Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਜ਼ੁਰਗ ਪਿਆਰਾ ਸਿੰਘ ’ਤੇ ਹਮਲਾ ਕਰਨ ਵਾਲੇ ਵੱਲੋਂ ਨਿਰਦੋਸ਼ ਹੋਣ ਦਾ ਦਾਅਵਾ

Posted on May 30th, 2013

<h2>ਬਜ਼ੁਰਗ ਸਿੱਖ ਪਿਆਰਾ ਸਿੰਘ</h2>

ਲਾਸ ਏਂਜਲਸ- ਕੈਲੀਫੋਰਨੀਆ ਦੇ ਸ਼ਹਿਰ ਫਰੈਜ਼ਨੋ ਵਿਚ ਇਸ ਮਹੀਨੇ ਨਾਨਕਸਰ ਸਿੱਖ ਟੈਂਪਲ ਦੇ ਬਾਹਰਵਾਰ ਬਜ਼ੁਰਗ ਸਿੱਖ ਪਿਆਰਾ ਸਿੰਘ (82 ਸਾਲ) ਉਪਰ ਵਹਿਸ਼ੀ ਹਮਲਾ ਕਰਨ ਵਾਲੇ ਗਿਲਬਰਟ ਗਾਰਸੀਆ (29 ਸਾਲ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੱਤਿਆ ਦਾ ਯਤਨ ਤੇ ਬਦਸਲੂਕੀ ਨਹੀਂ ਕੀਤੀ। ਉਹ ਮਾਮਲੇ ਦੀ ਸੁਣਵਾਈ ਸਮੇਂ ਨਿਰਦੋਸ਼ ਸਾਬਤ ਹੋਵੇਗਾ। ਇਸ ਮਾਮਲੇ ਦੀ ਸੁਣਵਾਈ 26 ਜੂਨ ਨੂੰ ਹੋਵੇਗੀ। ਫਰੈਜ਼ਨੋ ਕਾਊਂਟੀ ਜ਼ਿਲ੍ਹਾ ਅਟਾਰਨੀ ਦਫਤਰ ਨੇ ਇਸ ਘਟਨਾ ਨੂੰ ਨਸਲੀ ਨਫਰਤ ਕਰਾਰ ਦਿੱਤਾ ਹੋਇਆ ਹੈ। ਇਹ ਘਟਨਾ 5 ਮਈ ਨੂੰ ਤੜਕੇ ਸੱਤ ਵਜੇ (ਸਥਾਨਕ ਸਮਾਂ) ਵਾਪਰੀ ਸੀ। ਬਜ਼ੁਰਗ ਪਿਆਰਾ ਸਿੰਘ ਦੇ ਸਿਰ, ਫੇਫੜਿਆਂ ਤੇ ਜਬਾੜੇ ਉਪਰ ਜ਼ੋਰਦਾਰ ਸੱਟਾਂ ਲੱਗੀਆਂ ਸਨ। ਪੁਲੀਸ ਅਨੁਸਾਰ ਦੋਸ਼ੀ ਸਾਈਕਲ ਉਪਰ ਗੁਰਦੁਆਰੇ ਨੇੜੇ ਆਇਆ। ਉਸ ਨੇ ਸਟੀਲ ਦੀ ਰਾਡ ਫੜੀ ਹੋਈ ਸੀ। ਉਸ ਨੇ ਇਕਦਮ ਪਿਆਰਾ ਸਿੰਘ ਉਪਰ ਰਾਡ ਨਾਲ ਹਮਲਾ ਕਰ ਦਿੱਤਾ। 

ਅਮਰੀਕਨ ਸਿੱਖ ਕਾਂਗਰੈਸ਼ਨਲ ਕੌਕਸ ਜਥੇਬੰਦੀ ਨੇ ਐਫਬੀਆਈ ਉਪਰ ਘਟਨਾ ਦੀ ਨਸਲੀ ਨਫਰਤ ਵਜੋਂ ਜਾਂਚ ਕਰਨ ਉਪਰ ਦਬਾਅ ਬਣਾਇਆ। ਅਮਰੀਕਾ ਵਿਚਲੇ ਸਿੱਖਾਂ ਤੇ ਹਿੰਦੂਆਂ ਦੀ ਮੰਗ ਪ੍ਰਵਾਨ ਕਰਦਿਆਂ ਅਟਾਰਨੀ ਜਨਰਲ ਐਰਿਕ ਹੋਲਡਰ ਨੇ ਐਫਬੀਆਈ ਨੂੰ ਇਸ ਸਬੰਧੀ ਸਿਫਾਰਸ਼ ਕੀਤੀ ਸੀ। ਇਸ ਘਟਨਾ ਨੂੰ ਲੈ ਕੇ ਅਮਰੀਕਾ ਵਿਚ ਵਧਦੇ ਸਿੱਖ ਭਾਈਚਾਰੇ ਹੀ ਨਹੀਂ, ਸਗੋਂ ਹਿੰਦੂ-ਅਮਰੀਕਨਾਂ ਤੇ ਅਰਬ-ਅਮਰੀਕਨਾਂ ਵਿਚ ਵੀ ਚਿੰਤਾ ਹੈ।  



Archive

RECENT STORIES