Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਕਸਲੀਆਂ ਖਿਲਾਫ਼ ਕਾਰਵਾਈ ਵਿੱਚ ਭਾਰਤੀ ਹਵਾਈ ਫੌਜ ਵੱਲੋਂ ਨਾਗਪੁਰ ਤੋਂ ਆਪਣੇ ਲੜਾਕੂ ਹੈਲੀਕਾਪਟਰਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ

Posted on May 29th, 2013

ਨਵੀਂ ਦਿੱਲੀ- ਭਵਿੱਖ ਵਿੱਚ ਨਕਸਲੀਆਂ ਖਿਲਾਫ਼ ਕਿਸੇ ਵੀ ਕਾਰਵਾਈ ਵਿੱਚ ਭਾਰਤੀ ਹਵਾਈ ਫੌਜ ਵੱਲੋਂ ਨਾਗਪੁਰ ਤੋਂ ਆਪਣੇ ਲੜਾਕੂ ਹੈਲੀਕਾਪਟਰਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।
ਇਸ ਬਾਰੇ ਹਵਾਈ ਫੌਜ ਨੇ ਕਮਰਕੱਸ ਲਈ ਹੈ ਤੇ ਇਸ ਸਬੰਧੀ ਨਾਗਪੁਰ ਵਿੱਚ ਨਵਾਂ ਯੂਨਿਟ ਸਥਾਪਤ ਕੀਤਾ ਜਾ ਰਿਹਾ ਹੈ। ਉਧਰ ਸੀਆਰਪੀਐਫ ਦੇ ਮੁਖੀ ਪ੍ਰਨਾਏ ਸਹਾਏ ਨੇ ਉੱਚ ਅਧਿਕਾਰੀਆਂ ਨਾਲ ਛੱਤੀਸਗੜ੍ਹ ਦੇ ਦਰਭਾ ਵਾਦੀ ਦਾ ਦੌਰਾ ਕੀਤਾ। ਇਸੇ ਇਲਾਕੇ ਵਿੱਚ ਨਕਸਲੀ ਹਮਲੇ ਦੌਰਾਨ ਕਈ ਕਾਂਗਰਸੀ ਆਗੂ ਮਾਰ ਦਿੱਤੇ ਗਏ ਸਨ।

ਡੀਆਰਡੀਓ ਦੇ ਸਮਾਗਮ ਵਿੱਚ ਪੁੱਜੇ ਏਅਰ ਚੀਫ ਮਾਰਸ਼ਲ ਬਰਾਊਨ ਨੇ ਪੱਤਰਕਾਰਾਂ ਨੂੰ ਕਿਹਾ, ‘‘ਮਾਓਵਾਦੀ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਨਵੀਂ ਪ੍ਰਣਾਲੀ ਤਾਇਨਾਤ ਕਰਨ ਦੀ ਲੋੜ ਹੈ ਤਾਂ ਜੋ ਜ਼ਮੀਨ ’ਤੇ ਲੜ ਰਹੇ ਸੁਰੱਖਿਆ ਦਸਤਿਆਂ ਨੂੰ ਉਪਰੋਂ ਸਮਰਥਨ ਮਿਲ ਸਕੇ। ਇਸ ਵੇਲੇ ਗੋਰਖਪੁਰ, ਰਾਂਚੀ, ਰਾਏਪੁਰ ਤੇ ਜਗਦਲਪੁਰ ਤੋਂ ਐਮਆਈ 17 ਹੈਲੀਕਾਪਟਰ ਸੁਰੱਖਿਆ ਦਸਤਿਆਂ ਦੀ ਮਦਦ ਕਰ ਰਹੇ ਹਨ। ਹੁਣ ਨਾਗਪੁਰ ’ਚ ਅਗਲੇ ਮਹੀਨੇ ਨਵੀਂ ਯੂਨਿਟ ਕਾਇਮ ਕਰ ਦਿੱਤੀ ਜਾਵੇਗੀ। ਇਥੇ ਅਤਿਆਧੁਨਿਕ ਐਮਆਈ 17 ਵੀ 5 ਹੈਲੀਕਾਪਟਰ ਤਾਇਨਾਤ ਕੀਤੇ ਜਾਣਗੇ। ਇਸ ਹੈਲੀਕਾਪਟਰ ਦੀ ਗਿਣਤੀ ਦੋ ਜਾਂ ਤਿੰਨ ਹੋਵੇਗੀ।  



Archive

RECENT STORIES