Posted on May 28th, 2013

<p>ਪ੍ਰਾਪਤ ਸਨਮਾਨ ਨਾਲ ਨੌਜਵਾਨ ਸੁਖਮੀਤ ਸਿੰਘ ਸੱਚਲ<br></p>
ਸਰੀ (ਅਕਾਲ ਗਾਰਡੀਅਨ ਬਿਊਰੋ)- ਸਰੀ ਨਿਵਾਸੀ ਨੌਜਵਾਨ ਸੁਖਮੀਤ ਸਿੰਘ ਸੱਚਲ ਨੂੰ 'ਸਰੀ ਬੋਰਡ ਆਫ ਟਰੇਡ' ਵਲੋਂ 25 ਸਾਲ ਤੋਂ ਘੱਟ ਉਮਰ ਵਾਲੇ ਉੱਤਮ 25 ਨੌਜਵਾਨਾਂ ਵਿੱਚੋਂ ਇੱਕ ਚੁਣਿਆ ਗਿਆ ਹੈ। ਸੁਖਮੀਤ ਨੂੰ ਇਸ ਸਨਮਾਨ ਲਈ ਚੁਣਨ ਦਾ ਕਾਰਨ ਉਸ ਵਲੋਂ ਬਣਾਈ ਸੰਸਥਾ 'ਸਟੂਡੈਂਟਸ ਵਿਦਾਊਟ ਬਾਰਡਰਜ਼' ਹੈ, ਜਿਸ ਅਧੀਨ ਉਸਨੇ ਕੀਨੀਆ ਦੇ ਪਿੰਡਾਂ 'ਚ ਖੂਹ ਲਵਾਉਣ ਲਈ 10,000 ਹਜ਼ਾਰ ਡਾਲਰ ਇਕੱਤਰ ਕੀਤੇ ਅਤੇ ਫਿਰ ਯੂਗਾਂਡਾ ਦੇ ਇੱਕ ਹਸਪਤਾਲ ਤੇ ਯਤੀਮਖਾਨੇ 'ਚ ਜਾ ਕੇ ਸੇਵਾ ਕੀਤੀ। ਉਸਨੇ ਆਪਣੇ ਪਿਤਾ ਪੁਰਖੀ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਵੀ ਤਿੰਨ ਹਫਤੇ ਪਿੰਗਲਵਾੜੇ 'ਚ ਸੇਵਾ ਕੀਤੀ। ਸੰਨ 2002 'ਚ ਆਪਣੇ ਮਾਤਾ-ਪਿਤਾ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਰਵਾਸ ਕਰਕੇ ਕੈਨੇਡਾ ਪਹੁੰਚਿਆ ਇਹ ਹੋਣਹਾਰ ਨੌਜਵਾਨ ਇਸ ਵੇਲੇ ਕੈਨੇਡਾ ਦੇ ਸ਼ਹਿਰ ਮਾਂਟਰੀਆਲ ਦੀ ਪ੍ਰਸਿੱਧ 'ਮਗਿੱਲ ਯੂਨੀਵਰਸਿਟੀ' ਵਿਖੇ ਬੀ. ਐਸ. ਸੀ. ਦੀ ਪੜ•ਾਈ ਕਰ ਰਿਹਾ ਹੈ। ਉੱਘੇ ਰੇਡੀਓ ਅਤੇ ਟੀ. ਵੀ. ਹੋਸਟ ਸ. ਹਰਪ੍ਰੀਤ ਸਿੰਘ ਦੇ ਇਸ 18 ਸਾਲਾ ਦਸਤਾਰਧਾਰੀ ਸਪੁੱਤਰ ਦੀ ਪ੍ਰਾਪਤੀ 'ਤੇ ਕੇਵਲ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਭਾਈਚਾਰੇ ਨੂੰ ਮਾਣ ਹੈ।

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026