Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੇਰਲ ਦੇ ਖੇਡ ਮੰਤਰੀ ਨੇ ਮੁਹੰਮਦ ਅਲੀ ਨੂੰ ਕੇਰਲ ਦਾ ਖਿਡਾਰੀ ਦੱਸਿਆ

Posted on June 5th, 2016



ਕੋਚੀ- ਅਮਰੀਕਾ ਦੇ ਮੁੱਕੇਬਾਜ਼ ਮੁਹੰਮਦ ਅਲੀ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਸਾਰ ਦੁਨੀਆਂ ਭਰ ਦੇ ਲੋਕਾਂ ਨੇ ਦੁਖ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ, ਪਰ ਕੇਰਲ ਦੇ ਖੇਡ ਮੰਤਰੀ ਨੇ ਈ.ਪੀ. ਜੈਯਰਾਜਨ ਨੇ ਵਿਵਾਦਤ ਬਿਆਨ ਦਿੰਦਿਆਂ ਅਲੀ ਨੂੰ ਰਾਜ ਦਾ ਖਿਡਾਰੀ ਆਖ ਦਿੱਤਾ।

ਖੇਡ ਮੰਤਰੀ ਨੇ ਇੱਕ ਟੀਵੀ ਚੈਨਲ ਨੂੰ ਕਿਹਾ, ‘ ਮੈਨੂੰ ਹਾਲ ਹੀ ਵਿੱਚ ਮੁਹੰਮਦ ਅਲੀ ਦੇ ਦੇਹਾਂਤ ਬਾਰੇ ਪਤਾ ਲੱਗਿਆ ਹੈ। ਅਲੀ ਕੇਰਲ ਦੇ ਜਾਣੇ ਪਛਾਣੇ ਖਿਡਾਰੀ ਸਨ। ਉਨ੍ਹਾਂ ਨੇ ਕੇਰਲ ਲਈ ਸੋਨ ਤਗਮਾ ਜਿੱਤ ਕੇ ਰਾਜ ਦਾ ਨਾਮ ਰੌਸ਼ਨ ਕੀਤਾ ਸੀ।’ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ।

ਚਰਚਾ ਦਾ ਵਿਸ਼ਾ ਬਣੇ ਕੇਰਲ ਦੇ ਖੇਡ ਮੰਤਰੀ ਈ ਪੀ ਜੈਯਰਾਜਨ ਨੇ ਆਪਣੀ ‘ਗ਼ਲਤੀ’ ਮੰਨ ਲਈ। ਉਨ੍ਹਾਂ ਨੇ ਆਪਣੀ ਫੇਸਬੁੱਕ ’ਤੇ ਲਿਖਿਆ, ‘ਇੱਕ ਗ਼ਲਤੀ-ਗ਼ਲਤੀ ਹੀ ਹੁੰਦੀ ਹੈ’। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਰਾਜ ਦੇ ਲੋਕ ਅਤੇ ਖੇਡ ਹਸਤੀਆਂ ਨੂੰ ਉਨ੍ਹਾਂ ਦੀ ਗ਼ਲਤੀ ਨੂੰ ਸਮਝਣਗੀਆਂ। 




Archive

RECENT STORIES