Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜ ਮਹਿਲਾ ਕਾਂਸਟੇਬਲਾਂ ਵੱਲੋਂ ਛੇੜਛਾੜ ਦੇ ਦੋਸ਼ਾਂ ਕਰਕੇ ਹੋਈ ਸੀ ਐਸ ਪੀ ਸਲਵਿੰਦਰ ਸਿੰਘ ਦੀ ਬਦਲੀ

Posted on January 3rd, 2016


ਸ਼ਿਕਾਇਤਕਰਤਾਵਾਂ ਵਿੱਚ ਕੁਝ ਸ਼ਹੀਦ ਪੁਲੀਸ ਕਰਮੀਆਂ ਦੀਆਂ ਵਿਧਵਾਵਾਂ ਵੀ ਸ਼ਾਮਲ

ਨਵੀਂ ਦਿੱਲੀ- ਐਸ ਪੀ ਸਲਵਿੰਦਰ ਸਿੰਘ ਜਿਸ ਨੂੰ ਦਹਿਸ਼ਤਪਸੰਦਾਂ ਨੇ ਬਿਨਾਂ ਕੋਈ ਨੁਕਸਾਨ ਪਹੁੰਚਾਏ ਛੱਡ ਦਿੱਤਾ ਸੀ, ਹੁਣ ਪਠਾਨਕੋਟ ਏਅਰ ਬੇਸ ਤੇ ਹੋਏ ਹਮਲੇ ਦੇ ਸਮੁੱਚੇ ਕਾਂਡ ਦੀ ਜਾਂਚ ਦਾ ਕੇਂਦਰ ਬਿੰਦੂ ਬਣ ਗਿਆ ਹੈ ਕਿਉਂਕਿ ਪਤਾ ਚੱਲਿਆ ਹੈ ਕਿ ਮਹਿਲਾ ਸਹਿਕਰਮੀ ਨਾਲ ਛੇੜਛਾੜ ਦੇ ਦੋਸ਼ ਵਿੱਚ ਉਸ ਨੂੰ ਗੁਰਦਾਸਪੁਰ ਤੋਂ ਪੀ ਏ ਪੀ ਜਲੰਧਰ ਤਬਦੀਲ ਕੀਤਾ ਗਿਆ ਸੀ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਲਵਿੰਦਰ ਸਿੰਘ ਨੇ ਆਖਿਆ '' ਮੈਂ ਦਹਿਸ਼ਤੀ ਕਾਰਵਾਈ ਦਾ ਪੀੜਤ ਹਾਂ ਅਤੇ ਮੈਨੂੰ ਦੁਰਾਚਾਰ ਦਾ ਗਲਤ ਦੋਸ਼ੀ ਠਹਿਰਾਇਆ ਗਿਆ ਸੀ। ਮੇਰਾ ਦਾਮਨ ਸਾਫ਼ ਹੈ ਤੇ ਛੇਤੀ ਹੀ ਜਾਂਚ ਤੋਂ ਇਹ ਸਾਫ਼ ਹੋ ਜਾਵੇਗਾ।'' ਸਲਵਿੰਦਰ ਨੇ ਇਸ ਸਮੁੱਚੀ ਘਟਨਾ ਬਾਰੇ ਨਰੋਟ ਜੈਮਲ ਸਿੰਘ ਥਾਣੇ ਵਿੱਚ ਐਫ ਆਈ ਆਰ ਵੀ ਦਰਜ ਕਰਵਾਈ ਹੈ। ਉਂਜ, ਉਸ ਨੇ ਹੋਰ ਜਾਣਕਾਰੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਆਪਣਾ ਬਿਆਨ ਪਹਿਲਾਂ ਹੀ ਦੇ ਚੁੱਕਿਆ ਹੈ।

ਜ਼ਿਲਾ ਪੁਲੀਸ ਵਿੱਚ ਤਾਇਨਾਤ ਪੰਜ ਮਹਿਲਾ ਕਾਂਸਟੇਬਲਾਂ ਵੱਲੋਂ ਸਲ਼ਵਿੰਦਰ ਸਿੰਘ ਖ਼ਿਲਾਫ਼ ਸ਼ਿਕਾਇਤ ਕਰਨ ਮਗਰੋਂ ਵਿਭਾਗ ਦੀ ਛੇੜਛਾੜ ਦੇ ਮਾਮਲਿਆਂ ਬਾਰੇ ਆਈ ਜੀ ਰੈਂਕ ਦੀ ਮਹਿਲਾ ਅਫ਼ਸਰ ਦੀ ਅਗਵਾਈ ਵਾਲੀ ਕਮੇਟੀ ਨੇ ਪਿਛਲੇ ਹਫ਼ਤੇ ਗੁਰਦਾਸਪੁਰ ਦਾ ਦੌਰਾ ਕੀਤਾ ਸੀ। ਜਾਂਚ ਨਾਲ ਜੁੜੇ ਇਕ ਸੀਨੀਅਰ ਅਫ਼ਸਰ ਨੇ ਦਸਿਆ ਕਿ ਜਾਂਚ ਚਲਦੀ ਹੋਣ ਕਰ ਕੇ ਐਸ ਪੀ ਨੂੰ  ਪ੍ਰਸ਼ਾਸਕੀ ਆਧਾਰ ਤੇ ਪੀ ਏ ਪੀ ਜਲੰਧਰ ਤਬਦੀਲ ਕੀਤਾ ਗਿਆ ਸੀ। ਸ਼ਿਕਾਇਤਕਰਤਾਵਾਂ ਵਿੱਚ ਕੁਝ ਸ਼ਹੀਦ ਪੁਲੀਸ ਕਰਮੀਆਂ ਦੀਆਂ ਵਿਧਵਾਵਾਂ ਵੀ ਸ਼ਾਮਲ ਹਨ।



Archive

RECENT STORIES