Posted on May 31st, 2013

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੀ ਰੂਲ ਐਂਡ ਰੈਗੂਲੇਸ਼ਨ ਕਮੇਟੀ ਮੈਂਬਰ ਸ. ਮਨਪ੍ਰੀਤ ਸਿੰਘ ਜੋ ਕੱਲ੍ਹ ਜ਼ਿਲ੍ਹਾ ਸੰਗਰੂਰ ਦੀ ਅਦਾਲਤ ਚੋਂ ਬਰੀ ਹੋ ਗਏ ਸਨ, ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਇਸ ਖਬਰ ਦੇ ਆਉਣ ਨਾਲ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਫਿਰ ਇਕ ਵਾਰ ਦੌੜ ਗਈ। ਸ. ਮਨਪ੍ਰੀਤ ਸਿੰਘ (ਜਸਟਿਸ ਆਫ ਦਾ ਪੀਸ ਨਿਊਜ਼ੀਲੈਂਡ) ਨੂੰ 22 ਮਾਰਚ 2013 ਨੂੰ ਨਵੀਂ ਦਿੱਲੀ ਹਵਾਈ ਅੱਡੇ ਉਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਉਤੇ ਅਕਤੂਬਰ 1987 ਵਿਚ ਸੰਗਰੂਰ ਜ਼ੇਲ੍ਹ ਦੇ ਵਿਚ ਹੋਈ ਹੁਲੜਬਾਜੀ ਦੌਰਾਨ ਮਾਰੇ ਗਏ ਕੁਝ ਕੈਦੀਆਂ ਸਬੰਧੀ ਦੋਸ਼, ਜ਼ੇਲ੍ਹ ਸੁਪਰਡੈਂਟ ਉਤੇ ਹਮਲਾ ਕਰਨ, ਟਾਡਾ ਅਤੇ ਬਚ ਨਿਕਲਣ ਦੇ ਕੁਝ ਦੋਸ਼ ਲਗਾਏ ਗਏ ਸਨ। ਜ਼ਿਲ੍ਹਾ ਸੰਗਰੂਰ ਦੀ ਅਦਾਲਤ ਦੇ ਵਿਚ ਇਹ ਕੇਸ ਚੱਲ ਰਿਹਾ ਸੀ। ਹੁਣ ਲਗਾਤਾਰ 27 ਮਈ ਤੋਂ 29 ਮਈ ਤੱਕ ਮੁਕੱਦਮਾ ਚੱਲਿਆ ਅਤੇ 30 ਦੇ ਕਰੀਬ ਗਵਾਹ ਭੁਗਤੇ ਅਤੇ ਹੋਰ ਕਾਰਵਾਈਆਂ ਹੋਈਆਂ।
ਮਾਣਯੋਗ ਜੱਜ ਨੇ ਸਾਰੇ ਕੇਸ ਦੀ ਡੂੰਘੀ ਜਾਂਚ ਪੜਤਾਲ ਕਰਦਿਆਂ ਕੱਲ੍ਹ ਸ. ਮਨਪ੍ਰੀਤ ਸਿੰਘ ਨੂੰ ਸਾਰੇ ਕੇਸਾਂ ਚੋਂ ਬਾਇੱਜ਼ਤ ਬਰੀ ਕੀਤਾ ਸੀ । ਅੱਜ ਜ਼ਿਲ੍ਹਾ ਅਦਾਲਤ ਸੰਗਰੂਰ ਵਿਖੇ ਸ. ਮਨਪ੍ਰੀਤ ਸਿੰਘ ਦੇ ਕੇਸ ਸਬੰਧੀ ਰਸਮੀ ਫੈਸਲਾ ਦੇ ਦਿੱਤਾ ਗਿਆ। ਫੈਸਲਾ ਸੁਨਾਉਣ ਸਮੇਂ ਅਦਾਲਤ ਦੇ ਅੰਦਰ ਸ. ਮਨਪ੍ਰੀਤ ਸਿੰਘ, ਵਿਦੇਸ਼ ਮੰਤਰਾਲੇ ਤੋਂ ਪ੍ਰਤੀਨਿੱਧ ਦੋਵੇਂ ਵਕੀਲ ਹੀ ਅਦਾਲਤ ਦੇ ਵਿਚ ਹਾਜ਼ਿਰ ਰਹਿਣ ਦਿੱਤੇ ਗਏ। ਜੱਜ ਸਾਹਿਬ ਨੇ ਫੈਸਲਾ ਸੁਣਾ ਕੇ ਇਸ ਦੀ ਇਕ ਕਾਪੀ ਵਿਦੇਸ਼ ਮੰਤਰਾਲੇ ਨੂੰ ਵੀ ਦਿੱਤੀ। ਸ. ਮਨਪ੍ਰੀਤ ਸਿੰਘ ਦੀ ਰਸਮੀ ਰਿਹਾਈ ਕਰਦਿਆਂ ਸ. ਮਨਪ੍ਰੀਤ ਸਿੰਘ ਨੂੰ ਵਿਦੇਸ਼ ਮੰਤਰਾਲੇ ਦੇ ਸਪਰੁਦ ਕਰ ਦਿੱਤਾ ਗਿਆ। ਅੱਜ ਸਵੇਰ ਤੋਂ ਹੀ ਸ. ਦਲਜੀਤ ਸਿੰਘ ਅਤੇ ਵਿਦੇਸ਼ ਮੰਤਰਾਲੇ ਦਾ ਆਪਸੀ ਰਾਬਤਾ ਬਣਿਆ ਹੋਇਆ ਸੀ ਤਾਂ ਕਿ ਪੂਰੀ ਜਾਣਕਾਰੀ ਨਿਊਜ਼ੀਲੈਂਡ ਵਾਸੀਆਂ ਨੂੰ ਦਿੱਤੀ ਜਾ ਸਕੇ। ਰਿਹਾਈ ਮੌਕੇ ਬੋਲਦਿਆਂ ਵਿਦੇਸ਼ ਮੰਤਰਾਲੇ ਦੀ ਪ੍ਰਤੀਨਿਧ ਨੇ ਆਖਿਆ ਕਿ ਉਹ ਇਸ ਗੱਲ ਉਤੇ ਖੁਸ਼ ਹੈ ਕਿ ਉਹ ਨਿਊਜ਼ੀਲੈਂਡ ਦੇ ਨਾਗਰਿਕ ਸ. ਮਨਪ੍ਰੀਤ ਸਿੰਘ ਦੇ ਅਦਾਲਤੀ ਕੇਸਾਂ ਦੇ ਸਬੰਧ ਵਿਚ ਬਣਦਾ ਸਹਿਯੋਗ ਦੇ ਸਕੀ ਹੈ। ਅੱਜ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਦੇ ਨੁਮਾਇੰਦਆਂ ਨੂੰ ਸਵੇਰ ਤੋਂ ਹੀ ਅਦਾਲਤ ਵਿਚ ਬੁਲਾ ਰੱਖਿਆ ਹੋਇਆ ਸੀ। ਇਸ ਮੌਕੇ ਪੰਜਾਬੀ ਮੀਡੀਆ, ਸ. ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਹੋਰ ਕਈ ਰਾਜਨੀਤਕ ਤੇ ਧਾਰਮਿਕ ਨੇਤਾ ਵੀ ਪਹੁੰਚੇ ਹੋਏ ਸਨ।
ਰਿਹਾਈ
ਤੋਂ ਬਾਅਦ ਸ. ਮਨਪ੍ਰੀਤ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ
ਕਰਨ ਦੇ ਵਾਸਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ।

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026
Posted on July 9th, 2026