Posted on May 30th, 2013

<p>ਐਨ. ਡੀ. ਪੀ. ਮੁਖੀ ਥੌਮਸ ਮਲਕੇਅਰ ਤੇ ਪਾਰਟੀ ਦੇ ਸੰਸਦ ਮੈਂਬਰ ਐਂਡਰਿਊ ਕੈਸ਼ <br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੀ ਪ੍ਰਮੁੱਖ ਵਿਰੋਧੀ ਧਿਰ ਐਨ. ਡੀ. ਪੀ. ਨੇ ਹਰ ਸਾਲ ਅਪ੍ਰੈਲ ਮਹੀਨੇ ਨੂੰ ਪੂਰੇ ਕੈਨੇਡਾ 'ਚ 'ਪੰਜਾਬੀ ਵਿਰਾਸਤੀ ਮਹੀਨਾ' ਐਲਾਨਣ ਵਾਸਤੇ ਕੈਨੇਡਾ ਦੀ ਸੰਸਦ 'ਚ ਮਤਾ ਲਿਆਂਦਾ ਹੈ। ਐਨ. ਡੀ. ਪੀ. ਦੇ ਸੰਸਦ ਮੈਂਬਰ ਐਂਡਰਿਊ ਕੈਸ਼ ਨੇ 29 ਮਈ ਨੂੰ ਇਹ ਪ੍ਰਾਈਵੇਟ ਮੈਂਬਰ ਬਿਲ ਸੰਸਦ 'ਚ ਪੇਸ਼ ਕੀਤਾ। ਪੇਸ਼ ਕਰਦਿਆਂ ਸਾਰ ਸੰਸਦ 'ਚ ਮੌਜੂਦ ਐਨ. ਡੀ. ਪੀ. ਦੇ ਹੋਰ ਸੰਸਦ ਮੈਂਬਰਾਂ ਨੇ ਇਸ ਦੀ ਤਾਕੀਦ ਕੀਤੀ।
ਪਾਰਟੀ ਮੁਖੀ ਥੌਮਸ ਮਲਕੇਅਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਸ਼ ਕੀਤੇ ਇਸ ਮਤੇ 'ਤੇ ਆਉਣ ਵਾਲੇ ਦਿਨਾਂ 'ਚ ਸੰਸਦ ਅੰਦਰ ਵਿਚਾਰ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਇਹ ਖਬਰ ਸਾਂਝੀ ਕਰਦਿਆਂ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਪਿਛਲੇ 100 ਸਾਲ ਤੋਂ ਵੀ ਵੱਧ ਸਮੇ ਤੋਂ ਪੰਜਾਬੀ ਇਸ ਮੁਲਕ ਵਿੱਚ ਵਸ ਰਹੇ ਹਨ। ਆਪਣੀ ਮਿਹਨਤ ਸਦਕਾ ਉਨ੍ਹਾਂ ਕੈਨੇਡਾ ਨੂੰ ਖੁਦ ਸਿਰਜਿਆ ਹੈ। ਮੁਲਕ ਦੀ ਆਰਥਿਕਤਾ 'ਚ ਤਰੱਕੀ ਅਤੇ ਸਮਾਜ ਦੀ ਸਿਰਜਣਾ 'ਚ ਪੰਜਾਬੀਆਂ ਨੇ ਅਥਾਹ ਯੋਗਦਾਨ ਪਾਇਆ ਹੈ। ਮਲਕੇਅਰ ਅਨੁਸਾਰ ਇਸ ਮਤੇ ਨੂੰ ਤਿਆਰ ਕਰਨ ਲਈ ਸਰੀ ਤੋਂ ਪੰਜਾਬੀ ਸੰਸਦ ਮੈਂਬਰ ਜਸਬੀਰ ਸਿੰਘ ਸੰਧੂ ਨੇ ਉਨ੍ਹਾਂ ਨੂੰ ਬੇਹੱਦ ਸਹਿਯੋਗ ਦਿੱਤਾ ਹੈ। ਐਨ. ਡੀ. ਪੀ ਦਾ ਵਿਸ਼ਵਾਸ ਹੈ ਕਿ ਹੁਣ ਪੰਜਾਬੀਆ ਨੂੰ ਕੈਨੇਡਾ 'ਚ ਪੂਰਾ ਬਣਦਾ ਮਾਣ-ਤਾਣ ਦੇਣ ਦਾ ਸਮਾਂ ਹੈ। ਆਪਣੇ ਈਮੇਲ ਸੁਨੇਹੇ ਦਾ ਅੰਤ ਪੰਜਾਬੀ 'ਚ ਕਰਦਿਆਂ ਉਨ੍ਹਾਂ ਕਿਹਾ, ''ਪੰਜਾਬੀਆਂ ਦੀ ਪਛਾਣ, ਕੈਨੇਡਾ ਦੀ ਸ਼ਾਨ”।
ਜੇਕਰ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਪੰਜਾਬੀ ਬੋਲੀ ਅਤੇ ਪੰਜਾਬੀ ਭਾਈਚਾਰੇ ਨੂੰ ਕੈਨੇਡਾ ਵਿੱਚ ਮਿਲ ਰਹੇ ਮਾਣ-ਤਾਣ 'ਚ ਬੇਹੱਦ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਮਤੇ ਸਬੰਧੀ ਪੰਜਾਬੀਆਂ ਦੇ ਪ੍ਰਤੀਕਰਮ ਦੀ ਉਡੀਕ ਰਹੇਗੀ, ਜਿਸ ਲਈ ਇੱਕ ਆਨਲਾਈਨ ਪਟੀਸ਼ਨ 'ਤੇ ਦਸਤਖਤ ਵੀ ਕਰਵਾਏ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਵੈੱਬਸਾਈਟ www.punjabiheritagemonth.ca ਤੋਂ ਲਈ ਜਾ ਸਕਦੀ ਹੈ।

Posted on April 2nd, 2026

Posted on April 1st, 2026

Posted on March 30th, 2026

Posted on March 27th, 2026

Posted on March 26th, 2026

Posted on March 25th, 2026

Posted on March 24th, 2026

Posted on March 23rd, 2026

Posted on March 20th, 2026

Posted on March 19th, 2026

Posted on March 18th, 2026

Posted on March 17th, 2026