Posted on June 28th, 2016

ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਹੈ ਕਿ ਕੁਝ ਕੈਨੇਡੀਅਨ ਸੰਸਦ ਮੈਂਬਰ ਤੇ ਮੰਤਰੀਆਂ ਨੇ ਕਿਸੇ ਮੌਕੇ ਖੁੱਲ੍ਹੇਆਮ ਖਾਲਿਸਤਾਨ ਦਾ ਸਮਰਥਨ ਕੀਤਾ ਸੀ ਜਾਂ ਫਿਰ ਹਾਲੇ ਵੀ ਸਮਰਥਨ ਕਰ ਰਹੇ ਹਨ। ਕੈਪਟਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੰਜਾਬੀ ਮੰਤਰੀਆਂ ਦੇ ਦਬਾਅ ਹੇਠ ਹੀ ਕੈਨੇਡਾ ਸਰਕਾਰ ਨੇ ਕਾਂਗਰਸ ਨੂੰ ਉਥੇ ਰੈਲੀਆਂ ਨਹੀਂ ਕਰਨ ਦਿੱਤੀਆਂ।
ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ’ਚੋਂ ਕੁਝ ਨੇ ਭਾਰਤ ’ਤੇ ਦੋਸ਼ ਲਗਾਉਂਦਿਆਂ ਅਰਜ਼ੀਆਂ ਉਪਰ ਵੀ ਦਸਤਖਤ ਕੀਤੇ ਸਨ ਅਤੇ ਉਹ ਕੈਨੇਡਾ ’ਚ ਭਾਰਤ ਵਿਰੋਧੀ ਪ੍ਰਦਰਸ਼ਨਾਂ ਤੇ ਪ੍ਰਚਾਰਾਂ ’ਚ ਵੀ ਸ਼ਾਮਲ ਸਨ। ਕੈਪਟਨ ਨੇ ਕਿਹਾ ਕਿ ਕੈਨੇਡਾ ਫੇਰੀ ’ਚ ਸਿੱਖਜ਼ ਫਾਰ ਜਸਟਿਸ ਦੀ ਅਗਵਾਈ ਕਰ ਰਹੇ ਗੁਰਪਤਵੰਤ ਸਿੰਘ ਪਨੂੰ ਨੇ ਰੋੜੇ ਅਟਕਾਏ ਸਨ ਅਤੇ ਕੈਨੇਡਾ ਸਰਕਾਰ ’ਚ ਮੌਜੂਦ ਭਾਰਤ ਵਿਰੋਧੀ ਅਨਸਰਾਂ ਨੇ ਇਨ੍ਹਾਂ ਦੀ ਸਹਾਇਤਾ ਕੀਤੀ ਸੀ।
ਇਸਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਦੇ ਆਗੂਆਂ ਨੂੰ ਖ਼ਾਲਿਸਤਾਨ ਦੇ ਬੁਲਾਰਿਆਂ ਤੇ ਸਮਰਥਕਾਂ ਵਜੋਂ ਕੰਮ ਕਰਨਾ ਬੰਦ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਨੇਡੀਅਨ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਕਹੇ ਸ਼ਬਦਾਂ ਨਾਲ ਕੋਈ ਪ੍ਰੇਸ਼ਾਨੀ ਨਹੀਂ ਤਾਂ ਫਿਰ ‘ਆਪ’ ਦੇ ਆਗੂਆਂ ਨੂੰ ਕੀ ਤਕਲੀਫ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੇ ਆਗੂ ਸ਼ਾਇਦ ਇਸ ਲਈ ਉਨ੍ਹਾਂ ਪ੍ਰਤੀ ਆਪਣੀ ਇਮਾਨਦਾਰੀ ਦਿਖਾ ਰਹੇ ਹਨ ਤਾਂ ਜੋ ਉਨ੍ਹਾਂ ਵੱਲੋਂ ਇਸ ਪਾਰਟੀ ਨੂੰ ਭੇਜਿਆ ਜਾਂਦਾ ਫੰਡ ਬੰਦ ਨਾ ਹੋ ਜਾਵੇ। ਉਨ੍ਹਾਂ ‘ਆਪ’ ਨੂੰ ਚਿਤਾਵਨੀ ਦਿੱਤੀ ਕਿ ਛੋਟੇ ਫਾਇਦਿਆਂ ਖਾਤਰ ਕੱਟੜਪੰਥੀ ਆਗੂਆਂ ਨੂੰ ਭਡ਼ਕਾਉਣ ਦਾ ਕੰਮ ਨਾ ਕਰਨ ਕਿਉਂਕਿ ਪੰਜਾਬ ਇਕ ਹੋਰ ਕਾਲੇ ਦੌਰ ਦਾ ਸਾਹਮਣਾ ਨਹੀਂ ਕਰ ਸਕਦਾ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੈਨੇਡਾ ਦੇ ਮੰਤਰੀਆਂ ਦਾ ਪਿਛੋਕੜ ਖ਼ਾਲਿਸਤਾਨੀ ਦੱਸ ਕੇ ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਸਿੱਖਾਂ ਨੂੰ ਠੇਸ ਪਹੁੰਚਾਈ ਹੈ।
‘ਆਪ’ ਦੇ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ, ਬੁਲਾਰੇ ਸੁਖਪਾਲ ਸਿੰਘ ਖਹਿਰਾ, ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਅਤੇ ਉਦਯੋਗ ਵਿੰਗ ਦੇ ਚੇਅਰਮੈਨ ਅਮਨ ਅਰੋੜਾ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਕੈਪਟਨ ਨੇ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਸਮੁੱਚੀ ਦੁਨੀਆਂ ਵਿੱਚ ਸਿੱਖਾਂ ਦਾ ਸਿਰ ਉੱਚਾ ਕਰਨ ਵਾਲੇ ਕੈਨੇਡਾ ਦੇ ਚਾਰ ਪੰਜਾਬੀ ਮੰਤਰੀਆਂ ਦੇ ਪਿਛੋਕੜ ਨੂੰ ਖ਼ਾਲਿਸਤਾਨੀ ਦੱਸ ਕੇ ਉਨ੍ਹਾਂ ਨੂੰ ਕੈਨੇਡਾ ਵਿੱਚ ਰੈਲੀਆਂ ਨਾ ਕਰਨ ਦੇਣ ਦਾ ਗੁੱਸਾ ਕੱਢਿਆ ਹੈ।
‘ਆਪ’ ਦੇ ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਜਾਂ ਤਾਂ ਇਨ੍ਹਾਂ ਪੰਜਾਬੀ ਮੰਤਰੀਆਂ ਦਾ ਪਿਛੋਕੜ ਖ਼ਾਲਿਸਤਾਨੀ ਹੋਣ ਬਾਰੇ ਸਬੂਤ ਜਨਤਕ ਕਰਨ ਜਾਂ ਫਿਰ ਜਨਤਕ ਤੌਰ ’ਤੇ ਇਸ ਗਲਤੀ ਲਈ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਕੈਪਟਨ ਦੀ ਅਜਿਹੀ ਗਲਤ ਬਿਆਨਬਾਜ਼ੀ ਕਰਕੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਕੈਨੇਡਾ ਨਾਲ ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਹੋ ਸਕਦੀ ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026