Posted on April 1st, 2016

ਅੰਮ੍ਰਿਤਸਰ- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦਾ ਕੰਮਕਾਜ ਚਲਾਉਣ ਲਈ ਸੂਬਾ ਸਿੰਧ ਤੋਂ ਮੈਂਬਰ ਸ. ਤਾਰਾ ਸਿੰਘ (ਤਾਰੂ ਸਿੰਘ) ਨੂੰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ ਹੈ। ਇਹ ਫੈਸਲਾ ਪੀਐਸਜੀਪੀਸੀ ਦੇ ਮੈਂਬਰਾਂ, ਔਕਾਫ ਬੋਰਡ ਦੇ ਅਧਿਕਾਰੀਆਂ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਮੀਟਿੰਗ ਵਿੱਚ ਕੀਤਾ ਗਿਆ। ਉਹ 40 ਸਾਲਾਂ ਦੇ ਹਨ ਤੇ ਕਮੇਟੀ ਵਿੱਚ ਸਭ ਤੋਂ ਛੋਟੀ ਉਮਰ ਦੇ ਹਨ। ਪੀਐਸਜੀਪੀਸੀ ਦੇ ਪ੍ਰਧਾਨ ਸ਼ਾਮ ਸਿੰਘ (80) ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਥਾਂ ਸ੍ਰੀ ਤਾਰਾ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਾਮਜ਼ਦ ਕੀਤਾ ਹੈ।
ਉਹ ਸੂਬਾ ਸਿੰਧ ਦੇ ਵਾਸੀ ਹਨ। ਉਨ੍ਹਾਂ ਦੇ ਪਿਤਾ ਲੰਮੇ ਸਮੇਂ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਲੰਗਰ ਦੀ ਸੇਵਾ ਨਿਭਾਅ ਰਹੇ ਹਨ। ਸਲਾਹਕਾਰ ਬੋਰਡ ਦੇ ਮੈਂਬਰ ਮਨਮੋਹਨ ਸਿੰਘ ਯੂ.ਕੇ. ਨੇ ਦੱਸਿਆ ਕਿ ਫਿਲਹਾਲ ਇਹ ਨਿਯੁਕਤੀ 40 ਦਿਨਾਂ ਵਾਸਤੇ ਹੈ ਤੇ ਸਥਾਈ ਨਿਯੁਕਤੀ ਬਾਅਦ ਵਿੱਚ ਕੀਤੀ ਜਾਵੇਗੀ। ਉਧਰ ਸ੍ਰੀ ਸ਼ਾਮ ਸਿੰਘ ਨਮਿੱਤ ਅਖੰਡ ਪਾਠ ਦੇ ਭੋਗ 8 ਅਪਰੈਲ ਨੂੰ ਪਾਏ ਜਾਣਗੇ। ਇਸ ਵੇਲੇ ਪੀਐਸਜੀਪੀਸੀ ਦੇ 10 ਮੈਂਬਰ ਅਤੇ ਸਲਾਹਕਾਰ ਬੋਰਡ ਦੇ ਵੀ ਦਸ ਮੈਂਬਰ ਹਨ, ਜਿਨ੍ਹਾਂ ਦਾ ਕਾਰਜਕਾਲ ਪੰਜ ਸਾਲ ਹੈ। ਪੀਐਸਜੀਪੀਸੀ ਦੀ ਸਥਾਪਨਾ 1998 ਵਿੱਚ ਕੀਤੀ ਗਈ ਸੀ ਅਤੇ ਪਹਿਲੇ ਪ੍ਰਧਾਨ ਸ਼ਾਮ ਸਿੰਘ ਸਨ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026