Posted on August 19th, 2016

<p>ਗੁਰਦੇਵ ਸਿੰਘ ਢਿੱਲੋਂ ਦੀ ਆਪਣੀ ਨਵੀਂ ਪਤਨੀ ਤੇ ਬੱਚੇ ਨਾਲ ਤਸਵੀਰ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੇਵਜ੍ਹਾ ਨੁਕਸਾਨ ਝੱਲਣ ਵਾਲੇ ਸਰੀ ਦੇ ਇੱਕ ਪੰਜਾਬੀ ਦੀ ਇਨਸਾਫ਼ ਦੇ ਦਰਬਾਰ 'ਚ ਸੁਣੀ ਗਈ ਹੈ। 8 ਸਾਲ ਪਹਿਲਾਂ ਕੈਨੇਡਾ ਤੋਂ ਜ਼ਬਰਦਸਤੀ ਭਾਰਤ ਵਾਪਸ ਭੇਜੇ ਗਏ ਪੰਜਾਬੀ ਗੁਰਦੇਵ ਸਿੰਘ ਢਿੱਲੋਂ ਅੱਗੇ ਝੁਕਦਿਆਂ ਕੈਨੇਡੀਅਨ ਅਦਾਲਤ ਨੇ ਉਸ ਨੂੰ ਕੈਨੇਡਾ ਵਾਪਸ ਲਿਆਉਣ ਦੀ ਆਗਿਆ ਦੇ ਦਿੱਤੀ ਹੈ।
36 ਸਾਲਾਂ ਗੁਰਦੇਵ ਸਿੰਘ ਢਿੱਲੋਂ ਵਿਰੁੱਧ 2004 ਵਿੱਚ ਪੁਲਿਸ ਨੇ ਇੱਕ 19 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਕੇਸ ਦਰਜ ਕੀਤਾ ਸੀ। ਗੁਰਦੇਵ ਦਾ ਕਹਿਣਾ ਸੀ ਕਿ ਉਹ ਬਿਲਕੁਲ ਨਿਰਦੋਸ਼ ਹੈ। ਵਾਰਦਾਤ ਵਾਲੇ ਦਿਨ ਉਹ ਸਵੇਰ ਤੋਂ ਸ਼ਰਾਬੀ ਸੀ, ਘਟਨਾ ਸਥਾਨ 'ਤੇ ਮੌਜੂਦ ਸੀ ਪਰ ਉਸਨੇ ਬਲਾਤਕਾਰ ਨਹੀਂ ਕੀਤਾ। ਅਦਾਲਤ ਨੇ ਪੁਲਿਸ ਦੀ ਕਹਾਣੀ 'ਤੇ ਯਕੀਨ ਕਰਦਿਆਂ ਉਸਨੂੰ ਦੋਸ਼ੀ ਗਰਦਾਨ ਦਿੱਤਾ ਤੇ ਚਾਰ ਸਾਲ ਦੀ ਸਜ਼ਾ ਵੀ ਸੁਣਾ ਦਿੱਤੀ। ਇਸ ਤੋਂ ਬਾਅਦ ਉਸ ਦੀ ਕੈਨੇਡੀਅਨ ਪਤਨੀ ਨੇ ਤਲਾਕ ਦੇ ਦਿੱਤਾ, ਜਿਸ ਕਾਰਨ ਉਸਦੀ ਬੱਚੀ ਵੀ ਉਸਤੋਂ ਦੂਰ ਹੋ ਗਈ, ਜੋ ਹੁਣ 12 ਸਾਲ ਦੀ ਹੈ। ਚਾਰ ਸਾਲ ਜੇਲ੍ਹ 'ਚ ਰੱਖਣ ਤੋਂ ਬਾਅਦ ਕਾਨੂੰਨ ਮੁਤਾਬਿਕ 2008 ਵਿੱਚ ਕੈਨੇਡੀਅਨ ਸਰਕਾਰ ਨੇ ਉਸ ਨੂੰ ਜ਼ਬਰਦਸਤੀ ਭਾਰਤ ਭੇਜ ਦਿੱਤਾ। ਪੰਜਾਬ ਜਾ ਕੇ ਢਿੱਲੋਂ ਨੇ ਹੋਰ ਵਿਆਹ ਕਰਵਾ ਲਿਆ ਤੇ ਹੁਣ ਉਸਦੇ 5 ਸਾਲ ਦਾ ਲੜਕਾ ਹੈ।
ਇਸ ਮੁਕੱਦਮੇ 'ਚ ਨਵਾਂ ਮੋੜ ਉਦੋਂ ਆਇਆ ਜਦੋਂ 2013 'ਚ ਪਤਾ ਲੱਗਾ ਕਿ ਪੁਲਿਸ ਅਫ਼ਸਰਾਂ ਨੇ ਪੀੜਤ ਲੜਕੀ ਦੇ ਸਰੀਰ ਅਤੇ ਵਾਰਦਾਤ ਵਾਲੀ ਥਾਂ ਤੋਂ ਲਏ ਗਏ ਡੀ. ਐੱਨ. ਏ. ਦੇ ਨਮੂਨੇ ਅਦਾਲਤ 'ਚ ਪੇਸ਼ ਹੀ ਨਹੀਂ ਕੀਤੇ ਸਨ। ਅਦਾਲਤ ਦੇ ਹੁਕਮ 'ਤੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਗੁਰਦੇਵ ਦੀ ਬੇਗੁਨਾਹੀ ਸਾਬਤ ਹੋ ਗਈ। ਪੀੜਤ ਲੜਕੀ ਦੇ ਕੱਪੜਿਆਂ 'ਤੇ ਮਿਲੇ ਡੀ. ਐਨ. ਏ. ਦੇ ਨਮੂਨੇ ਗੁਰਦੇਵ ਦੇ ਡੀ. ਐਨ. ਏ. ਨਾਲ ਨਹੀਂ ਬਲਕਿ ਉਸਦੇ ਦੋਸਤਾਂ ਸੀਤਲ ਸਿੰਘ ਭੱਟੀ ਅਤੇ ਇੱਕ ਪਾਕਿਸਤਾਨੀ ਮੁਹੰਮਦ ਅਖ਼ਤਰ ਦੇ ਡੀ. ਐਨ. ਏ. ਨਾਲ ਮੇਲ ਖਾ ਗਏ, ਜੋ ਉਸ ਦਿਨ ਉਸਦੇ ਨਾਲ ਸਨ। ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੰਦਿਆਂ ਹੋਇਆਂ 2014 'ਚ ਅਦਾਲਤ ਨੇ ਗੁਰਦੇਵ ਸਿੰਘ ਨੂੰ ਬਰੀ ਕਰ ਦਿੱਤਾ।
ਗੁਰਦੇਵ ਸਿੰਘ ਉਦੋਂ ਤੋਂ ਹੀ ਕੈਨੇਡਾ ਵਾਪਸ ਆਉਣ ਲਈ ਕਾਨੂੰਨੀ ਲੜਾਈ ਲੜ ਰਿਹਾ ਸੀ ਤੇ ਉਸਨੇ ਆਪਣੇ ਹੋਏ ਨੁਕਸਾਨ ਲਈ ਕੈਨੇਡਾ ਸਰਕਾਰ 'ਤੇ ਆਪਣੇ ਕੈਨੇਡੀਅਨ ਵਕੀਲਾਂ ਰਾਹੀਂ ਮੁਕੱਦਮਾ ਵੀ ਕੀਤਾ ਹੋਇਆ ਸੀ। ਬੁੱਧਵਾਰ ਨੂੰ ਅਦਾਲਤ ਨੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁਰਦੇਵ ਦੀ ਅਪੀਲ ਮੰਨ ਲਈ ਅਤੇ ਉਸ ਨੂੰ ਕੈਨੇਡਾ ਵਾਪਸ ਆਉਣ ਦੀ ਆਗਿਆ ਦੇ ਦਿੱਤੀ। ਅਦਾਲਤ ਨੇ ਗੁਰਦੇਵ ਦੇ ਕੈਨੇਡਾ ਵਾਪਸ ਆਉਣ ਤੱਕ ਅਗਲੀ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ।
ਹੁਣ ਗੁਰਦੇਵ ਬਹੁਤ ਜਲਦ ਆਪਣੀ ਨਵੀਂ ਪਤਨੀ ਤੇ ਲੜਕੇ ਸਮੇਤ ਕੈਨੇਡਾ ਆ ਸਕੇਗਾ ਅਤੇ ਆਣ ਕੇ ਆਪਣੀ 12 ਸਾਲਾ ਬੱਚੀ ਨੂੰ ਵੀ ਮਿਲ ਸਕੇਗਾ। ਮਾਣਯੋਗ ਜੱਜ ਨੇ ਗੁਰਦੇਵ ਨਾਲ ਹੋਏ ਧੱਕੇ ਨੂੰ 'ਨਿਆਂ ਦਾ ਗਰਭਪਾਤ' ਦੱਸਿਆ ਸੀ। ਜਾਪਦਾ ਹੈ ਕਿ ਕੈਨੇਡਾ ਪੁੱਜ ਕੇ ਗੁਰਦੇਵ ਆਪਣੇ ਹੋਏ ਨੁਕਸਾਨ ਲਈ ਮੁਆਵਜ਼ੇ ਦਾ ਕੇਸ ਧੜੱਲੇ ਨਾਲ ਲੜੇਗਾ ਅਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ। ਇਸ ਕੇਸ ਨੂੰ ਜਿੱਤਣ ਦਾ ਸਿਹਰਾ ਉਸਦੇ ਗੋਰੇ ਵਕੀਲਾਂ ਜੇਸਨ ਗਰਾਟਲ ਤੇ ਪਾਲ ਬਰਿਗਜ਼ ਨੂੰ ਜਾਂਦਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026