Posted on May 29th, 2013

ਰਾਏਪੁਰ- ਕਾਂਗਰਸੀਆਂ ਦੇ ਕਾਫ਼ਲੇ 'ਤੇ ਮਾਰੂ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਨਕਸਲੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਲੋਕ ਵਿਰੋਧੀ ਨੀਤੀਆਂ ਲਈ ਨੰਦ ਕੁਮਾਰ ਪਟੇਲ ਅਤੇ ਮਹੇਂਦਰ ਕਰਮਾ ਸਮੇਤ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਸਜ਼ਾ ਦੇਣਾ ਸੀ | ਨਕਸਲੀਆਂ ਨੇ ਕਿਹਾ ਕਿ ਸਲਵਾ ਜੁਡਮ (ਨਕਸਲ ਵਿਰੋਧੀ ਲਹਿਰ) ਦੌਰਾਨ ਨਿਰਦੋਸ਼ ਲੋਕਾਂ ਤੇ ਕਬਾਇਲੀ ਔਰਤਾਂ 'ਤੇ ਅੱਤਿਆਚਾਰਾਂ ਦਾ ਬਦਲਾ ਵੀ ਲੈਣਾ ਚਾਹੁੰਦੇ ਸਨ | ਮੀਡੀਆ ਨੂੰ ਜਾਰੀ ਇਕ ਰਿਲੀਜ਼ ਵਿਚ ਦੰਡ ਕਰਨਾਦਿਆ ਵਿਸ਼ੇਸ਼ ਜ਼ੋਨਲ ਕਮੇਟੀ ਦੇ ਬੁਲਾਰੇ ਗੁਡਸਾ ਉਸੇਂਦੀ ਨੇ ਲੋਕ ਵਿਰੋਧੀ ਨੀਤੀਆਂ ਲਈ ਦੋਵਾਂ ਭਾਜਪਾ ਅਤੇ ਕਾਂਗਰਸ ਨੂੰ ਜ਼ਿੰਮੇਵਾਰੀ ਠਹਿਰਾਉੁਾਦੇ ਹੋਏ ਕਿਹਾ ਕਿ ਇਸੇ ਕਾਰਨ ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ | ਪੱਤਰ ਵਿਚ ਸਪੱਸ਼ਟ ਰੂਪ 'ਚ ਆਖਿਆ ਗਿਆ ਕਿ ਕਰਮਾ, ਪਟੇਲ ਅਤੇ ਕੁਝ ਦੂਸਰੇ ਨੇਤਾ ਉਨ੍ਹਾਂ ਦੇ ਮੁੱਖ ਨਿਸ਼ਾਨਾ ਸਨ | ਨਕਸਲੀਆਂ ਨੇ ਦੋਸ਼ ਲਾਇਆ ਕਿ ਪਟੇਲ ਜਦੋਂ ਸੂਬੇ ਦਾ ਗ੍ਰਹਿ ਮੰਤਰੀ ਸੀ ਤਾਂ ਉਸ ਨੇ ਨਕਸਲੀਆਂ ਵਿਰੋਧੀ ਆਪਰੇਸ਼ਨਾਂ ਲਈ ਬਸਤਰ 'ਚ ਨੀਮ ਬਲਾਂ ਨੂੰ ਤਾਇਨਾਤ ਕੀਤਾ ਸੀ | ਪੱਤਰ 'ਚ ਕਿਹਾ ਕਿ ਵਿਦਿਆ ਚਰਨ ਸ਼ੁਕਲਾ ਜਿਨ੍ਹਾਂ ਨੇ ਲੰਬਾ ਸਮਾਂ ਕੇਂਦਰੀ ਮੰਤਰੀ ਵਜੋਂ ਸੇਵਾ ਨਿਭਾਈ ਵੀ ਆਮ ਆਦਮੀ ਦਾ ਦੁਸ਼ਮਣ ਹੈ | ਸ਼ੁਕਲਾ ਹਮਲੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ | ਪੱਤਰ ਵਿਚ ਅੱਗੇ ਕਿਹਾ ਗਿਆ ਕਿ ਸਲਵਾ ਜੁਡਮ ਦੌਰਾਨ ਸੈਂਕੜੇ ਕਬਾਇਲੀ ਔਰਤਾਂ ਨਾਲ ਕਥਿਤ ਰੂਪ 'ਚ ਸਮੂਹਿਕ ਜਬਰ ਜਨਾਹ ਕੀਤਾ ਗਿਆ ਅਤੇ ਸੈਂਕੜੇ ਨਿਰਦੋਸ਼ ਪੇਂਡੂ ਮਾਰ ਦਿੱਤੇ ਗਏ | ਇਸ ਹਮਲੇ ਨਾਲ ਅਸੀਂ ਬਦਲਾ ਲੈ ਲਿਆ ਹੈ | ਉਨ੍ਹਾਂ ਕਿਹਾ ਕਿ ਹਮਲੇ 'ਚ ਛੋਟੇ ਕਾਂਗਰਸੀ ਕਾਰਕੁਨਾਂ, ਡਰਾਈਵਰਾਂ ਅਤੇ ਸਹਾਇਕਾਂ ਸਮੇਤ ਕੁਝ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦਾ ਉੁਨ੍ਹਾਂ ਨੂੰ ਅਫ਼ਸੋਸ ਹੈ | ਪੱਤਰ ਵਿਚ ਨਕਸਲੀਆਂ ਨੇ ਦੰਡਕਰਨਾਦਿਆਂ ਤੋਂ ਨੀਮ ਫੌਜੀ ਬਲਾਂ ਨੂੰ ਵਾਪਸ ਬੁਲਾਉਣ ਅਤੇ ਜੇਲ੍ਹਾਂ 'ਚੋਂ ਨਿਰਦੋਸ਼ ਕਬਾਇਲੀਆਂ ਨੂੰ ਰਿਹਾਅ ਕਰਨ ਸਮੇਤ ਕਈ ਮੰਗਾਂ ਪੇਸ਼ ਕੀਤੀਆਂ ਹਨ |

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026