Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੂਗਲ ਨੇ ਅਮ੍ਰਿਤਾ ਸ਼ੇਰਗਿੱਲ ਨੂੰ ਦਿਤੀ ਜਨਮ ਦਿਨ ਦੀ ਮੁਬਾਰਕਬਾਦ

Posted on January 30th, 2016


ਨਵੀਂ ਦਿੱਲੀ- ਆਧੁਨਿਕਤਾਵਾਦੀ ਚਿੱਤਰਕਾਰ ਅਮ੍ਰਿਤਾ ਸ਼ੇਰਗਿੱਲ ਦੇ 103 ਵੇਂ ਜਨਮਦਿਨ 'ਤੇ ਗੂਗਲ ਨੇ ਡੂਡਲ ਬਣਾ ਕੇ ਉਨ੍ਹਾਂ ਪ੍ਰਤੀ ਸਨਮਾਨ ਦਾ ਪ੍ਰਗਟਾਵਾ ਕੀਤਾ ਹੈ। ਸ਼ੇਰਗਿੱਲ ਦੇ 'ਥ੍ਰੀ ਗਰਲਸ' ਚਿੱਤਰ 'ਤੇ ਆਧਾਤਰ ਜੇਨਿਫ਼ਰ ਹਾਮ ਵਲੋਂ ਬਣਾਇਆ ਗਿਆ ਤਿਨ ਲੜਕੀਆਂ ਦਾ ਇਕ ਚਿੱਤਰ ਗੂਗਲ ਨੇ ਅਪਣੇ ਖੋਜ ਪੰਨੇ ਯਾਨਿ ਕਿ ਸਰਚ ਪੇਜ 'ਤੇ ਲਾਇਆ ਹੈ। 

ਹਾਮ ਨੇ ਇਸ ਚਿੱਤਰ ਨੂੰ ਵਾਸਤਵਿਕ ਰੂਪ ਦੇਣ ਲਈ ਵਿਸ਼ੇਸ਼ ਤੌਰ 'ਤੇ ਸ਼ੇਰਗਿੱਲ ਦੀ ਸ਼ੈਲੀ ਦਾ ਇਸਤੇਮਾਲ ਕੀਤਾ ਹੈ। ਗੂਗਲ ਦਾ ਇਹ ਪੇਜ ਭਾਰਤ ਤੋਂ ਇਲਾਵਾ ਅਰਜਨਟਾਇਨਾ, ਸਰਬੀਆ, ਇਜ਼ਰਾਈਲ, ਸਲੋਵੇਨੀਆ, ਆਈਸਲੈਂਡ ਪੁਰਤਗਾਲ, ਲਿਥੁਆਨੀਆ, ਕੇਨੀਆ, ਕਜ਼ਾਖ਼ਿਸਤਾਨ, ਇੰਡੋਨੇਸ਼ੀਆ ਅਤੇ ਜਾਪਾਨਾ ਵਿਚ ਵੀ ਗੂਗਲ ਦੇ ਮੁੱਖ ਖੋਜ ਪੰਨੇ 'ਤੇ ਵੇਖਿਆ ਜਾ ਸਕਦਾ ਹੈ। 

ਅਮ੍ਰਿਤਾ ਸ਼ੇਰਗਿੱਲ ਗਿਣਤੀ 20ਵੀਂ ਸਦੀ ਦੇ ਮਸ਼ਹੂਰ ਚਿੱਤਰਕਾਰਾਂ ਵਿਚ ਹੁੰਦੀ ਹੈ। ਸ਼ੇਰਗਿੱਲ ਇਕ ਦਲੇਰ ਤੇ ਬਾਗ਼ੀ ਚਿੱਤਰਕਾਰ ਸੀ, ਜਿਨ੍ਹਾਂ ਨੇ ਕਲਾ ਅਤੇ ਜੀਵਨ ਦੇ ਖੇਤਰ ਵਿਚ ਸਮਾਜਿਕ ਬੰਨ੍ਹਣਾਂ ਨੂੰ ਤੋੜਿਆ ਸੀ। ਉਨ੍ਹਾਂ ਦਾ ਜਨਮ 1913 ਵਿਚ ਬੁਡਾਪੇਸਟ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਿੱਖ ਅਤੇ ਮਾਂ ਹੰਗਰੀ ਤੋਂ ਸਨ। ਇਸੇ ਲਈ ਉਨ੍ਹਾਂ ਦੀ ਕਲਾ ਦੀ ਸ਼ੈਲੀ ਵਿਚ ਪੂਰਬੀ ਯੂਰਪੀ ਅਤੇ ਦੱਖਣੀ ਏਸ਼ੀਆਈ ਸ਼ੈਲੀਆਂ ਸਮੇਤ ਔਰਤਾਂ ਨਾਲ ਸਬੰਧਤ ਪੱਖ ਵੇਖੇ ਜਾ ਸਕਦੇ ਹਨ। ਅਮ੍ਰਿਤਾ ਦੀ ਮੌਤ ਪੰਜ ਦਸੰਬਰ 1941 ਨੂੰ ਸਿਰਫ਼ 29 ਸਾਲ ਦੀ ਉਮਰ ਵਿਚ ਹੋ ਗਿਆ ਸੀ। 



Archive

RECENT STORIES