Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖਸ ਫਾਰ ਜਸਟਿਸ ਅਮਰੀਕਾ ਤੇ ਕੈਨੇਡਾ ਵਿਚ ਅਮਰਿੰਦਰ ਖਿਲਾਫ ਮੁਜ਼ਾਹਰਿਆਂ ਦੀ ਅਗਵਾਈ ਕਰੇਗੀ

Posted on April 20th, 2016


ਕੈਲੀਫੋਰਨੀਆ ( ਹੁਸਨ ਲੜੋਆ ਬੰਗਾ)- ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਅਮਰੀਕਾ ਤੇ ਕੈਨੇਡਾ ਸਥਿਤ ਭਾਈਚਾਰੇ ਨੂੰ ਪੁਛਦਿਆਂ ਸੋਸ਼ਲ ਮੀਡੀਆ ਤੇ ਪੋਲ ਕਰਵਾਈ ਸੀ ਕਿ ਕੀ ਉਹ ਅਮਰਿੰਦਰ ਸਿੰਘ ਨੂੰ 'ਪੰਜਾਬ ਦਾ ਕੈਪਟਨ' ਮੰਨਦੇ ਹਨ ਜਾਂ 'ਪੰਜਾਬ ਦਾ ਗੱਦਾਰ'। ਇਸ ਪੋਲ 'ਤੇ ਵੋਟਿੰਗ ਆਜ਼ਾਦਾਨਾ ਤੌਰ 'ਤੇ www.referendum2020.org ਵਾਈ ਓ ਪੀ ਪੋਲਜ਼ ਰਾਹੀਂ ਕਰਵਾਈ ਗਈ ਸੀ। ਐਸ. ਐਫ. ਜੇ. ਦੀ ਉਪੀਨੀਅਨ ਪੋਲ ਉਕਤ ਕਾਂਗਰਸੀ ਆਗੂ ਵਲੋਂ ਹਾਲ ਵਿਚ ਜਾਰੀ ਕੀਤੇ ਗਏ 3 ਬਿਆਨਾਂ 'ਤੇ ਆਧਾਰਿਤ ਸੀ। ਉਕਤ ਬਿਆਨ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਅਤੇ ਭਾਰਤੀ ਸੰਵਿਧਾਨ ਵਿਚ ਸਿੱਖਾਂ ਦੇ ਰੁਤਬੇ ਨਾਲ ਸਬੰਧਤ ਸੀ।

ਸਿੱਖ ਭਾਈਚਾਰੇ ਦੇ 96 ਫੀਸਦੀ ਮੈਂਬਰਾਂ ਨੇ ਅਮਰਿੰਦਰ ਸਿੰਘ ਦੇ ਖਿਲਾਫ ਵੋਟ ਪਾਈ ਅਤੇ ਜੇਕਰ ਇਹ ਪੋਲ ਨਤੀਜੇ ਸਹੀ ਸੰਕੇਤ ਦਿੰਦੇ ਹਨ ਤਾਂ ਉਕਤ ਕਾਂਗਰਸੀ ਆਗੂ ਨੂੰ ਆਪਣੇ ਅਮਰੀਕਾ ਅਤੇ ਕੈਨੇਡਾ ਦੌਰੇ ਦੌਰਾਨ ਸਿੱਖਾਂ ਦੇ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਅਤੇ ਕੈਨੇਡਾ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਕਾਨੂੰਨੀ ਤਰੀਕੇ ਨਾਲ ਟਾਕਰਾ ਕਰਨ ਤੋਂ ਇਲਾਵਾ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਨੇ ਐਲਾਨ ਕੀਤਾ ਕਿ ਸ਼ਿਕਾਗੋ, ਟੋਰਾਂਟੋ, ਵੈਨਕੂਵਰ, ਲਾਸ ਏਂਜਲਸ ਅਤੇ ਨਿਊਯਾਰਕ ਵਿਚ ਕਾਂਗਰਸੀ ਕਾਨਫਰੰਸਾਂ ਵਾਲੀਆਂ ਥਾਵਾਂ ਦੇ ਬਾਹਰ '1984 ਨਸਲਕੁਸ਼ੀ ਯਾਦਗਾਰ ਸਮਾਰੋਹ' ਕਰਵਾਏ ਜਾਣਗੇ।

ਐਸ. ਐਫ. ਜੇ. ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸਿੱਖਾਂ ਵਿਚ ਕਾਂਗਰਸ ਪਾਰਟੀ ਪ੍ਰਤੀ ਬੇਹੱਦ ਗੁੱਸਾ ਹੈ ਕਿਉਂਕਿ ਉਹ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਅਤੇ 1984 ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਹਨ। ਅਮਰਿੰਦਰ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਸਿੱਖ ਭਾਈਚਾਰੇ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਕਾਂਗਰਸ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਟਾਈਟਲਰ ਨੂੰ ਬਚਾਅ ਰਹੇ ਹਨ ਜੋ ਕਿ ਨਵੰਬਰ 1984 ਵਿਚ ਕਾਤਲ ਦਸਤਿਆਂ ਦੀ ਅਗਵਾਈ ਕਰਨ ਲਈ ਜ਼ਿੰਮੇਵਾਰ ਹੈ।ਇਥੇ ਹੀ ਬੱਸ ਨਹੀਂ, ਉਹ ਸਿੱਖਾਂ ਨੂੰ ਸਲਾਹਾਂ ਦੇ ਰਹੇ ਹਨ ਸਿੱਖ 1984 ਨੂੰ ਭੁੱਲ ਜਾਣ।



Archive

RECENT STORIES