Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਾਰਥ ਵੈਨਕੂਵਰ ਦੇ 24 ਸਾਲਾ ਐਥਲੀਟ ਦੀ ਨਿਊ ਯਾਰਕ 'ਚ ਲਾਸ਼ ਮਿਲੀ

Posted on January 19th, 2016

ਨਿਊ ਯਾਰਕ- ਨਿਊ ਯਾਰਕ ਦੇ ਇੱਕ ਘਰ ਵਿੱਚੋਂ ਮ੍ਰਿਤਕ ਪਾਏ ਗਏ ਤਿੰਨ ਵਿਅਕਤੀਆਂ ਵਿੱਚੋਂ ਇੱਕਨਾਰਥ ਵੈਨਕੂਵਰ ਦੇ 24 ਸਾਲਾ ਐਥਲੀਟ ਸੀ। ਐਤਵਾਰ ਸਵੇਰੇ ਨਿਊ ਯਾਰਕ ਦੀ ਸਟੇਟ ਯੂਨੀਵਰਸਿਟੀ ਨੇੜੇ ਸਥਿਤ ਇੱਕ ਘਰ ਵਿੱਚ ਜਦੋਂ ਜੈਨੇਸੀਓ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਦੋ ਮਰਦਾਂ ਤੇ ਇੱਕ ਔਰਤ ਦੀ ਲਾਸ਼ ਮਿਲੀ। ਸਕੂਲ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਨਾਰਥ ਵੈਨਕੂਵਰ ਦਾ 24 ਸਾਲਾ ਐਥਲੀਟ ਮੈਥੀਊ ਹਚਿਸਨ ਹੈ। 2012 ਵਿੱਚ ਅਮਰੀਕਾ ਵਿਖੇ ਸਕੂਲ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਹਚਿਸਨ ਬ੍ਰਿਟਿਸ਼ ਕੋਲੰਬੀਆ ਵਿੱਚ ਚਿਲੀਵੈਕ ਚੀਫਸ ਲਈ ਹਾਕੀ ਖੇਡਦਾ ਸੀ। ਉਹ ਯੂਨੀਵਰਸਿਟੀ ਦੇ ਚੌਥੇ ਸਾਲ ਵਿੱਚ ਸੀ ਤੇ ਜਿਓਗ੍ਰੈਫੀ ਤੇ ਬਿਜ਼ਨਸ ਦੀ ਪੜ੍ਹਾਈ ਕਰ ਰਿਹਾ ਸੀ। ਇਸ ਤੋਂ ਇਲਾਵਾ ਉਹ ਫਾਇਰਫਾਈਟਰ ਵਜੋਂ ਸਵੈ ਸੇਵਾ ਵੀ ਕਰਦਾ ਸੀ।

ਬਾਕੀ ਦੋਵਾਂ ਮ੍ਰਿਤਕਾਂ ਦੀ ਪਛਾਣ ਵੈਬਸਟਰ, ਨਿਊ ਯਾਰਕ ਦੀ 21 ਸਾਲਾ ਕੈਲਸੇ ਅਨੀਸ ਤੇ ਜੈਨੇਸੀਓ ਦੇ 24 ਸਾਲਾ ਕੌਲਿਨ ਕਿੰਗਸਟਨ ਵਜੋਂ ਹੋਈ ਹੈ। ਕਿੰਗਸਟਨ ਸਕੂਲ ਵਿੱਚ ਸੀ ਜਦਕਿ ਅਨੀਸ ਐਜੂਕੇਸ਼ਨ, ਸਪੈਨਿਸ਼ ਤੇ ਸਾਈਕਾਲੋਜੀ ਦੀ ਪੜ੍ਹਾਈ ਕਰ ਰਹੀ ਸੀ। ਉਹ ਔਰਤਾਂ ਦੀ ਬਾਸਕਿਟਬਾਲ ਟੀਮ ਵਿੱਚ ਵੀ ਖੇਡਦੀ ਸੀ। ਪੁਲਿਸ ਨੇ ਆਖਿਆ ਕਿ ਅਜੇ ਤੱਕ ਤਿੰਨਾਂ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਬੁਲਾਰੇ ਜੈਫਰੀ ਜੈਸਨਿਆਕ ਨੇ ਆਖਿਆ ਕਿ ਇਨ੍ਹਾਂ ਮੌਤਾਂ ਨੂੰ ਸ਼ੱਕ ਦੇ ਦਾਇਰੇ ਵਿੱਚ ਰੱਖਿਆ ਜਾ ਰਿਹਾ ਹੈ ਪਰ ਅਜੇ ਤੱਕ ਕਿਸੇ ਨੂੰ ਵੀ ਕਤਲ ਨਹੀਂ ਮੰਨਿਆ ਜਾ ਰਿਹਾ।



Archive

RECENT STORIES