Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੌਮੀ ਰਾਜਧਾਨੀ ਸਮੇਤ ਵੱਡੇ ਸ਼ਹਿਰਾਂ ਵਿਚ ਮਿੱਥ ਕੇ ਹਤਿਆਵਾਂ ਕਰ ਸਕਦੇ ਹਨ ਨਕਸਲੀ- ਖ਼ੁਫ਼ੀਆ ਏਜੰਸੀਆਂ

Posted on May 29th, 2013

ਨਵੀਂ ਦਿੱਲੀ- ਨਕਸਲੀ ਆਉਣ ਵਾਲੇ ਮਹੀਨਿਆਂ 'ਚ ਕੌਮੀ ਰਾਜਧਾਨੀ ਸਮੇਤ ਵੱਡੇ ਸ਼ਹਿਰਾਂ ਵਿਚ ਮਿੱਥ ਕੇ ਹਤਿਆਵਾਂ ਕਰ ਸਕਦੇ ਹਨ। ਇਹ ਚੇਤਾਵਨੀ ਤਾਜ਼ਾ ਖ਼ੁਫ਼ੀਆ ਰੀਪੋਰਟਾਂ ਨੇ ਦਿਤੀ ਹੈ। ਰੀਪੋਰਟਾਂ ਮੁਤਾਬਕ ਮਾਉਵਾਦੀ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਮੌਕਿਆਂ ਦੀ ਭਾਲ 'ਚ ਹਨ। ਕਿਹਾ ਗਿਆ ਹੈ ਕਿ ਛੱਤੀਸਗੜ੍ਹ ਵਾਲੀ ਘਟਨਾ ਤੋਂ ਬਾਅਦ ਉਹ ਸੀ.ਪੀ.ਆਈ. (ਮਾਉਵਾਦੀ) ਦੀਆਂ ਕਾਰਵਾਈਆਂ ਦਾ ਘੇਰਾ ਅਪਣੇ ਰਸੂਖ਼ ਵਾਲੇ ਇਲਾਕੇ ਤੋਂ ਅੱਗੇ ਵਧਾਉਣਾ ਚਾਹੁੰਦੇ ਹਨ। 

ਖ਼ੁਫ਼ੀਆ ਏਜੰਸੀਆਂ ਦੀਆਂ ਰੀਪੋਰਟਾਂ ਮੁਤਾਬਕ ਛੱਤੀਸਗੜ੍ਹ ਵਾਲਾ ਹਮਲਾ ਮਾਉਵਾਦੀਆਂ ਦੀ ਕੌਮੀ ਸੁਰਖੀਆਂ 'ਚ ਆਉਣ ਅਤੇ ਅਪਣਾ ਪ੍ਰਭਾਵ ਹੋਰ ਵਧਾਉਣ ਦੀ ਕੋਸ਼ਿਸ਼ ਸੀ। ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ 'ਚ ਆਉਣ ਅਤੇ ਅਪਣੇ ਕਾਡਰਾਂ ਦਾ ਹੌਸਲਾ ਵਧਾਉਣ ਵਾਸਤੇ ਮਾਉਵਾਦੀ ਹੁਣ ਸ਼ਹਿਰਾਂ ਦੇ ਅਸੁਰੱਖਿਅਤ ਟਿਕਾਣਿਆਂ 'ਤੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨਗੇ। ਸਰਕਾਰੀ ਸੂਤਰਾਂ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਮਾਉਵਾਦੀ ਕਾਡਰ ਅੰਦਰ ਨਿਰਾਸ਼ਾ ਦਾ ਆਲਮ ਹੈ ਜੋ ਛੱਤੀਸਗੜ੍ਹ ਦੇ ਸੰਘਣੇ ਜੰਗਲਾਂ 'ਚ ਲੁਕੇ ਵੱਡੇ ਮਾਉਵਾਦੀ ਆਗੂਆਂ ਦੀ ਰੀਕਾਰਡ ਕੀਤੀ ਗਈ ਗੱਲਬਾਤ 'ਚ ਉਜਾਗਰ ਹੋਈ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਮਾਉਵਾਦੀਆਂ ਵਿਰੁਧ ਕਾਰਵਾਈ ਲਈ ਕਰੀਬ 27 ਹਜ਼ਾਰ ਹੋਰ ਨੀਮ ਫ਼ੌਜੀ ਬਲਾਂ ਦੀ ਲੋੜ ਪਵੇਗੀ ਅਤੇ ਬਸਤਰ ਵਰਗੇ ਇਲਾਕਿਆਂ 'ਚੋਂ ਮਾਉਵਾਦੀਆਂ ਦਾ ਸਫ਼ਾਇਆ ਕਰਨ ਲਈ ਘਟੋ-ਘੱਟ ਦੋ-ਤਿੰਨ ਸਾਲ ਲੱਗ ਜਾਣਗੇ। ਇਸ ਵੇਲੇ ਸੂਬਾਈ ਪੁਲਿਸ ਫ਼ੋਰਸ ਤੋਂ ਇਲਾਵਾ ਨਕਸਲ ਵਿਰੋਧੀ ਕਾਰਵਾਈਆਂ 'ਚ 82 ਹਜ਼ਾਰ ਨੀਮ ਫ਼ੌਜੀ ਬਲ ਲੱਗੇ ਹੋਏ ਹਨ।



Archive

RECENT STORIES