Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰਾਮ ਜੇਠਮਲਾਨੀ ਨੂੰ 6 ਸਾਲ ਵਾਸਤੇ ਭਾਜਪਾ 'ਚੋਂ ਕੱਢਿਆ

Posted on May 29th, 2013

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਮੈਂਬਰ ਰਾਮ ਜੇਠਮਲਾਨੀ ਨੂੰ 6 ਸਾਲ ਵਾਸਤੇ ਪਾਰਟੀ ਵਿਚੋਂ ਕੱਢ ਦਿੱਤਾ ਹੈ ਤੇ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਹੈ | ਇਹ ਕਾਰਵਾਈ ਜੇਠਮਲਾਨੀ ਵੱਲੋਂ ਪਾਰਟੀ ਵਿਰੁੱਧ ਬਿਆਨਬਾਜੀ ਕਰਨ ਕਾਰਨ ਕੀਤੀ ਗਈ ਹੈ | 

ਪਾਰਟੀ ਦੇ ਬੁਲਾਰੇ ਨਿਰਮਲਾ ਸੀਤਾਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਜ਼ੁਰਗ ਸਿਆਸਤਦਾਨ ਤੇ ਵਕੀਲ ਜੇਠਮਲਾਨੀ ਨੂੰ ਪਾਰਟੀ ਵਿਚੋਂ ਕੱਢਣ ਦਾ ਨਿਰਣਾ ਸੰਸਦੀ ਬੋਰਡ ਦੀ ਮੀਟਿੰਗ ਵਿਚ ਲਿਆ ਗਿਆ ਹੈ | ਸੰਸਦੀ ਬੋਰਡ ਨੇ ਇਹ ਨਿਰਨਾ ਸਰਬ ਸਮੰਤੀ ਨਾਲ ਲਿਆ | ਕੇਂਦਰੀ ਸੰਸਦੀ ਬੋਰਡ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ''ਤੁਹਾਡੇ ਸਾਰੇ ਜਵਾਬ ਤੇ ਪੱਤਰਾਂ ਬਾਰੇ ਵਿਚਾਰ ਕਰਨ ਤੋਂ ਬਾਅਦ ਸਾਡੀ ਸਾਰਿਆਂ ਦੀ ਇਹ ਰਾਇ ਹੈ ਕਿ ਤੁਸੀਂ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ | ਇਸ ਲਈ ਤੁਹਾਨੂੰ 6 ਸਾਲ ਵਾਸਤੇ ਪਾਰਟੀ ਵਿਚੋਂ ਕੱਢਣ ਦਾ ਨਿਰਣਾ ਲਿਆ ਗਿਆ ਹੈ |'' 

ਪਾਰਟੀ ਦੇ ਜਨਰਲ ਸਕੱਤਰ ਅਨੰਤ ਕੁਮਾਰ ਨੇ ਦੱਸਿਆ ਕਿ ਜੇਠਮਲਾਨੀ ਨੂੰ ਪੱਤਰ ਭੇਜ ਕੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ | ਇਥੇ ਵਰਣਨਯੋਗ ਹੈ ਕਿ ਜੇਠਮਲਾਨੀ ਨੇ ਪਿੱਛੇ ਜਿਹੇ ਕਿਹਾ ਸੀ ਕਿ ਪਾਰਟੀ ਉਸ ਵਿਰੁੱਧ ਜਾਰੀ ਨੋਟਿਸ ਉਪਰ ਫ਼ੈਸਲਾ ਲਵੇ | ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਜਪਾ ਭਿ੍ਸ਼ਟਾਚਾਰ ਨਾਲ ਲਿਬੜੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਬਾਰੇ ਨਰਮ ਪਹੁੰਚ ਅਪਣਾ ਰਹੀ ਹੈ | ਇਸ ਤੋਂ ਪਹਿਲਾਂ ਸਾਬਕਾ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਦੀ ਆਲੋਚਨਾ ਕਰਨ ਕਾਰਨ ਜੇਠਮਲਾਨੀ ਨੂੰ ਪਾਰਟੀ ਵਿਚੋਂ ਮੁੱਅਤਲ ਕੀਤਾ ਗਿਆ ਸੀ | ਜੇਠਮਲਾਨੀ ਹੁਣ ਰਾਜ ਸਭਾ ਵਿਚ ਆਜ਼ਾਦ ਮੈਂਬਰ ਵਜੋਂ ਵਿਚਰਨਗੇ |



Archive

RECENT STORIES