Posted on May 27th, 2016

ਪਟਿਆਲਾ, 27 ਮਈ- ਮਾਓਵਾਦੀ ਆਗੂ ਦਿੱਲੀ ਵਾਸੀ ਕੋਬਾਦ ਗਾਂਧੀ ਉਰਫ਼ ਪ੍ਰੋ. ਕਿਸ਼ੋਰ ਖ਼ਿਲਾਫ਼ ਇੱਥੋਂ ਦੀ ਅਦਾਲਤ ਵਿੱਚ ਭੜਕਾਊ ਭਾਸ਼ਣ ਦੇਣ ਸਬੰਧੀ ਚੱਲ ਰਹੇ ਕੇਸ ਦੀ ਸੁਣਵਾਈ ਮੌਕੇ ਅੱਜ ਮੁਲਜ਼ਮ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ। ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਦਿੱਲੀ ਦੇ ਹੀ ਰਹਿਣ ਵਾਲੇ ਬਚਾ ਪ੍ਰਸ਼ਾਦਿ ਨੂੰ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਛੇ ਸਾਲਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਕੋਬਾਦ ਗਾਂਧੀ ਨੂੰ ਦਿੱਲੀ ਪੁਲੀਸ ਦੇ ਇੱਕ ਏ.ਸੀ.ਪੀ. ਦੀ ਅਗਵਾਈ ਹੇਠ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੇ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ 23 ਜਨਵਰੀ 2010 ਨੂੰ ਇਹ ਕੇਸ ਇੱਥੇ ਥਾਣਾ ਸਦਰ ਵਿੱਚ ਦਰਜ ਕੀਤਾ ਗਿਆ ਸੀ। ਕੋਬਾਦ ਗਾਂਧੀ ਖ਼ਿਲਾਫ਼ ਦਰਜ ਕੇਸ ਵਿੱਚ ਸਾਲ 2009 ਦੌਰਾਨ ਪੰਜਾਬੀ ਯੂਨੀਵਰਸਿਟੀ ਵਿੱਚ ਭੜਕਾਊ ਭਾਸ਼ਣ ਦੇਣ ਦੇ ਦੋਸ਼ ਲਾਏ ਗਏ ਹਨ| ਇਸ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵੱਖਰੇ ਕੇਸ ਸਬੰਧੀ ਗਾਂਧੀ ਨੂੰ ਦਿੱਲੀ ਪੁਲੀਸ ਲੈ ਗਈ ਸੀ ਤੇ ਫੇਰ ਧਾਰਾ 268 ਅਧੀਨ ਉਸ ਨੂੰ ਜੇਲ੍ਹ ਤੋਂ ਬਾਹਰ ਲਿਜਾਣ ’ਤੇ ਲੱਗੀ ਪਾਬੰਦੀ ਕਰਕੇ ਇੱਥੇ ਨਾ ਲਿਆਂਦਾ ਜਾ ਸਕਿਆ। ਇਹ ਧਾਰਾ ਖ਼ਤਮ ਹੋਣ ’ਤੇ ਉਸ ਦੇ ਵਕੀਲ ਦੀ ਅਰਜੀ ’ਤੇ ਹੀ ਅਦਾਲਤ ਵੱਲੋਂ ਉਸ ਨੂੰ ਇੱਥੇ ਪੇਸ਼ ਕਰਨ ਦੇ ਆਦੇਸ਼ ਕੀਤੇ ਗਏ ਸਨ, ਜਿਸ ਤਹਿਤ 19 ਮਈ ਤੇ ਫੇਰ ਅੱਜ ਉਸ ਨੂੰ ਇੱਥੇ ਲਿਆਂਦਾ ਗਿਆ। ਅੱਜ ਪੁਲੀਸ ਵੱਲੋਂ ਉਸ ਦੇ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ ਹਨ। ਐਡਵੋਕੇਟ ਬਰਜਿੰਦਰ ਸਿੰਘ ਸੋਢੀ ਰਾਹੀਂ ਅਦਾਲਤ ਵਿੱਚ ਦਾਇਰ ਕੀਤੀ ਗਈ ਉਹ ਅਰਜ਼ੀ ਅਦਾਲਤ ਵੱਲੋਂ ਸਵਿਕਾਰ ਕਰ ਲਈ ਗਈ ਹੈ, ਜਿਸ ਵਿੱਚ ਕੋਬਾਦ ਗਾਂਧੀ ਨੇ ਸਿਹਤ ਠੀਕ ਨਾ ਹੋਣ ਕਰਕੇ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ੀ ਭੁਗਤਣ ਦੀ ਮੰਗ ਕੀਤੀ ਸੀ।
ਇਸ ਕੇਸ ਵਿੱਚੋਂ ਦਿੱਲੀ ਵਾਸੀ ਬਚਾ ਪ੍ਰਸ਼ਾਦਿ ਨੂੰ ਅੱਜ ਭਾਵੇਂ ਸਥਾਨਕ ਅਦਾਲਤ ਵੱਲੋਂ ਕੇਸ ਵਿਚਲੀ ਤਕਨੀਕੀ ਤਰੁਟੀ ਕਾਰਨ ਹਾਲ ਦੀ ਘੜੀ ਡਿਸਚਾਰਜ ਕਰ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਉਸ ਦੀ ਅਜੇ ਰਿਹਾਈ ਨਹੀਂ ਹੋ ਸਕੇਗੀ। ਉਸ ਖ਼ਿਲਾਫ਼ ਦਰਜ ਇੱਕ ਵੱਖਰੇ ਕੇਸ ਵਿੱਚ ਜਾਰੀ ਹੋਏ ਪ੍ਰੋਡਕਸ਼ਨ ਵਾਰੰਟਾਂ ਤਹਿਤ ਉਸ ਨੂੰ ਭਲਕੇ 28 ਮਈ ਨੂੰ ਸਥਾਨਕ ਜੇਲ੍ਹ ਤੋਂ ਕਾਹਨਪੁਰ (ਯੂ.ਪੀ) ਵਿਖੇ ਲਿਜਾਇਆ ਜਾ ਰਿਹਾ ਹੈ। ਇਸ ਗੱਲ ਦੀ ਪਟਿਆਲਾ ਜੇਲ੍ਹ ਦੇ ਵਧੀਕ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਪੁਸ਼ਟੀ ਕੀਤੀ ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026