Posted on May 30th, 2013

ਲੰਡਨ : ਆਮ ਦਰਦ ਨਿਵਾਰਕ ਦਵਾਈਆਂ ਦੇ ਹਾਈ ਡੋਜ਼ ਦੀ ਲਗਾਤਾਰ ਵਰਤੋਂ ਦਿਲ ਦੇ ਦੌਰੇ ਦਾ ਖਤਰਾ ਵਧਾ ਦਿੰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਵਿਓਕਸ (ਦਵਾਈ) ਵਾਂਗ ਖਤਰਨਾਕ ਹੋ ਸਕਦੀ ਹੈ। ਇਸ ਨੂੰ ਸਾਰੀ ਦੁਨੀਆਂ 'ਚ ਪਾਬੰਦੀਸ਼ੁਦਾ ਕਰਾਰ ਦਿੱਤਾ ਜਾ ਚੁੱਕਿਆ ਹੈ। ਨਾਨ ਸਟੇਰਾਇਡ ਐਂਟੀ ਇਨਫਲੇਮਟਰੀ ਡਰੱਗ (ਐਨਐਸਏਆਈਡੀਐਸ) ਲੜੀ ਦੀਆਂ ਦੀਆਂ ਦਰਦ ਰੋਕੂ ਦਵਾਈਆਂ 'ਤੇ ਕੀਤੀ ਇਕ ਅੰਤਰਰਾਸ਼ਟਰੀ ਖੋਜ ਮੁਤਾਬਕ ਇਨ੍ਹਾਂ ਦੀ ਹਾਈ ਡੋਜ਼ ਦਿਲ ਦਾ ਦੌਰਾ, ਸਟਰੋਕ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਤਿੰਨ ਗੁਣਾ ਵਧਾ ਦਿੰਦੀ ਹੈ।
ਬਿ੍ਟੇਨ ਦੀ ਆਕਸਫੋਰਡ ਯੂਨੀਵਰਸਿਟੀ 'ਚ ਕਲੀਨਿਕਲ ਟਰਾਇਲ ਸਰਵਿਸ ਯੂਨਿਟ ਦੇ ਕੋਲਿਨ ਬੇਜੇਂਟ ਨੇ ਕਿਹਾ ਕਿ ਖੋਜ ਦੇ ਨਤੀਜੇ ਦੱਸਦੇ ਹਨ ਕਿ ਡਾਇਕਲੋਫੇਨਾਕ ਤੇ ਇਬੁਪ੍ਰੋਫੇਨ ਵਰਗੀਆਂ ਦਵਾਈਆਂ ਦੇ ਜਿੰਨੇ ਫਾਇਦੇ ਹਨ, ਉਨੇ ਨੁਕਸਾਨ ਵੀ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਗਠੀਆ ਦੇ ਮਰੀਜ਼ਾਂ 'ਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਆਮ ਤੌਰ 'ਤੇ ਲੋਕ ਪੁਰਾਣੇ ਦਰਦ ਤੋਂ ਛੁਟਕਾਰਾ ਹਾਸਲ ਕਰਨ ਲਈ ਲਗਾਤਾਰ ਦਵਾਈਆਂ ਖਾਂਦੇ ਰਹਿੰਦੇ ਹਨ। ਇਹ ਸਾਰੀਆਂ ਦਰਦ ਰੋਕੂ ਦਵਾਈਆਂ ਹਾਈ ਡੋਜ਼ ਦੀਆਂ ਹੁੰਦੀਆਂ ਹਨ। ਅਜਿਹੀਆਂ ਹਾਈ ਡੋਜ਼ ਦੀਆਂ ਦਵਾਈਆਂ ਦੀ ਲਗਾਤਾਰ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਘੱਟ ਡੋਜ਼ ਦੀਆਂ ਦਰਦ ਰੋਕੂ ਦਵਾਈਆਂ ਨੂੰ ਤਾਂ ਬਿਨਾਂ ਡਾਕਟਰੀ ਸਲਾਹ ਦੇ ਲਿਆ ਜਾ ਸਕਦਾ ਹੈ ਕਿਉਕਿ ਇਨ੍ਹਾਂ ਦੀ ਵਰਤੋਂ ਖਤਰਨਾਕ ਨਹੀਂ ਹੁੰਦੀ ਪਰ ਹਾਈ ਡੋਜ਼ ਦੀਆਂ ਦਵਾਈਆਂ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026