Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਰਚ ਵਿੱਚ ਕਿਊਬਾ ਦਾ ਦੌਰਾ ਕਰਨਗੇ ਓਬਾਮਾ

Posted on February 19th, 2016


ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਜਲਦ ਹੀ ਕਿਊਬਾ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਓਬਾਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਊਬਾ ਫੇਰੀ ਨਾਲ ਇਸ ਕਮਿਊਨਿਸਟ ਦੇਸ਼ ਨਾਲ ਉਨ੍ਹਾਂ ਨੂੰ ਜਿੱਥੇ ਸਬੰਧ ਸੁਧਾਰਨ ਦਾ ਮੌਕਾ ਮਿਲੇਗਾ ਉੱਥੇ ਹੀ ਕਿਊਬਾ ਵਾਸੀਆਂ ਦੀ ਜ਼ਿੰਦਗੀ ਵਿੱਚ ਵੀ ਸੁਧਾਰ ਆਵੇਗਾ। ਓਬਾਮਾ ਵੱਲੋਂ ਇਹ ਦੌਰਾ 21-22 ਮਾਰਚ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਓਬਾਮਾ ਵੱਲੋਂ ਅਰਜਨਟੀਨਾ ਦਾ ਵੀ ਦੌਰਾ ਕੀਤਾ ਜਾਵੇਗਾ। ਅੱਧੀ ਸਦੀ ਵਿੱਚ ਅਜਿਹਾ ਪਹਿਲੀ ਵਾਰੀ ਹੋ ਰਿਹਾ ਹੈ ਕਿ ਅਮਰੀਕਾ ਦੇ ਕਿਸੇ ਮੌਜੂਦਾ ਰਾਸ਼ਟਰਪਤੀ ਵੱਲੋਂ ਕਿਊਬਾ ਦਾ ਦੌਰਾ ਕੀਤਾ ਜਾਵੇਗਾ। 

ਉਨ੍ਹਾਂ ਟਵਿੱਟਰ ਉੱਤੇ ਆਖਿਆ ਕਿ ਇਸ ਪਾਸੇ ਪਹਿਲਾਂ ਹੀ ਕਾਫੀ ਸਕਾਰਾਤਮਕ ਕੰਮ ਹੋ ਚੁੱਕਿਆ ਹੈ। ਵਾਈਟ ਹਾਊਸ ਦੇ ਡਿਪਟੀ ਨੈਸ਼ਨਲ ਸਕਿਊਰਿਟੀ ਸਲਾਹਕਾਰ ਬੈੱਨ ਰੋਡਜ਼ ਦਾ ਕਹਿਣਾ ਹੈ ਕਿ ਅਮਰੀਕਾ ਦੇ ਅਜੇ ਵੀ ਕਿਊਬਾ ਦੇ ਰਾਸ਼ਟਰਪਤੀ ਰੌਲ ਕਾਸਤਰੋ ਨਾਲ ਗੰਭੀਰ ਮਤਭੇਦ ਹਨ। ਉਨ੍ਹਾਂ ਦੱਸਿਆ ਕਿ ਕਾਸਤਰੋ ਨਾਲ ਗੱਲਬਾਤ ਸਮੇਂ ਓਬਾਮਾ ਮਨੁੱਖੀ ਅਧਿਕਾਰਾਂ ਤੇ ਸਿਆਸੀ ਆਜ਼ਾਦੀ ਵਰਗੇ ਮੁੱਦੇ ਵੀ ਉਠਾਉਣਗੇ। ਰੋਡਜ਼ ਨੇ ਆਖਿਆ ਕਿ ਅਮਰੀਕਾ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦੀ ਤਬਦੀਲੀ ਥੋਪਣਾ ਨਹੀਂ ਚਾਹੁੰਦਾ ਪਰ ਉਨ੍ਹਾਂ ਨੂੰ ਆਸ ਹੈ ਕਿ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨਾਲ ਯਕੀਨਨ ਕਿਊਬਾ ਦਾ ਭਲਾ ਹੋਵੇਗਾ।



Archive

RECENT STORIES