Posted on March 23rd, 2016

ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਕਲੱਬ ਵੱਲੋਂ ਲੋਕਲ ਬੱਚਿਆਂ ਨੂੰ ਕੀਤਾ ਜਾਵੇਗਾ ਉਤਸ਼ਾਹਿਤ
ਸਰੀ: ਸਰੀ ਅਤੇ ਇਸਦੇ ਆਸਪਾਸ ਦੇ ਇਲਾਕਿਆਂ 'ਚ ਜਿਥੇ ਨਿੱਤ ਗੈਂਗ, ਡਰੱਗ ਅਤੇ ਹੋਰ ਵਾਪਰਦੀਆਂ ਮਾੜੀਆਂ ਘਟਨਾਵਾਂ ਤੋਂ ਮਾਪਿਆਂ ਵਿੱਚ ਆਪਣੇ ਬੱਚਿਆਂ ਦੇ ਭਵਿਖ ਪ੍ਰਤੀ ਚਿੰਤਾ ਵੇਖਣ ਨੂੰ ਮਿਲਦੀ ਹੈ ਉਥੇ ਸਰੀ-ਨਿਊਟਨ ਰੋਟਰੀ ਕਲੱਬ ਵੱਲੋਂ ਇੱਕ ਨਿਵੇਕਲਾ ਪ੍ਰੋਗਰਾਮ ਉਲੀਕਿਆ ਗਿਆ ਹੈ; ਜਿਸ ਵਿੱਚ ਲੋੜਵੰਦਾਂ ਲਈ ਫੰਡ ਇੱਕਤਰ ਕਰਨ ਦੇ ਨਾਲ-ਨਾਲ ਭਾਈਚਾਰੇ ਦੇ ਬੱਚਿਆਂ ਵਿੱਚ ਜੀਵਨ ਬੁਲੰਦੀਆਂ ਨੂੰ ਛੂਹਣ ਲਈ ਉਤਸਾਹ ਭਰਨ ਲਈ 'ਆਡਨਰੀ ਪੀਪਲਜ਼ ਵਿਦ ਐਕਸਟਰਾ ਆਡੀਨਰੀ ਸਟੋਰੀਜ਼' ਤਹਿਤ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
'ਆਡਨਰੀ ਪੀਪਲਜ਼ ਵਿਦ ਐਕਸਟਰਾ ਆਡੀਨਰੀ ਸਟੋਰੀਜ਼' ਪ੍ਰੋਗਰਾਮ ਤਹਿਤ ਕਲੱਬ ਵੱਲੋਂ ਐਸੀਆਂ ਸਖਸ਼ੀਅਤਾਂ ਨੂੰ ਬੱਚਿਆਂ ਦੇ ਰੂ-ਬਰੂ ਕਰਾਉਣ ਦਾ ਉਦਮ ਕੀਤਾ ਜਾ ਰਿਹਾ ਹੈ ਜੋ ਸੰਸਾਰ ਭਰ ਲਈ ਚਾਨਣ ਮੁਨਾਰਾ ਹੋਣ ਅਤੇ ਜਿਨਾਂ ਨੇ ਆਪਣੇ ਦ੍ਰਿੜਤਾ, ਲਗਨ ਤੇ ਮਿਹਨਤ ਨਾਲ ਬੁਲੰਦੀਆਂ ਨੂੰ ਛੂਹਿਆ ਹੋਵੇ, ਜਿੰਨ੍ਹਾਂ ਦੀ ਪ੍ਰਾਪਤੀ ਸੁਮੱਚੇ ਸਮਾਜ ਲਈ ਮਾਣ ਅਤੇ ਪ੍ਰੇਰਨਾਦਾਇਕ ਹੋਵੇ ਅਤੇ ਜਿਸ ਤੋਂ ਸਾਡੇ ਬੱਚੇ ਵੀ ਪ੍ਰੇਰਨਾ ਲੈਕੇ ਚੰਗੇ ਇਨਸਾਨ ਬਨਣ ਲਈ ਉਤਸਾਹਿਤ ਹੋਣ। ਸਰੀ-ਨਿਊਟਨ ਰੋਟਰੀ ਕਲੱਬ ਵੱਲੋਂ ਇਸ ਵਾਰੀ ਭਾਈਚਾਰੇ ਦੇ ਬੱਚਿਆਂ ਵਿਚ ਉਤਸ਼ਾਹ ਪੈਦਾ ਕਰਨ ਲਈ ਸਖਤ ਮਿਹਨਤ ਕਰਕੇ ਸਧਾਰਨ ਤੋਂ ਅਸਧਾਰਨ ਬਣੇ 'ਫਲਾਇੰਗ ਸਿੱਖ ਮਿਲਖਾ ਸਿੰਘ' ਨੂੰ ਬੁਲਾਇਆ ਜਾ ਰਿਹਾ ਹੈ। ਕਲੱਬ ਵੱਲੋਂ 9 ਅਪ੍ਰੈਲ 2016 ਨੂੰ ਗਰੈਂਡ ਤਾਜ ਬੈਂਕੁਏਟ ਹਾਲ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਵਿਸ਼ਵ ਦੀ ਮਸ਼ਹੂਰ ਸ਼ਖਸੀਅਤ ਸ. ਮਿਲਖਾ ਸਿੰਘ ਪਹੁੰਚਣਗੇ।
ਕਲੱਬ ਵੱਲੋਂ ਸ. ਮਿਲਖਾ ਸਿੰਘ ਦੀ ਆਮਦ 'ਤੇ ਜਿੱਥੇ ਲੋਕ ਭਲਾਈ ਲਈ ਗਰੈਂਡ ਤਾਜ ਬੈਂਕੁਏਟ ਹਾਲ ਵਿਖੇ ਫੰਡ ਰੇਜ਼ ਕੀਤਾ ਜਾਵੇਗਾ ਉਥੇ ਕਮਿਊਨਿਟੀ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ 10 ਅਪ੍ਰੈਲ ਨੂੰ 'ਬੀਅਰ ਕਰੀਕ ਪਾਰਕ' ਸਰੀ ਵਿੱਚ ਇਕ ਕਮਿਊਨਿਟੀ ਵਾਕ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ, ਜਿਥੇ ਸਧਾਰਨ ਹਾਲਾਤਾਂ ਤੋਂ ਉਠ ਕੇ ਆਪਣੀ ਮਿਹਨਤ ਦੇ ਬਲਬੂਤੇ ਸਿਖਰਾਂ ਨੂੰ ਛੂਹਣ ਵਾਲੇ ਸ. ਮਿਲਖਾ ਸਿੰਘ ਬੱਚਿਆਂ ਦੇ ਰੂਬਰੂ ਹੋਣਗੇ। ਵਰਨਣਯੋਗ ਹੈ ਕਿ ਸ. ਮਿਲਖਾ ਸਿੰਘ ਇਕ ਸਧਾਰਨ ਪਰਿਵਾਰ ਵਿਚ ਪੈਂਦਾ ਹੋ ਕੇ ਆਪਣੀ ਮਿਹਨਤ ਅਤੇ ਲਗਨ ਨਾਲ ਜਿਸ ਮੁਕਾਮ 'ਤੇ ਪਹੁੰਚੇ ਉਹ ਵਾਕਿਆ ਹੀ ਵਿਸ਼ਵ ਭਰ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਹੈ। ਮਿਲਖਾ ਸਿੰਘ ਇੱਕ ਨਹੀਂ, ਦੋ ਨਹੀਂ, ਸੈਂਕੜੇ ਜਾਂ ਹਜਾਰਾਂ ਨਹੀਂ ਸਗੋਂ ਵਿਸ਼ਵ ਦੇ ਕਰੋੜਾਂ ਲੋਕਾਂ ਲਈ ਇੱਕ ਚਾਨਣ ਮੁਨਾਰਾ ਹਨ। ਉਹ ਇੱਕ ਸਾਖਸਾਤ ਮਿਸਾਲ ਹਨ ਕਿ ਆਮ ਵਿਅਕਤੀ ਆਪਣੀ ਮਿਹਨਤ ਨਾਲ ਜੋ ਕੁਝ ਬਣਨਾ ਚਾਹੇ ਬਣ ਸਕਦਾ ਹੈ।
ਸਰੀ ਨਿਊਟਨ ਰੋਟਰੀ ਕਲੱਬ ਦੇ ਪ੍ਰਧਾਨ ਸਰਬਜੀਤ ਕੌਰ ਰੋਮਾਣਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪ੍ਰੋਗਰਾਮ ਕਮਿਊਨਿਟੀ ਦੇ ਬੱਚਿਆਂ ਵਿਚ ਮਿਹਨਤ, ਲਗਨ ਅਤੇ ਪ੍ਰਾਪਤੀ ਜਿਹੇ ਪੱਖਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸਾਡਾ ਮਕਸਦ ਆਪਣੇ ਬੱਚਿਆਂ ਨੂੰ ਇਹ ਦੱਸਣਾ ਹੈ ਕਿ ਕੋਈ ਵੀ ਵਿਅਕਤੀ ਆਮ ਨਹੀਂ ਹੁੰਦਾ ਉਸ ਵਿਚ ਖਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਸਿਰਫ ਉਨ੍ਹਾਂ ਨੂੰ ਜਾਨਣ ਤੇ ਪਹਿਚਾਨਣ ਦੀ ਲੋੜ ਹੂੰਦੀ ਹੈ। ਇਨਸਾਨ ਲਈ ਚੰਗਾ ਅਤੇ ਅਰਥਭਰਪੂਰ ਕੰਮ ਕਰਨ ਲਈ ਸਿਰਫ ਇਮਾਨਦਾਰ ਲਗਨ ਤੇ ਮਿਹਨਤ ਦੀ ਲੋੜ ਹੁੰਦੀ ਹੈ ਜਦੋਂਕਿ ਮੰਜਿਲ ਆਪਣੇ ਆਪ ਉਸ ਵਿਅਕਤੀ ਦੇ ਕਦਮਾਂ ਨੂੰ ਆ ਚੁੰਮਦੀ ਹੈ। ਕਲੱਬ ਵੱਲੋਂ ਇਸ ਫੰਡ ਰੇਜ਼ 'ਚ ਇਕੱਤਰ ਹੋਣ ਵਾਲੇ ਫੰਡ ਨੂੰ 'ਇਨਫਰਾਸਟਰਕਚਰ ਅਤੇ ਤਕਨਾਲੋਜੀ' ਸਕੀਮ ਅਧੀਨ ਲੁਧਿਆਣਾ ਵਿਖੇ ਚੱਲ ਰਹੇ ਬੋਲੇ ਬੱਚਿਆਂ ਦੇ ਸਕੂਲ ਦੀ ਸਹਾਇਤਾ ਕੀਤੀ ਜਾਵੇਗੀ।
ਰੋਮਾਣਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੰਡ ਰੇਜ਼ ਈਵੈਂਟ ਰਾਹੀਂ ਜੋ ਮਦਦ ਲੁਧਿਆਣਾ ਵਿਖੇ ਬੋਲਿਆਂ ਬੱਚਿਆਂ ਦੇ ਸਕੂਲ ਦੀ ਸਹਾਇਤਾ ਇਕੱਤਰ ਕੀਤੀ ਜਾ ਰਹੀ ਹੈ ਉਸਨੂੰ ਰੋਟਰੀ ਇੰਟਰਨੈਸ਼ਨਲ ਗਲੋਬਲ ਦੁਆਰਾ ਮੈਚਿੰਗ ਗਰਾਂਟ ਦੁਆਰਾ ਡਬਲ ਕੀਤਾ ਜਾਵੇਗਾ। ਰੋਮਾਣਾ ਨੇ ਭਾਈਚਾਰੇ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਰੀ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ 'ਚ ਭਾਈਚਾਰੇ ਦੇ ਬੱਚਿਆਂ ਦੇ ਚੰਗੇ ਭਵਿਖ ਦੀ ਸਿਰਜਨਾ ਹਿੱਤ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ।
ਰੋਟਰੀ ਕਲੱਬ ਸਰੀ ਨਿਊਟੈਨ ਡਿਸਟਿਕ 5050 ਸਾਲ 2010 ਵਿੱਚ ਸਥਾਪਿਤ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਅਨੇਕਾਂ ਪ੍ਰੋਗਰਾਮਾਂ ਦਾ ਆਯੋਜਨ ਕਰ ਚੁੱਕਾ ਹੈ ਅਤੇ ਫੰਡ ਰੇਜ਼ ਰਾਹੀਂ ਲੋਕਲ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਯੋਗਦਾਨ ਪਾ ਚੁੱਕਾ ਹੈ। ਇਸ ਕਲੱਬ ਨੇ ਸਰੀ 'ਚ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਅਤੇ ਬੱਚਿਆਂ ਵਿਚ ਸਪੈਲਿੰਗ ਸਕਿੱਲ ਇੰਪਰੂਵ ਕਰਨ ਲਈ 'ਸਪੈਲਿੰਗ ਬੀ' ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਬੇਘਰਿਆਂ ਵਾਸਤੇ ਖਾਣ ਲਈ ਭੋਜਨ, ਕੰਬਲ ਤੇ ਜੈਕਟਾਂ ਵੰਡਣ ਅਤੇ ਸਰ੍ਹੀ ਫੂਡ ਬੈਂਕ ਲਈ ਕੰਮ ਕਰਨ ਦੇ ਨਾਲ-ਨਾਲੇ ਲੋਕਲ ਸ਼ੈਲਟਰ ਵਾਸਤੇ ਵੀ ਉਚੇਚਾ ਯੋਗਦਾਨ ਪਾਇਆ ਹੈ। ਇਸ ਕਲੱਬ ਵੱਲੋਂ ਹਾਲ ਹੀ ਵਿਚ ਸਰੀ ਪਹੁੰਚੇ ਸੀਰੀਅਨ ਰਿਫਿਊਜੀਆਂ ਦੀ ਵੀ ਮਦਦ ਕੀਤੀ ਗਈ ਹੈ। ਸਰੀ-ਨਿਉਟਨ ਰੋਟਰੀ ਕਲੱਬ ਵੱਲੋਂ ਲੋਕਲ ਅਤੇ ਅੰਤਰਾਸਟਰੀ ਪ੍ਰੋਜੈਕਟਾਂ ਨੂੰ ਸਪੋਰਟ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਪੋਲੀਓ ਤੋਂ ਪੀੜਤ ਵਿਅਕਤੀਆਂ ਦੀ ਮਦਦ ਲਈ ਵੀਲ ਚੇਅਰਾਂ ਵੀ ਵੰਡੀਆਂ ਗਈਆਂ ਅਤੇ ਬੀਤੇ ਸਮੇਂ ਫਿਲੀਪੀਨ ਵਿੱਚ ਆਏ ਤੂਫਾਨ ਨਾਲ ਤਬਾਹ ਹੋਏ ਸਕੂਲ ਦੀ ਮੁੜ ਉਸਾਰੀ ਲਈ ਵੀ ਯੋਗਦਾਨ ਦਿਤਾ ਗਿਆ ਸੀ।
ਕਲੱਬ ਵੱਲੋਂ 9 ਅਪ੍ਰੈਲ ਨੂੰ ਗਰੈਂਡ ਤਾਜ ਬੈਂਕੁਏਟ ਹਾਲ ਸਰੀ ਵਿਖੇ ਕਰਵਾਏ ਜਾ ਰਹੇ ਫੰਡ ਰੇਜ ਅਤੇ 10 ਅਪ੍ਰੈਲ ਨੂੰ 'ਬੀਅਰ ਕਰੀਕ ਪਾਰਕ' ਸਰੀ ਵਿੱਚ ਕਰਵਾਈ ਜਾਂ ਰਹੀ ਕਮਿਊਨਿਟੀ ਵਾਕ ਸਬੰਧੀ ਜਾਣਕਾਰੀ ਲੈਣ ਜਾਂ ਪ੍ਰੋਗਰਾਮ ਨੂੰ ਸਪੋਂਸਰ ਕਰਨ, ਟਿਕਟਾਂ ਖਰੀਦਣ, ਹੋਰ ਕਿਸੇ ਤਰ੍ਹਾਂ ਦੀ ਸਹਾਇਤਾ ਕਰਨ ਜਾਂ ਵਲੰਟੀਅਰ ਸੇਵਾ ਕਰਨ ਲਈ ਤੁਸੀਂ ਸਰਬਜੀਤ ਕੌਰ ਰੋਮਾਣਾ ਨੂੰ 604-764-0793 'ਤੇ ਸੰਪਰਕ ਕਰ ਸਕਦੇ ਹੋ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026