Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਖਾਨੇ ਦੇ ਪਾਈਪ ਤੋਂ ਜ਼ਿੰਦਾ ਬਚਾਇਆ ਨਵਜਾਤ ਬੱਚਾ

Posted on May 28th, 2013

<h3>ਪਖਾਨੇ ਦੇ ਪਾਈਪ ਵਿਚ ਨਵਜਾਤ ਬੱਚਾ</h3>

ਬੀਜਿੰਗ - ਚੀਨ 'ਚ ਇਕ ਅਪਾਰਟਮੈਂਟ ਦੇ ਪਖਾਨੇ ਵਿਚੋਂ ਨਵਜਾਤ ਬੱਚਾ ਰੁੜ ਗਿਆ ਪਰ ਬਚਾਅ ਦਲ ਨੇ ਅਖੀਰ ਉਸ ਬੱਚੇ ਨੂੰ ਬਚਾ ਲਿਆ। ਪੁਲਿਸ ਨੇ ਦੱਸਿਆ ਕਿ ਬੱਚਾ ਜ਼ਿੰਦਾ ਹੈ। ਉਨ੍ਹਾਂ ਦੱਸਿਆ ਕਿ ਝੇਨਜਿਆਂਗ ਦੇ ਪੂਰਬੀ ਖੇਤਰ ਜਿਨਹੂਆ ਦੇ ਨਿਵਾਸੀਆਂ ਨੇ ਚੌਥੀ ਮੰਜ਼ਿਲ ਦੇ ਪਖਾਨੇ ਤੋਂ ਇਸ ਦੋ ਦਿਨ ਦੇ ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਬਚਾਅ ਦਲ ਨੂੰ ਬੁਲਾਇਆ। ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਅਸਫਲ ਹੋਣ 'ਤੇ ਬਚਾਅ ਕਰਮੀਆਂ ਨੇ ਉਸ ਨੂੰ 10 ਸੈਂਟੀਮੀਟਰ ਵਿਆਸ ਵਾਲੇ ਪਾਈਪ ਦੇ ਜ਼ਰੀਏ ਬਚਾਇਆ ਤੇ ਫਿਰ ਸਥਾਨਕ ਹਸਪਤਾਲ ਲੈ ਗਏ। ਇਸ ਬੱਚੇ ਨੂੰ ਬਾਹਰ ਕੱਢਣ 'ਚ ਇਕ ਘੰਟੇ ਦਾ ਸਮੇਂ ਲੱਗਾ। ਪੁਲਿਸ ਬੱਚੇ ਦੇ ਮਾਤਾ ਪਿਤਾ ਨੂੰ ਲੱਭ ਰਹੀ ਹੈ।



Archive

RECENT STORIES