Posted on July 15th, 2016

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਲਗਭਗ 6 ਸਾਲ ਪਹਿਲਾਂ ਇੱਥੋਂ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਆਹ ਦੀ ਸੰਪੂਰਨਤਾ ਤੋਂ ਬਾਅਦ ਸਥਾਨਕ ਰੇਡੀਓ ਇੰਡੀਆ ਦੇ ਸਾਬਕਾ ਸੰਚਾਲਕ ਮਨਿੰਦਰ ਸਿੰਘ ਗਿੱਲ ਵਲੋਂ ਇੱਕ ਸਥਾਨਕ ਕਾਰੋਬਾਰੀ ਹਰਜੀਤ ਸਿੰਘ ਅਟਵਾਲ 'ਤੇ ਚਲਾਈ ਗਈ ਗੋਲੀ ਦਾ ਮੁਕੱਦਮਾ ਨਜ਼ਦੀਕੀ ਸ਼ਹਿਰ ਨਿਊ ਵੈਸਟਮਿਨਸਟਰ ਦੀ ਉੱਚ ਅਦਾਲਤ ਵਿੱਚ ਲੰਮਾ ਸਮਾਂ ਚੱਲਿਆ। ਮੁਕੱਦਮੇ ਦਾ ਫੈਸਲਾ ਕਰਦਿਆਂ ਮਾਣਯੋਗ ਅਦਾਲਤ ਨੇ ਗੋਲੀ ਚਲਾਉਣ ਦੇ ਦੋਸ਼ ਹੇਠ ਮਨਿੰਦਰ ਗਿੱਲ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਗਿੱਲ ਨੂੰ ਮੌਕੇ ਤੋਂ ਹੀ ਹਿਰਾਸਤ 'ਚ ਲੈ ਲਿਆ ਗਿਆ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਗਿੱਲ ਨੇ ਫੈਸਲੇ ਖਿਲਾਫ ਅਪੀਲ ਕਰ ਦਿੱਤੀ ਹੈ, ਜਿਸ ਕਾਰਣ ਉਹ ਜ਼ਮਾਨਤ 'ਤੇ ਬਾਹਰ ਵੀ ਆ ਸਕਦਾ ਹੈ।
ਨਾਮਵਰ ਡਿਵੈਲਪਰ ਹਰਜੀਤ ਅਟਵਾਲ ਅਤੇ ਮਨਿੰਦਰ ਗਿੱਲ ਦੇ ਆਪਸੀ ਸਬੰਧ ਉਦੋਂ ਕਾਫੀ ਅਣਸੁਖਾਵੇਂ ਹੋ ਗਏ ਸਨ ਜਦੋਂ ਗਿੱਲ ਦੇ ਰੇਡੀਓ 'ਤੇ ਅਟਵਾਲ ਅਤੇ ਅਟਵਾਲ ਦੇ ਪਰਿਵਾਰ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਸਦਾ ਸਾਰੇ ਭਾਈਚਾਰੇ ਨੇ ਬੁਰਾ ਮਨਾਇਆ ਸੀ। ਅਟਵਾਲ ਨੇ ਇਸੇ ਕਾਰਨ ਰੇਡੀਓ ਇੰਡੀਆ, ਇਸਦੇ ਹੋਸਟਾਂ ਅਤੇ ਮਾਲਕ ਮਨਿੰਦਰ ਗਿੱਲ 'ਤੇ ਦੀਵਾਨੀ ਮੁਕੱਦਮਾ ਕੀਤਾ ਹੋਇਆ ਸੀ। ਇਸ ਮੁਕੱਦਮੇ ਦੇ ਚੱਲਦਿਆਂ ਖੁੰਦਕਬਾਜ਼ੀ ਏਨੀ ਵਧ ਚੁੱਕੀ ਸੀ ਕਿ ਨੌਬਤ ਗੋਲੀ ਚੱਲਣ ਤੱਕ ਪੁੱਜ ਗਈ।
ਸਥਾਨਕ ਪੰਜਾਬੀ ਭਾਈਚਾਰਾ ਹੀ ਨਹੀਂ ਬਲਕਿ ਮੁੱਖ ਧਾਰਾ ਦੇ ਲੋਕ ਵੀ ਇਸ ਅਹਿਮ ਮੁਕੱਦਮੇ ਨੂੰ ਨੀਝ ਨਾਲ ਵਾਚ ਰਹੇ ਸਨ ਕਿਉਂਕਿ ਮੁਕੱਦਮਾ ਜਨਤਕ ਜਗ੍ਹਾ 'ਤੇ ਗੋਲੀ ਚਲਾਉਣ ਦਾ ਸੀ ਅਤੇ ਇਸ ਬਾਰੇ ਦਿੱਤੇ ਗਏ ਫੈਸਲੇ ਨੇ ਭਵਿੱਖ ਵਿੱਚ ਜਨਤਕ ਥਾਂ 'ਤੇ ਗੋਲੀ ਚਲਾਉਣ ਵਾਲਿਆਂ ਨੂੰ ਸਜ਼ਾ ਦੇਣਾ ਜਾਂ ਨਾ ਦੇਣਾ ਨਿਰਧਾਰਤ ਕਰਨਾ ਸੀ। ਇਹ ਮੁਕੱਦਮਾ ਇਸ ਲਈ ਵੀ ਦਿਲਚਸਪ ਸੀ ਕਿਉਂਕਿ ਇਸ ਮੁਕੱਦਮੇ ਨਾਲ ਜੁੜੇ ਕੁਝ ਅਹਿਮ ਲੋਕ ਬੀਤੇ ਸਾਲਾਂ ਦੌਰਾਨ ਆਪਣੀਆਂ ਵਫਾਦਾਰੀਆਂ ਬਦਲ ਚੁੱਕੇ ਸਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026