Posted on July 18th, 2016

ਸਰੀ (ਚੜ੍ਹਦੀ ਕਲਾ ਬਿਊਰੋ) ਬੇਲਾਗ ਪੱਤਰਕਾਰੀ ਅਤੇ ‘ਇਨਸਾਨੀਅਤ ਗਰੁੱਪ’ ਵੱਲੋਂ ਪਾਏ ਯੋਗਦਾਨ ਬਦਲੇ ਪੰਜਾਬ ਤੋਂ ਪੁੱਜੇ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਸਥਾਨਕ ਲੇਖਕਾਂ ਦੀ ਸੰਸਥਾ ਕਲਮੀਂ ਪਰਵਾਜ ਮੰਚ ਸਰੀ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਰੇਡੀਓ ਹੋਸਟ ਸ. ਕੁਲਦੀਪ ਸਿੰਘ ਨੇ ਜਾਣ ਪਛਾਣ ਕਰਾਉਂਦੇ ਹੋਏ ਸੁਖਨੈਬ ਸਿੱਧੂ ਦੀ ਪੱਤਰਕਾਰੀ ਅਤੇ ਇਨਸਾਨੀਅਤ ਗਰੁੱਪ ਵੱਲੋਂ ਮਨੁੱਖਤਾ ਦੀ ਭਲਾਈ ਲਈ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ । ਖਚਾਖਚ ਭਰੇ ਹਾਲ ‘ਚ ਕੁਲਦੀਪ ਸਿੰਘ ਨੇ ਕਿਹਾ ਜਦੋਂ ਉਹਨਾਂ ਨੂੰ ਦਿੱਲੀ ਏਅਰ ਪੋਰਟ ‘ਤੇ ਰੋਕਿਆ ਗਿਆ ਸੀ ਤਾਂ ਪੰਜਾਬ ਦੇ ਮੀਡੀਆ ਵਿੱਚ ਇਕੱਲਾ ਸੁਖਨੈਬ ਸਿੰਘ ਸਿੱਧੂ ਸੀ, ਜਿਸਨੇ ਦਿੱਲੀਓ ਉਹਨਾਂ ਦੀ ਕਵਰੇਜ ਕੀਤੀ ਅਤੇ ਕਰਵਾਈ
ਸਟੂਡੀਓ ਸੈਵਨ 'ਚ ਉਲੀਕੇ ਇਸ ਸਮਾਗਮ ਦੌਰਾਨ ਹੋਏ ਸਨਮਾਨ ਮੌਕੇ ਸੁੱਖੀ ਬਾਠ, ਲੇਖਕ ਜੀਵਨ ਰਾਮੁਪਰੀ, ਡਾ. ਜੱਸਮਲਕੀਤ, ਗੁਰਮੇਲ ਬਦੇਸ਼ਾ, ਗੁਰਮੁੱਖ ਝੁੱਟੀ, ਕਰਮਜੀਤ ਬਰਾੜ, ਸੁਖੀ ਬਾਠ, ਕੁਲਦੀਪ ਸਿੰਘ ਮੱਲੀ, ਮਨਜੀਤ ਕੰਗ, ਜਤਿੰਦਰ ਨਿੱਝਰ, ਗਿਆਨੀ ਕੇਵਲ ਸਿੰਘ ਨਿਰਦੋਸ਼, ਤੋਂ ਇਲਾਵਾ ਬਹੁਤ ਸਾਰੇ ਹੋਰ ਨਾਮਵਰ ਲੇਖਕ ਮੌਜੂਦ ਸਨ।
ਸੁਖਨੈਬ ਸਿੱਧੂ ਨੇ ਇਸ ਮੌਕੇ ਕਲਮੀਂ ਪਰਵਾਜ ਮੰਚ ਦੇ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਆਪਣੀ ਪੱਤਰਕਾਰੀ, ਰੇਡੀਓ ਤੇ ਟੀਵੀ ਪ੍ਰੋਗਰਾਮ ਤੋਂ ਇਲਾਵਾ ਸੋਸਲ ਮੀਡੀਆ ‘ਤੇ ਚੱਲ ਰਹੇ ‘ਇਨਸਾਨੀਅਤ ਗਰੁੱਪ ਬਾਰੇ ਜਾਣਕਾਰੀ ਦਿੱਤੀ ਅਤੇ ਮਾਣ ਸਨਮਾਨ ਲਈ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸਥਾਨਕ ਲੇਖਕ ਸੁਖਮੰਦਰ ਸਿੰਘ ਬਰਾੜ ਦੀ ਪੁਸਤਕ 'ਸੱਥ ਰੌਣਕਾਂ' ਵੀ ਲੋਕ ਅਰਪਣ ਕੀਤੀ ਗਈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026