Posted on June 10th, 2016

<p>ਸ. ਅਮਰਜੀਤ ਸਿੰਘ ਸੰਧੂ ਉਰਫ ਅਮਰ ਸੰਧੂ ਦੀ ਪੁਰਾਣੀ ਤਸਵੀਰ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਵੈਨਕੂਵਰ ਇਲਾਕੇ 'ਚ ਵੱਡੀ ਪੱਧਰ 'ਤੇ ਘਰਾਂ ਦੀ ਉਸਾਰੀ ਕਰਨ ਵਾਲੇ ਨਾਮਵਰ ਡਿਵੈਲਪਰ ਤੇ ਸਥਾਨਕ ਸਿੱਖਾਂ 'ਚ ਜਾਣੀ ਪਛਾਣੀ ਧਨਾਢ ਸ਼ਖ਼ਸੀਅਤ ਸ. ਅਮਰਜੀਤ ਸਿੰਘ ਸੰਧੂ ਉਰਫ ਅਮਰ ਸੰਧੂ ਦਾ ਨਜ਼ਦੀਕੀ ਸ਼ਹਿਰ ਰਿਚਮੰਡ ਵਿਖੇ ਆਇਰਨਵੁੱਡ ਪਲਾਜ਼ੇ ਲਾਗੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸੰਧੂ ਆਪਣੇ ਇੱਕ ਨਜ਼ਦੀਕੀ ਮਿੱਤਰ ਨਾਲ ਕੌਫ਼ੀ ਪੀ ਕੇ ਆਪਣੇ ਪਿਕਅੱਪ ਟਰੱਕ 'ਚ ਸਵਾਰ ਹੋ ਕੇ ਜਾ ਰਹੇ ਸਨ, ਜਦ ਹਮਲਾਵਰਾਂ ਨੇ ਦਿਨ ਦਿਹਾੜੇ ਉਨ੍ਹਾਂ 'ਤੇ ਬਹੁਤ ਲਾਗਿਓਂ ਗੋਲੀਆਂ ਦਾ ਮੀਂਹ ਵਰਸਾ ਦਿੱਤਾ। ਜ਼ਖਮੀ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 50 ਸਾਲਾ ਸੰਧੂ ਦਾ ਪਿਛਲਾ ਪਿੰਡ ਰੁੜਕਾ ਕਲਾਂ, ਜ਼ਿਲ੍ਹਾ ਜਲੰਧਰ ਸੀ ਅਤੇ ਉਹ ਲੰਮੇ ਅਰਸੇ ਤੋਂ ਆਪਣੀ ਪਤਨੀ ਅਤੇ ਚਾਰ ਬੱਚਿਆਂ ਸਮੇਤ ਵੈਨਕੂਵਰ ਵਿਖੇ ਹੀ ਰਹਿ ਰਹੇ ਸਨ।
ਖ਼ਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਸਿੱਖ ਯੂਥ ਦੇ ਉਹ ਵੱਡੇ ਸਮਰਥਕ ਸਨ ਅਤੇ ਇਸਦੇ ਪ੍ਰਬੰਧ 'ਚ ਬਦਲਾਅ ਲਿਆਉਣ ਲਈ ਬੀਤੇ ਕਈ ਸਾਲਾਂ ਤੋਂ ਸਿਰਤੋੜ ਯਤਨ ਕਰ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਬਹੁਤ ਸਾਰੇ ਜਾਇਦਾਦੀ ਝਗੜੇ ਚੱਲ ਰਹੇ ਸਨ ਜਿਸ ਕਾਰਨ ਸਮਝਿਆ ਜਾ ਰਿਹਾ ਹੈ ਕਿ ਇਹ ਕਤਲ ਕਿਸੇ ਲੈਣ-ਦੇਣ ਕਾਰਨ ਵੀ ਹੋ ਸਕਦਾ ਹੈ। ਰਿਚਮੰਡ ਪੁਲਿਸ ਇਸ ਕਤਲ ਦੀ ਜਾਂਚ ਕਰ ਰਹੀ ਹੈ।
ਅਮਰਜੀਤ ਸਿੰਘ ਸੰਧੂ ਦੀ ਮ੍ਰਿਤਕ ਦੇਹ ਦਾ ਸਸਕਾਰ 12 ਜੂਨ, ਦਿਨ ਐਤਵਾਰ ਨੂੰ ਦੁਪਿਹਰ 12.30 ਵਜੇ ਫਾਈਵ ਰਿਵਰ ਫਿਊਨਰਲ ਹੋਮ, ਡੈਲਟਾ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ 2 ਵਜੇ ਹੋਵੇਗੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026