Posted on July 28th, 2016

ਖੁਦਮੁਖ਼ਤਿਆਰ ਕੰਟੇਨਰ ਟਰੱਕਿੰਗ ਆਪਰੇਟਰਾਂ 'ਤੇ ਲਾਈਆਂ ਪਾਬੰਦੀਆਂ ਕੀਤੇ ਹੋਏ ਸਹੀਬੱਧ ਸਮਝੌਤੇ ਅਤੇ ਫ੍ਰੀਐਂਟਰਪਾਈਜ਼ ਸਿਧਾਂਤਾਂ ਦੇ ਖ਼ਿਲਾਫ
ਸਰੀ (ਅਕਾਲ ਗਾਰਡੀਅਨ ਬਿਊਰੋ)- ਬੀ. ਸੀ. ਵਿੱਚ ਕੰਮ ਕਰਦੇ ਕੰਟੇਨਰ ਢੋਣ ਵਾਲੇ ਟਰੱਕ ਚਾਲਕਾਂ ਦੀ ਸੰਸਥਾ 'ਯੂਨਾਇਟਿਡ ਟਰੱਕਰਜ਼ ਐਸੋਸੀਏਸ਼ਨ' ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੰਟੇਨਰ ਟਰੱਕਿੰਗ ਕਮਿਸ਼ਨਰ ਦੇ ਦਫਤਰ ਵੱਲੋਂ ਖੁਦਮੁਖ਼ਤਿਆਰ ਕੰਟੇਨਰ ਟਰੱਕਿੰਗ ਆਪਰੇਟਰਾਂ 'ਤੇ ਥੋਪੀਆਂ ਗਈਆਂ ਨਜ਼ਾਇਜ਼ ਪਾਬੰਦੀਆਂ ਕਾਰਨ ਛੋਟੇ ਅਦਾਰਿਆਂ ਦੇ ਮਾਲਕਾਂ ਲਈ ਮੁਸ਼ਕਲਾਂ ਪੈਦਾ ਹੋ ਜਾਣਗੀਆਂ ਅਤੇ ਸਿੱਟੇ ਵਜੋਂ ਉਹ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਜੋਗੀ ਕਮਾਈ ਕਰਨ ਤੋਂ ਵੀ ਅਸਮਰੱਥ ਹੋ ਜਾਣਗੇ।
ਮਾਰਚ 2014 'ਚ ਪੋਰਟ ਵੈਨਕੁਵਰ 'ਤੇ ਚੱਲ ਰਹੀ ਹੜਤਾਲ ਨੂੰ ਖਤਮ ਕਰਨ ਲਈ ਜੌਇੰਟ ਐਕਸ਼ਨ ਪਲੈਨ ਰਾਹੀਂ ਬੀ. ਸੀ. ਦੀ ਲਿਬਰਲ ਸਰਕਾਰ ਵੱਲੋਂ ਆਪਣੇ ਆਪ ਨੂੰ ਫ੍ਰੀ- ਐਂਟਰਪ੍ਰਾਈਜ਼ ਦੀ ਹਮਾਇਤੀ ਦੱਸਦਿਆਂ ਜਿਹੜਾ ਇਹ ਕਿਹਾ ਸੀ ਕਿ ਉਹ ਟਰੱਕਿੰਗ ਇੰਡਸਟਰੀ ਨੂੰ ਜ਼ਿਆਦਾ ਮਜ਼ਬੂਤ ਬਣਾਉਣਾ ਚਾਹੁੰਦੀ ਹੈ, ਸ਼ਾਇਦ ਉਸ ਵਾਅਦੇ ਨੂੰ ਇਹ ਭੁਲਾ ਬੈਠੀ ਹੈ।
ਸੋਧੇ ਹੋਏ ਕੰਟੇਨਰ ਟਰੱਕਿੰਗ ਲਾਈਸੈਂਸਿੰਗ ਸਿਸਟਮ ਅਧੀਨ ਖੁਦਮੁਖ਼ਤਿਆਰ ਆਪਰੇਟਰ (ਓਨਰ ਆਪਰੇਟਰ) ਕੇਵਲ ਇੱਕ ਸਪੌਂਸਰ ਕੰਪਨੀ ਰਾਹੀਂ ਹੀ ਟਰਮੀਨਲਾਂ 'ਤੇ ਦਾਖਲ ਹੋ ਸਕਣਗੇ। 'ਯੂਨਾਈਟਡ ਟਰੱਕਰਜ਼ ਐਸੋਸੀਏਸ਼ਨ' ਦੇ ਬੁਲਾਰੇ ਗਗਨ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਛੋਟੇ ਕਾਰੋਬਾਰਾਂ 'ਤੇ ਲੱਗੀ ਇਹ ਪਾਬੰਦੀ ਆਪਣੇ ਆਪ 'ਚ ਇੱਕ ਨਿਵੇਕਲੀ ਕਿਸਮ ਦੀ ਪਾਬੰਦੀ ਹੈ।
ਸਿੰਘ ਦਾ ਕਹਿਣਾ ਹੈ ਕਿ ਨਵੇਂ ਕਾਨੂੰਨਾਂ ਅਧੀਨ ਸਾਡੇ ਮੈਂਬਰ ਇੱਕ ਲਾਈਸੈਂਸ ਹੋਲਡਰ ਤੋਂ ਬਿਨਾ ਹੋਰ ਕਿਸੇ ਕੋਲ ਜਾਣ ਤੋਂ ਅਸਮਰੱਥ ਹੋ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਬੀ. ਸੀ. ਦੇ ਹੋਰ ਕਿਸੇ ਵੀ ਛੋਟੇ ਕਾਰੋਬਾਰ ਕਰਨ ਵਾਲ਼ਿਆਂ 'ਤੇ ਇਹੋ ਜਿਹੀ ਕੋਈ ਵੀ ਪਾਬੰਦੀ ਨਹੀਂ ਹੈ। ਇਹੋ ਜਿਹਾ ਕੋਈ ਵੀ ਕਾਰਨ ਨਹੀਂ ਹੈ ਕਿ ਬੀ. ਸੀ. ਸਰਕਾਰ ਨੂੰ ਇਹ ਹੱਕ ਮਿਲ਼ੇ ਕਿ ਉਹ ਖੁਦਮੁਖ਼ਤਿਆਰ ਆਪਰੇਟਰਾਂ ਨੂੰ ਲੰਬੇ ਸਮੇਂ ਤੱਕ ਕੰਮ ਨਾ ਹੋਣ ਦੀ ਸੂਰਤ 'ਚ ਕੰਪਨੀ ਬਦਲੀ ਕਰਨ ਦਾ ਅਧਿਕਾਰ ਨਾ ਦੇਵੇ।
ਬੀ. ਸੀ. ਕੰਟੇਨਰ ਟਰੱਕਿੰਗ ਕਮਿਸ਼ਨਰ ਦੇ ਦਫਤਰ ਵਲੋਂ ਲਾਈਸੈਂਸ ਵਾਲ਼ੀਆਂ ਕੰਪਨੀਆਂ ਨੂੰ ਪੂਰਾ ਅਧਿਕਾਰ ਦੇ ਦਿੱਤਾ ਹੈ। ਪਹਿਲਾਂ ਜਿੱਥੇ ਖੁਦਮੁਖ਼ਤਿਆਰ ਆਪਰੇਟਰਾਂ ਨੂੰ ਜਿਹੜਾ ਪਰਮਿਟ ਮਿਲਦਾ ਸੀ, ਉਸ ਨਾਲ਼ ਉਹ ਲੰਬੇ ਸਮੇਂ ਤੱਕ ਕੰਮ ਨਾ ਮਿਲਣ ਦੀ ਸੂਰਤ ਵਿੱਚ ਕੰਪਨੀ ਬਦਲ ਸਕਦਾ ਸੀ।ઠਪਰ ਹੁਣ ਸਪਾਂਸਰ ਕੋਲ਼ ਲੰਬੇ ਸਮੇਂ ਤੱਕ ਕੰਮ ਨਾ ਹੋਣ ਦੀ ਸੂਰਤ 'ਚ ਵੀ ਵਿਹਲੇ ਬਹਿਣ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਸਿੱਟੇ ਵਜੋਂ ਸਪਾਂਸਰਾਂ ਦੀ ਮਰਜ਼ੀ ਹੈ ਕਿ ਉਹ ਸਾਰੇ ਟਰਿੱਪ ਆਪਣੀ ਕੰਪਨੀ ਫਲੀਟ ਨੂੰ ਦੇ ਦੇਣ ਜਾਂ ਆਪਣੀ ਮਰਜ਼ੀ ਨਾਲ਼ ਕਿਸੇ ਵੀ ਖੁਦਮੁਖ਼ਤਿਆਰ ਆਪਰੇਟਰਾਂ ਨੂੰ ਚੁਣ ਕੇ ਉਨ੍ਹਾਂ ਨੂੰ ਬਾਕੀ ਦਾ ਕੰਮ ਵੰਡ ਸਕਦੇ ਹਨ।ਜਦੋਂ ਕੋਈ ਵੀ ਕਮਾਈ ਨਾ ਹੋ ਰਹੀ ਹੋਵੇ ਤਾਂ ਵੀ ਖੁਦਮੁਖ਼ਤਿਆਰ ਆਪਰੇਟਰਾਂ ਕੋਲ਼ ਹੋਰ ਕੰਮ ਲੱਭਣ ਦੇ ਯੋਗ ਵੀ ਨਹੀਂ ਹੋਣਗੇ।
ਖੁਦਮੁਖ਼ਤਿਆਰ ਆਪਰੇਟਰਾਂ ਦੀ ਹਾਲਤ ਬਹੁਤ ਹੀ ਪਤਲੀ ਹੋ ਰਹੀ ਹੈ ਅਤੇ ਕਈਆਂ ਨੂੰ ਮਜ਼ਬੂਰੀ ਵੱਸ ਕੰਮ ਛੱਡਣਾ ਪੈ ਰਿਹਾ ਹੈ ਕਿਉਂਕਿ ਵੈਨਕੂਵਰ ਪੋਰਟ ਵਲੋਂ ਬਹੁਤ ਛੇਤੀ ਹੀ ਇੱਕ ਕਾਨੂੰਨ ਥੋਪਿਆ ਜਾਣ ਵਾਲ਼ਾ ਹੈ, ਜਿਸ ਅਧੀਨ ਤੁਹਾਡੇ ਟਰੱਕ ਨੂੰ ਪੋਰਟ 'ਤੇ ਜਾਣ ਦੇ ਯੋਗ ਬਣਾਉਣ ਲਈ ਆਪਣੇ ਟਰੱਕ 'ਤੇ ਕਾਫੀ ਪੈਸੇ ਖਰਚਣੇ ਪੈ ਸਕਦੇ ਹਨ।
ਯੂਨਾਈਟਡ ਟਰੱਕਰਜ਼ ਐਸੋਸੀਏਸ਼ਨ (ਯੂ ਟੀ ਏ) ਜੋ ਕਿ ਪੋਰਟ 'ਤੇ ਸੇਵਾਵਾਂ ਦੇਣ ਵਾਲ਼ੇ 800 ਤੋਂ ਵੀ ਵੱਧ ਖੁਦਮੁਖ਼ਤਿਆਰ ਆਪਰੇਟਰਾਂ ਦੀ ਨੁਮਾਇੰਦਗੀ ਕਰਦੀ ਹੈ, ਟ੍ਰਾਂਸਪੋਰਟ ਮਨਿਸਟਰ ਟੌਡ ਸਟੋਨ ਨਾਲ਼ ਫੌਰੀ ਮੀਟਿੰਗ ਦੀ ਮੰਗ ਕਰ ਰਹੀ ਹੈ। 2015 'ਚ ਯੂ ਟੀ ਏ ਦੇ ਮੈਂਬਰਾਂ ਨੇ 1.5 ਮਿਲੀਅਨ ਤੋਂ ਵੀ ਵੱਧ ਕੰਟੇਨਰ, ਜਿਨ੍ਹਾਂ ਦੀ ਕੀਮਤ ਇੱਕ ਬਿਲੀਅਨ ਡਾਲਰ ਤੋਂ ਵੀ ਵੱਧ ਬਣਦੀ ਹੈ, ਢੋਅ ਕੇ ਮੈਟਰੋ ਵੈਨਕੂਵਰ ਰਾਹੀਂ ਲੰਘਣ ਵਾਲੀ ਗਲੋਬਲ ਸਪਲਾਈ ਚੇਨ 'ਚ ਇੱਕ ਅਹਿਮ ਕੜੀ ਦੀ ਭੂਮਿਕਾ ਨਿਭਾਈ।
ਗਗਨ ਸਿੰਘ ਨੇ ਕਿਹਾ, "ਅਸੀਂ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਬੀ ਸੀ ਕੰਟੇਨਰ ਟਰੱਕਿੰਗ ਕਮਿਸ਼ਨਰ ਦੇ ਦਫਤਰ ਨਾਲ਼ ਮੀਟਿੰਗ ਕਰਨ ਦੀ ਮੰਗ ਕਰ ਰਹੇ ਹਾਂ ਪਰ ਸਾਨੂੰ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ ਅਤੇ ਸਿੱਟੇ ਵਜੋਂ ਟ੍ਰਾਂਸਪੋਰਟ ਮੰਤਰੀ ਨੂੰ ਅਪੀਲ ਕਰਕੇ ਤੁਰੰਤ ਕੋਈ ਐਕਸ਼ਨ ਲੈਣ ਲਈ ਬੇਨਤੀ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਬਚਿਆ।"

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026