Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯੂ. ਐਨ. ਦੀ ਵੱਡੀ ਚਿੰਤਾ ਦਾ ਕਾਰਨ ਬਣਦਾ ਹਥਿਆਰ ' ਕਿਲਰ ਰੋਬੋਟ '

Posted on May 30th, 2013

ਜੇਨੇਵਾ- ਅਮਰੀਕਾ, ਬ੍ਰਿਟੇਨ, ਅਤੇ ਇਸਰਾਇਲ ਅੱਜ ਕੱਲ੍ਹ ਮਨੁਖੀ ਰਹਿਤ ਰੋਬੋਟ ਹਥਿਆਰ ਤਿਆਰ ਕਰ ਰਹੇ ਹਨ। ਇਸ ਸਬੰਧੀ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਇਸ ' ਕਿਲਰ ਰੋਬੋਟ ' ਦੇ ਵਿਕਾਸ ਬਾਰੇ ਵਿਚਾਰ ਵਟਾਂਦਰਾ ਕਰੇਗੀ। ਯੂ. ਐਨ. ਦੇ ਦੂਤ ਕ੍ਰਿਸਟੋਫ ਹੇਇਨਸ ਨੇ ਇਕ ਰਿਪੋਰਟ ਪੇਸ਼ ਕੀਤੀ ਹੈ, ਜਿਸ ਨੂੰ ਇਕ ਉੱਚ ਪੈਨਲ ਇਸ ਹਥਿਆਰ ਦੀ ਸਥਾਪਨਾ ਅਤੇ ਨੀਤੀ 'ਤੇ ਵਿਚਾਰ ਵਿਮਰਸ਼ ਕਰੇਗਾ। 

ਇਹ ਹਥਿਆਰ ਇਸ ਲਈ ਡਿਜ਼ਾਇਨ ਕੀਤੇ ਜਾ ਰਹੇ ਹਨ ਕਿ ' ਕਿਲਰ ਰੋਬੋਟ ' ਸੈਨਿਕਾਂ ਦੀ ਜਗ੍ਹਾ ਲੈ ਕੇ ਆਪਣੇ ਦੁਸ਼ਮਣਾ ਦਾ ਆਪਣੇ ਆਪ ਹੀ ਖਾਤਮਾ ਕਰਨ। ਇਸ 22- ਸਫ਼ਿਆਂ ਵਾਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਰੋਬੋਟਿਕ ਹਥਿਆਰਾਂ ਦੀ ਪ੍ਰਣਾਲੀ ਨੈਤਿਕਤਾ ਅਤੇ ਕਾਨੂੰਨੀ ਮੁੱਦਿਆਂ ਦੇ ਵਿਚਾਰਾਂ ਤੋਂ ਬਿਨ੍ਹਾਂ ਵਰਤੀ ਅਤੇ ਟੈੱਸਟ ਕੀਤੀ ਜਾ ਰਹੀ ਹੈ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਦੀ ਤਾਇਨਾਤੀ ਹੋ ਸਕਦਾ ਹੈ ਕਿ ਸਵੀਕਾਰ ਕਰਨ ਯੋਗ ਨਾ ਹੋਵੇ ਕਿਉਂਕਿ ਇਸ ਯੋਜਨਾਂ ਲਈ ਕੋਈ ਵੀ ਕਾਨੂੰਨੀ ਜਵਾਬਦੇਹੀ ਵਰਗੀ ਢੁੱਕਵੀਂ ਪ੍ਰਣਾਲੀ ਨਹੀਂ ਹੈ ਅਤੇ ਰੋਬੋਟ ਕੋਲ ਮੱਨੁਖੀ ਜਿੰਦਗੀ ਅਤੇ ਮੌਤ ਬਾਰੇ ਕੋਈ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ। ਬਿਨ੍ਹਾਂ ਕਿਸੇ ਪਾਇਲਟ ਦੇ ਡ੍ਰੋਨ ਜਹਾਜ਼ ਪਹਿਲਾਂ ਹੀ ਵਰਤੋਂ ਵਿਚ ਹਨ ਇਸ 'ਤੇ ਰਿਪੋਰਟ ਨੇ ਡਰ ਜ਼ਾਹਰ ਕੀਤਾ ਹੈ ਕਿ ਕਈ ਦੇਸ਼ ਆਖਿਰਕਾਰ ਇਨਾ੍ਹਂ ਹਥਿਆਰਾਂ ਨੂੰ ਮਨੁੱਖੀ ਰਹਿਤ ਟ੍ਰਾਂਸਪੋਰਟੇਸ਼ਨ ਅਤੇ ਟੈਂਕਾਂ ਦੇ ਰੂਪ 'ਚ ਪੇਸ਼ ਕਰਨਗੇ। 



Archive

RECENT STORIES