Posted on May 31st, 2013

<p>ਤਿੰਨ ਭਾਰਤੀ ਨੌਜਵਾਨਾਂ ਨੂੰ ਨਿਊਜ਼ੀਲੈਂਡ ਪੁਲਿਸ ਫੜ੍ਹ ਕੇ ਲਿਜਾਂਦੀ ਹੋਈ।<br></p>
- ਤਿੰਨ ਸਾਲ ਪਹਿਲਾਂ ਇਕ ਔਰਤ ਨਾਲ ਜ਼ੋਰ ਜਬਰਦਸਤੀ ਕਰਨ ਦਾ ਸੀ ਮਾਮਲਾ -
ਔਕਲੈਂਡ (ਹਰਜਿੰਦਰ ਸਿੰਘ
ਬਸਿਆਲਾ)- ਹਮਿਲਟਨ ਹਾਈ ਕੋਰਟ ਨੇ ਬੀਤੇ ਦਿਨੀਂ ਤਿੰਨ ਭਾਰਤੀ ਨੌਜਵਾਨਾਂ ਨੂੰ ਜਿਨ੍ਹਾਂ ਉਤੇ ਦੋ ਕੁ
ਸਾਲ ਪਹਿਲਾਂ 16-17 ਅਪ੍ਰੈਲ 2011 ਨੂੰ ਇਕ ਔਰਤ ਨਾਲ ਜ਼ੋਰ-ਜਬਰਦਸਤੀ ਕਰਨ ਦੇ ਦੋਸ਼ ਲੱਗੇ ਸਨ, ਨੂੰ
ਅਦਾਲਤੀ ਕਾਰਵਾਈ ਦੌਰਾਨ ਦੋਸ਼ ਮੁਕਤ ਪਾਇਆ। ਇਨ੍ਹਾਂ ਨੌਜਵਾਨਾਂ ਵਿਚ ਹਰਵਿੰਦਰ ਸਿੰਘ 22, ਕਮਲਜੀਤ
ਸਿੰਘ 27 ਅਤੇ ਸੁਮੀਤ ਵਰਮਾਨੀ 26 ਸ਼ਾਮਿਲ ਸਨ। ਜਦੋਂ ਅਦਾਲਤ ਨੇ ਫੈਸਲਾ ਸੁਣਾਇਆ ਅਤੇ ਇਹ ਕਟਹਿਰੇ
ਵਿਚੋਂ ਬਾਹਰ ਆਉਣ ਲੱਗੇ ਤਾਂ ਉਸੀ ਵੇਲੇ ਪੁਲਿਸ ਨੇ ਇਨ੍ਹਾਂ ਨੂੰ ਹੱਥਕੜੀਆਂ ਲਗਾ ਕੇ ਫੜ੍ਹ ਲਿਆ
ਅਤੇ ਹਮਿਲਟਨ ਸੈਂਟਰਲ ਪੁਲਿਸ ਸਟੇਸ਼ਨ ਲੈ ਗਏ। ਇਮੀਗ੍ਰੇਸ਼ਨ ਨੇ ਇਹ ਫੈਸਲਾ ਦਿੱਤਾ ਹੋਇਆ ਸੀ ਕਿ
ਇਨ੍ਹਾਂ ਨੂੰ ਵਾਪਿਸ ਭਾਰਤ ਭੇਜ ਦਿੱਤਾ ਜਾਵੇ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀ ਇਸੇ ਕੇਸ ਵਿਚ ਇਕ
ਭਾਰਤੀ ਅਮੀਰ ਚੰਦ ਨੂੰ ਭਾਰਤ ਭੇਜ ਦਿੱਤਾ ਗਿਆ ਸੀ। ਇਸ ਅਦਾਲਤੀ ਕੇਸ ਦੇ ਚੱਲਣ ਬਾਅਦ ਇਹ ਨੌਜਵਾਨ
ਇਥੇ ਰੈਜੀਡੈਂਸੀ ਲੈਣ ਦੇ ਯੋਗ ਨਹੀਂ ਰਹਿ ਗਏ ਸਨ ਅਤੇ ਵਿਭਾਗ ਨੇ ਇਨ੍ਹਾਂ ਨੂੰ ਵਾਪਿਸ ਭੇਜਣ ਦਾ
ਫੈਸਲਾ ਕੀਤਾ ਹੈ।

Posted on May 25th, 2026

Posted on May 22nd, 2026

Posted on May 21st, 2026

Posted on May 20th, 2026

Posted on May 19th, 2026

Posted on May 15th, 2026

Posted on May 14th, 2026

Posted on May 13th, 2026

Posted on May 12th, 2026

Posted on May 11th, 2026

Posted on May 8th, 2026

Posted on May 7th, 2026