Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਚੈਨੀ ਦੀ ਸ਼ਿਕਾਇਤ ਕਾਰਨ ਨਵਜੋਤ ਸਿੱਧੂ ਹਸਪਤਾਲ ਦਾਖ਼ਲ

Posted on October 24th, 2015



ਗੁਰਦਾਸਪੁਰ- ਸਾਬਕਾ ਕ੍ਰਿਕਟ ਖਿਡਾਰੀ ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ (52) ਨੂੰ ਬੇਚੈਨੀ ਦੀ ਸ਼ਿਕਾਇਤ ਮਗਰੋਂ ਨਵੀਂ ਦਿੱਲੀ ਦੇ ਇਕ ਪ੍ਰਾੲੀਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ੳੁਹ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੇ ਬੇਸ ਕੈਂਪ ਕਟਡ਼ਾ ਸ਼ਹਿਰ ਵਿੱਚ ਸਨ। ਇੱਥੇ ਤ੍ਰਿਕੁੱਟ ਭਵਨ ਵਿੱਚ ਠਹਿਰ ਦੌਰਾਨ ੳੁਨ੍ਹਾਂ ਦੀ ਹਾਲਤ ਵਿਗਡ਼ ਗੲੀ, ਜਿਸ ਕਾਰਨ ੳੁਨ੍ਹਾਂ ਨੂੰ ਪਹਿਲਾਂ ਸਡ਼ਕੀ ਰਸਤੇ ਜੰਮੂ ਅਤੇ ਬਾਅਦ ਵਿੱਚ ਹਵਾੲੀ ਜਹਾਜ਼ ਰਾਹੀਂ ਨਵੀਂ ਦਿੱਲੀ ਲੈ ਜਾਇਆ ਗਿਆ। 

ਪਿਛਲੇ 20 ਦਿਨਾਂ ਦੌਰਾਨ ਇਹ ਦੂਜਾ ਮੌਕਾ ਹੈ, ਜਦੋਂ ੳੁਨ੍ਹਾਂ ਦੀ ਹਾਲਤ ਵਿਗਡ਼ੀ ਹੈ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਸ੍ਰੀ ਸਿੱਧੂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।



Archive

RECENT STORIES