Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਹਿੰਦੁਸਤਾਨ ਹਿੰਦੁਅਾਂ ਲੲੀ ਹੈ’- ਅਸਾਮ ਦਾ ਵਾਧੂ ਚਾਰਜ ਸੰਭਾਲਣ ਵਾਲੇ ਰਾਜਪਾਲ ਪੀ ਬੀ ਅਾਚਾਰੀਅਾ

Posted on November 22nd, 2015


ਗੁਹਾਟੀ- ਅਸਾਮ ਦਾ ਵਾਧੂ ਚਾਰਜ ਸੰਭਾਲਣ ਵਾਲੇ ਰਾਜਪਾਲ ਪੀ ਬੀ ਅਾਚਾਰੀਅਾ ਅਚਾਨਕ ਵਿਵਾਦਾਂ ’ਚ ਘਿਰ ਗੲੇ ਹਨ ਜਦੋਂ ੳੁਨ੍ਹਾਂ ‘ਹਿੰਦੁਸਤਾਨ ਹਿੰਦੁਅਾਂ ਲੲੀ ਹੈ’ ਬਿਅਾਨ ਦਾਗ਼ ਦਿੱਤਾ। ਸ਼ਨਿੱਚਰਵਾਰ ਨੂੰ ੲਿਕ ਕਿਤਾਬ ਰਿਲੀਜ਼ ਕਰਨ ਮੌਕੇ ਦਿੱਤੇ ਗੲੇ ਬਿਅਾਨ ੳੁਪਰ ਸਫ਼ਾੲੀ ਦੇਣ ਲੲੀ ਜਾਰੀ ਕੀਤੇ ਗੲੇ ਬਿਅਾਨ ਨਾਲ ਵਿਵਾਦ ਹੋਰ ਗਰਮਾ ਗਿਅਾ ਜਦੋਂ ੳੁਨ੍ਹਾਂ ਕਿਹਾ,‘‘ਭਾਰਤ ’ਚ ਮੁਸਲਮਾਨ ਕਿਤੇ ਵੀ ਜਾਣ ਨੂੰ ਅਾਜ਼ਾਦ ਹਨ। ਜੇਕਰ ੳੁਹ ਪਾਕਿਸਤਾਨ ਜਾਂ ਬੰਗਲਾਦੇਸ਼ ਜਾਣਾ ਚਾਹੁੰਦੇ ਹਨ ਤਾਂ ੳੁਨ੍ਹਾਂ ਨੂੰ ਖੁਲ੍ਹ ਹੈ।’’

ਸ੍ਰੀ ਅਚਾਰੀਅਾ ਨੇ ਸਫ਼ਾੲੀ ਦਿੰਦਿਅਾਂ ਕਿਹਾ ਕਿ ੳੁਨ੍ਹਾਂ ਦਾ ਮਤਲਬ ਸੀ ਕਿ ਵਿਦੇਸ਼ਾਂ ’ਚ ਮੁਸਲਮਾਨਾਂ ਸਮੇਤ ਭਾਰਤੀ ਮੂਲ ਦੇ ਸਾਰੇ ਵਿਅਕਤੀਅਾਂ ਦਾ ੲਿਸ ਮੁਲਕ ’ਚ ਸਵਾਗਤ ਹੈ। ੳੁਨ੍ਹਾਂ ਕਿਹਾ,‘‘ਸਾਨੂੰ ਅਾਪਣੇ ਦਿਮਾਗ ’ਚ ੲਿਹ ਗੱਲ ਰਖਣੀ ਚਾਹੀਦੀ ਹੈ ਕਿ ਸਿਰਫ਼ ਧਰਮ ਕਾਰਨ ਕਿਸੇ ਵਿਅਕਤੀ ਨੂੰ ਦੂਜੇ ਮੁਲਕ ’ਚ ਸਤਾੲਿਅਾ ਜਾਂਦਾ ਹੈ। ਜੇਕਰ ਭਾਰਤੀ ੲੀਸਾੲੀ ਨੂੰ ਪਾਕਿਸਤਾਨ ’ਚ ਸਤਾੲਿਅਾ ਜਾੲੇਗਾ ਤਾਂ ੳੁਸ ਨੂੰ ਭਾਰਤ ਅਾੳੁਣਾ ਪੲੇਗਾ। ੳੁਹ ਹੋਰ ਕਿਥੇ ਜਾੲੇਗਾ। ਭਾਰਤੀ ਬੌਧੀਅਾਂ, ਜੈਨਾਂ ਅਤੇ ਹਿੰਦੁਅਾਂ ਨੂੰ ੲਿਥੇ ਹੀ ਅਾੳੁਣਾ ਪੲੇਗਾ।’’ ੳੁਨ੍ਹਾਂ ਕਿਹਾ ਕਿ ਯੂਰਪੀ ੲੀਸਾੲੀ ਜਾਂ ਯੂਰਪੀ ਹਿੰਦੂ ਨੂੰ ਸਤਾੲਿਅਾ ਜਾੲੇਗਾ ਜਾਂ ਬੈਲਜੀਅਮ ’ਚ ਸਤਾੲਿਅਾ ਜਾਂਦਾ ਹੈ ਤਾਂ ੳੁਹ ਭਾਰਤ ਨਹੀਂ ਅਾ ਸਕਦਾ। ‘‘ਭਾਰਤੀ ਮੁਸਲਮਾਨ ਕਿਤੇ ਵੀ ਜਾਣ ਲੲੀ ਅਾਜ਼ਾਦ ਹਨ। ਜੇਕਰ ੳੁਹ ਚਾਹੁਣ ਤਾਂ ੳੁਹ ੲਿਥੇ ਰਹਿ ਸਕਦੇ ਹਨ। ਕੲੀ ਪਾਕਿਸਤਾਨ ਤੇ ਬੰਗਲਾਦੇਸ਼ ਚਲੇ ਗੲੇ। ਤਸਲੀਮਾ ਨਸਰੀਨ ਨੂੰ ਬੰਗਲਾਦੇਸ਼ ’ਚ ਸਤਾੲਿਅਾ ਗਿਅਾ ਤਾਂ ੳੁਹ ੲਿਥੇ ਅਾੲੀ। ਜੇਕਰ ੳੁਹ ਅਾੳੁਂਦੇ ਹਨ ਤਾਂ ਅਸੀਂ ਪਨਾਹ ਦੇਵਾਂਗੇ। ਭਾਰਤ ਵੱਡੇ ਦਿਲ ਵਾਲਾ ਮੁਲਕ ਹੈ।’’

ਸ੍ਰੀ ਅਾਚਾਰੀਅਾ ਦੇ ਬਿਅਾਨਾਂ ਨੂੰ ਮੰਦਭਾਗਾ ਅਤੇ ਹੈਰਾਨ ਕਰਨ ਵਾਲਾ ਦੱਸਦਿਅਾਂ ਕਾਂਗਰਸ ਤਰਜਮਾਨ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਵੱਲੋਂ ਅਜਿਹਾ ਬਿਅਾਨ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ੳੁਨ੍ਹਾਂ ਕਿਹਾ ਕਿ ਰਾਜਪਾਲ ਅਾਰਅੈਸਅੈਸ ਅਤੇ ਭਾਜਪਾ ਦੀ ਬੋਲੀ ਬੋਲ ਰਹੇ ਹਨ। ੳੁਨ੍ਹਾਂ ਕਿਹਾ ਕਿ ਅਜਿਹੀ ਵਿਚਾਰਧਾਰਾ ਕਰ ਕੇ ਹੀ ਦੇਸ਼ ’ਚ ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਹੋੲਿਅਾ ਹੈ।

ੳੁਧਰ ਅਸਾਮ ਦੇ ਮੁੱਖ ਮੰਤਰੀ ਤਰੁਣ ਗੋਗੋੲੀ ਨੇ ਮੰਗ ਕੀਤੀ ਕਿ ਵਾਧੂ ਚਾਰਜ ਵਾਲੇ ਰਾਜਪਾਲ ਪੀ ਬੀ ਅਾਚਾਰੀਅਾ ਨੂੰ ਹਟਾ ਕੇ ੳੁਨ੍ਹਾਂ ਦੀ ਥਾਂ ’ਤੇ ਪੱਕੇ ਰਾਜਪਾਲ ਨੂੰ ਤਾੲਿਨਾਤ ਕੀਤਾ ਜਾਵੇ। ਕਿਸੇ ਖੁਲ੍ਹੇ ਵਿਚਾਰਾਂ ਵਾਲੇ ਅਾਗੂ ਨੂੰ ਰਾਜਪਾਲ ਲਾੳੁਣ ਦੀ ਵਕਾਲਤ ਕਰਦਿਅਾਂ ੳੁਨ੍ਹਾਂ ਕਿਹਾ ਕਿ ਸ੍ਰੀ ਅਾਚਾਰੀਅਾ ਨੇ ਚੁੱਕੀ ਗੲੀ ਸਹੁੰ ਦੀ ੳੁਲੰਘਣਾ ਕੀਤੀ ਹੈ।  

 -ਪੀਟੀਅਾੲੀ



Archive

RECENT STORIES