆ ਹੈ। ਸ: ਅਟਵਾਲ ਦੇ ਦੱਸਣ ਅਨੁਸਾਰ ਫ਼ੈਡਰੇਸ਼ਨ ਦੀਆਂ ਮੀਟਿੰਗਾਂ ਵਿਚ ਅਮਰੀਕਾ ਦੇ ਕਰੀਬ 19 ਕਲੱਬਾਂ ਦੇ ਆਗੂ ਵੀ ਪੁੱਜੇ ਹੋਏ ਸਨ। ਇਨ੍ਹਾਂ ਵਿਚ ਜੌਹਨ ਸਿੰਘ ਗਿੱਲ, ਸਤਵੰਤ ਸਿੰਘ ਸੰਘੇੜਾ ਤੇ ਬਲਜੀਤ ਸਿੰਘ ਸੰਧੂ ਦਾ ਵਿਸ਼ੇਸ਼ ਜ਼ਿਕਰ ਹੈ।
ਪੰਜਾਬ ਵਿਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦਾ ਇੰਗਲੈਂਡ ਦੇ ਕਬੱਡੀ ਖਿਡਾਰੀਆਂ ਵੱਲੋਂ ਬਾਈਕਾਟ ਕੀਤਾ ਗਿਆ ਹੈ। ਬੀਤੇ ਵਰ੍ਹੇ ਦੀ ਟੀਮ ਦੇ ਕਪਤਾਨ ਸੰਦੀਪ ਨੰਗਲ ਅੰਬੀਆਂ, ਮੰਗਾ ਮਿੱਠਾਪੁਰ, ਅਮਨ ਜੌਹਲ, ਕੁਲਵਿੰਦਰ ਸਿੰਘ ਕਿੰਦਾ, ਜੱਸਾ ਖਹਿਰਾ, ਸਤਵਿੰਦਰ ਬਨਿੰਗ ਸੀਤਾ, ਜਤਿੰਦਰ ਚੱਠਾ (ਜੈਟ), ਗੋਪੀ ਮਾਹਿਲ, ਅਮਨਦੀਪ ਰਿਆੜ ਦੀਪਾ ਘੁਰਲੀ, ਕੈਮ ਰਿਆੜ, ਜੀਤੀ ਕੂਨਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਧਰਨਾ ਦੇ ਰਹੇ ਸਿੱਖਾਂ 'ਤੇ ਗੋਲੀਆਂ ਚਲਾਉਣ ਦੇ ਰੋਸ ਵਜੋਂ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਨਾ ਕਰਨ ਕਰਕੇ ਅਗਲੇ ਵਰ੍ਹੇ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਵਿਚ ਨਾ ਖੇਡਣ ਦਾ ਐਲਾਨ ਕੀਤਾ ਹੈ। ਖਿਡਾਰੀਆਂ ਦੇ ਇਸ ਫੈਸਲੇ ਨਾਲ ਸਹਿਮਤ ਹੁੰਦਿਆਂ ਇੰਗਲੈਂਡ ਦੀਆਂ ਦੋਵੇਂ ਕਬੱਡੀ ਫ਼ੈਡਰੇਸ਼ਨਾਂ ਨੇ ਵੀ ਇਸ ਫ਼ੈਸਲੇ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਵਿਸ਼ਵ ਕੱਪ ਦਾ ਬਾਈਕਾਟ ਕੀਤਾ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026