Posted on July 15th, 2016

ਜਲੰਧਰ, 14 ਜੁਲਾਈ (ਪਿ੍ਤਪਾਲ ਸਿੰਘ)-ਅੱਜ ਇਥੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ ਅੰਮਿ੍ਤਸਰ ਦੇ ਮੈਂਬਰਾਂ ਬਲਦੇਵ ਸਿੰਘ ਭਨੋਜਲ, ਜਰਨੈਲ ਸਿੰਘ ਖੈਰਾਬਾਦ, ਰਣਜੀਤ ਸਿੰਘ ਬੱਬੇਹਾਲੀ, ਅਰੂੜ ਸਿੰਘ ਤੇ ਪ੍ਰੀਤਮ ਸਿੰਘ ਨੇ ਕਿਹਾ ਕਿ ਬਾਬਾ ਦਲਜੀਤ ਸਿੰਘ ਸ਼ਿਕਾਗੋ ਅਤੇ ਕੁਝ ਪੈਨਸ਼ਨਰ ਫ਼ੌਜੀਆਂ ਵੱਲੋਂ ਜੋ ਟਰੱਸਟ ਸਿੱਖ ਸ਼ਹੀਦ ਧਰਮੀ ਫ਼ੌਜੀਆਂ ਦੀ ਯਾਦਗਾਰ ਬਣਾਉਣ ਵਾਸਤੇ ਬਣਾਇਆ ਗਿਆ ਹੈ, ਉਸ ਦੀ ਹੁਣ ਕੋਈ ਜ਼ਰੂਰਤ ਨਹੀਂ |
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਨੇੜੇ ਸਮੂਹ ਸ਼ਹੀਦ ਸਿੰਘਾਂ (1984) ਦੀ ਯਾਦਗਾਰ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਇਸ ਲਈ ਸ਼ਹੀਦ ਧਰਮੀ ਫ਼ੌਜੀਆਂ ਦੀ ਹੋਰ ਯਾਦਗਾਰ ਬਾਹਰ ਕਿਸੇ ਵੱਖਰੀ ਜਗ੍ਹਾ 'ਤੇ ਬਣਾਉਣ ਦੀ ਕੋਈ ਜ਼ਰੂਰਤ ਨਹੀਂ | ਸੋ ਅਸੀਂ (ਧਰਮ ਫ਼ੌਜੀ) ਯਾਦਗਾਰ ਲਈ ਬਣਾਏ ਗਏ ਟਰੱਸਟ ਦੇ ਵਿਰੁੱਧ ਹਾਂ | ਉਨ੍ਹਾਂ ਕਿਹਾ ਕਿ ਅਸੀਂ ਸਮੂਹ ਸਿੱਖ ਜਥੇਬੰਦੀਆਂ ਅਤੇ ਦੇਸ਼-ਵਿਦੇਸ਼ ਵਿਚ ਬੈਠੇ ਗੁਰੂ ਨਾਨਕ ਨਾਮ ਲੇਵਾ ਸਿੰਘਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਟਰੱਸਟ ਜੋ ਬਾਬਾ ਸ਼ਿਕਾਗੋ ਵਾਲਿਆਂ ਵੱਲੋਂ ਬਣਾਇਆ ਗਿਆ ਹੈ, ਇਸ ਨੂੰ ਕਿਸੇ ਕਿਸਮ ਦੀ ਉਗਰਾਹੀ ਤੇ ਮਾਲੀ ਸਹਾਇਤਾ ਧਰਮੀ ਫ਼ੌਜੀਆਂ ਦੇ ਨਾਂਅ 'ਤੇ ਨਾ ਦਿੱਤੀ ਜਾਵੇ ਕਿਉਂਕਿ ਸਾਕਾ ਨੀਲਾ ਤਾਰਾ ਨੂੰ ਵਾਪਰਿਆਂ 32 ਸਾਲ ਬੀਤ ਚੁੱਕੇ ਹਨ, ਕਈ ਜਥੇਬੰਦੀਆਂ ਧਰਮੀ ਫ਼ੌਜੀਆਂ ਦੇ ਨਾਂਅ 'ਤੇ ਉਗਰਾਹੀ ਕਰਕੇ ਖਾ ਚੁੱਕੀਆਂ ਹਨ | ਧਰਮੀ ਫ਼ੌਜੀਆਂ ਨੂੰ ਕਿਸੇ ਨੇ ਵੀ ਕੋਈ ਮਦਦ ਨਹੀਂ ਦਿੱਤੀ | ਸੋ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਿਹਾ ਜਾਵੇ ਜੋ ਧਰਮੀ ਫ਼ੌਜੀਆਂ ਦੀ ਕੁਰਬਾਨੀ ਨੂੰ ਰੋਲ ਰਹੇ ਹਨ |

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026