Posted on May 30th, 2013

ਬfਠੰਡਾ : ਦੋ ਸਾਲ ਦੀ ਇਕ ਬਾਲੜੀ ਦੇ ਮੂੰਹ 'ਚ ਗਰਮ ਸਰੀਆ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਉਸ ਦੇ ਮਾਪਿਆ ਵਲੋਂ ਗੰਭੀਰ ਹਾਲਤ 'ਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਕਾਫੀ ਗੰਭੀਰ ਹੈ। ਦੂਜੇ ਪਾਸੇ ਜ਼ਿਲ੍ਹਾ ਪੁਲਸ ਦੇ ਉਚ ਅਧਿਕਾਰੀਆਂ ਨੇ ਮੌਕੇ 'ਤੇ ਪਹੰੁਚ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307 ਦਾ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਜਨਤਾ ਨਗਰ ਦੀ ਗਲੀ ਨੰਬਰ ਅੱਠ 'ਚ ਇਕ ਕਿਰਾਏ ਦੇ ਮਕਾਨ 'ਚ ਰਹਿੰਦੇ ਟੀਟੂ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ, ਦੇ ਪਰਿਵਾਰ 'ਚ ਦੋ ਬੱਚੀਆਂ ਹਨ ਜਿਨ੍ਹਾਂ 'ਚ ਛੋਟੀ ਬੱਚੀ ਸੋਨੀਆ ਦੀ ਉਮਰ ਦੋ ਸਾਲ ਤੇ ਵੱਡੀ ਬੱਚੀ ਪੰਜ ਸਾਲਾ ਤੁਲਸੀ ਹੈ। ਬੁੱਧਵਾਰ ਸਵੇਰੇ ਰੋਜ਼ ਵਾਂਗ ਟੀਟੂ ਘਰ ਦੇ ਨਜ਼ਦੀਕ ਹੀ ਦਿਹਾੜੀ 'ਤੇ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਸੀਮਾ ਵੀ ਆਪਣੇ ਦੋਵੇਂ ਲੜਕੀਆਂ ਨੂੰ ਵਿਹੜੇ 'ਚ ਸੁੱਤੇ ਪਏ ਛੱਡ ਕਿ ਸਵੇਰੇ ਘਰਾਂ ਵਿਚ ਕੰਮ ਕਰਨ ਲਈ ਚਲੀ ਗਈ। ਦੋਵਾਂ ਦੇ ਘਰ ਤੋਂ ਜਾਣ ਤੋਂ ਕੁਝ ਸਮੇਂ ਬਾਅਦ ਵੱਡੀ ਲੜਕੀ ਨੇ ਨਜ਼ਦੀਕ ਹੀ ਕੰਮ ਕਰਦੇ ਆਪਣੇ ਪਿਤਾ ਨੂੰ ਉਕਤ ਘਟਨਾ ਬਾਰੇ ਦੱਸਿਆ। ਟੀਟੂ ਨੇ ਘਰ ਆ ਕਿ ਵੇਖਿਆ ਕਿ ਦੋ ਸਾਲਾ ਸੋਨੀਆ ਦਾ ਮੂੰਹ ਦਾ ਅੰਦਰਲਾ ਹਿੱਸਾ ਪੂਰੀ ਤਰ੍ਹਾਂ ਸੜਿਆ ਹੋਇਆ ਸੀ ਅਤੇ ਉਸ ਦੇ ਬੁੱਲ ਵੀ ਝੁਲਸ ਗਏ ਸਨ। ਇਨ੍ਹਾਂ ਹੀ ਨਹੀਂ ਸੋਨੀਆ ਦੇ ਦੋਵੇਂ ਪੱਟਾਂ 'ਤੇ ਵੀ ਗਰਮ ਸਲਾਖਾਂ ਨਾਲ ਨਿਸ਼ਾਨ ਪਾਏ ਗਏ ਸਨ। ਦਰਦ ਨਾਲ ਕੁਰਲਾ ਰਹੀ ਲੜਕੀ ਨੂੰ ਗੰਭੀਰ ਹਾਲਤ 'ਚ ਬfਠੰਡਾ ਦੇ ਸਿਵਲ ਹਸਪਾਤਲ ਭਰਤੀ ਕਰਵਾਇਆ ਗਿਆ। ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਮੂੰਹ 'ਚ ਜਿਥੇ ਗਰਮ ਰਾਡ ਜਾਂ ਸਰੀਆ ਆਦਿ ਪਾਇਆ ਗਿਆ ਹੈ ਅਤੇ ਲੱਤਾਂ 'ਤੇ ਵੀ ਦਾਗ ਪਏ ਹੋਏ ਹਨ। ਥਾਣਾ ਕਨਾਲ ਕਾਲੋਨੀ ਵਿਖੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 307 ਦਾ ਮਾਮਲਾ ਦਰਜ ਕਰ ਲਿਆ ਹੈ। ਜਿਸ ਤਰ੍ਹਾਂ ਇਹ ਸਾਰੀ ਘਟਨਾ ਘਟੀ ਤਾਂ ਪੁਲਸ ਦੀ ਸ਼ੱਕ ਦੇ ਦਾਇਰੇ 'ਚ ਪਰਿਵਾਰ ਇਹ ਵੀ ਹੈ।

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026