Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੀ ‪ਪੰਜਾਬ‬ ਵੱਖਰੇ ਤੌਰ ਤੇ ਭਾਰਤ ਤੋਂ ਅਲੱਗ ਉਲੰਪਿਕ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ ?

Posted on August 22nd, 2016


ਜੀ ਹਾਂ, ਬਿਲਕੁਲ ਪੰਜਾਬ ਆਜ਼ਾਦ ਤੌਰ ਤੇ ਉਲੰਪਿਕ ਖੇਡਾਂ'ਚ ਹਿੱਸਾ ਲੈ ਸਕਦਾ ਹੈ। 

ਸਵਾ ਸੌ ਕਰੋੜ ਦੀ ਆਬਾਦੀ ਵਾਲੇ ਭਾਰਤ ਦੇ ਉਲੰਪਿਕ ਖੇਡਾਂ'ਚ ਸ਼ਰਮਨਾਕ ਪ੍ਰਦਰਸ਼ਨ ਕਾਰਨ ਪੰਜਾਬੀਆਂ ਨੂੰ ਵੀ ਨਾਮੋਸ਼ੀ ਝੱਲਣੀ ਪੈਂਦੀ ਹੈ। ਭਾਰਤ ਦੇ ਭਿ੍ਸ਼ਟ ਅਤੇ ਪੱਖਪਾਤ ਵਾਲੇ ਪ੍ਰਬੰਧੀ ਢਾਂਚੇ 'ਚ ਕਦੇ ਵੀ ਪੰਜਾਬੀਆਂ ਨੂੰ ਬਣਦੀ ਥਾਂ ਨਹੀਂ ਦਿੱਤੀ ਗਈ। ਜੇਕਰ ਪੰਜਾਬ ਵਿੱਚ ਖੇਡਾਂ ਵੱਲ ਬਣਦਾ ਧਿਆਨ ਦੇ ਕਿ ਉਲੰਪਿਕ ਵਿੱਚ ਜਾਇਆ ਜਾਵੇ ਤਾਂ ਨਿਰਸੰਦੇਹ ਭਾਰਤ ਨਾਲੋਂ ਵਧੀਆ ਪ੍ਰਦਰਸ਼ਨ ਹੋਵੇਗਾ। ਜਦੋਂ ਮੈ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਵੱਖਰੇ ਤੌਰ ਤੇ ਉਲੰਪਿਕ 'ਚ ਹਿੱਸਾ ਲੈ ਸਕਦਾ ਹੈ ਜਾਂ ਨਹੀਂ? ਤਾਂ ਜਾਨਣ ਤੇ ਪਤਾ ਲੱਗਿਆ ਕਿ ਕੋਈ ਵੀ ਖਿੱਤਾ, ਇਲਾਕਾ ਜਾਂ ਸਟੇਟ ਆਜ਼ਾਦ ਹੋਣ ਤੋਂ ਪਹਿਲਾਂ ਵੀ ਉਲੰਪਿਕ ਖੇਡਾਂ 'ਚ ਹਿੱਸਾ ਲੈ ਸਕਦਾ ਹੈ। 

ਅੱਜ ਦੁਨੀਆਂ'ਚ 193 ਆਜ਼ਾਦ ਮੁਲਕ ਮੰਨੇ ਜਾਂਦੇ ਹਨ ਪਰ 2016 ਦੀਆਂ ਰੀਓ ਉਲੰਪਿਕ ਖੇਡਾਂ'ਚ 206 ਮੁਲਕਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਹਨਾਂ'ਚ ਜਿਹੜੇ ਖਿੱਤੇ ਆਜ਼ਾਦ ਮੁਲਕ ਨਹੀਂ ਹਨ ਪਰ ਉਹਨਾਂ ਨੇ ਉਲੰਪਿਕ ਖੇਡਾਂ 'ਚ ਹਿੱਸਾ ਲਿਆ, ਉਹ ਇਸ ਤਰਾਂ ਹਨ: 

* ਉਹਨਾਂ'ਚ ਚਾਰ ਅਮਰੀਕੀ ਇਲਾਕੇ (territories)ਹਨ; ਅਮਰੀਕੀ ਸਮੋਆ, ਗੁਆਮ, ਪੋਰਟੋ ਰੀਕੂ ਅਤੇ ਸੁਯੰਕਤ ਵਰਜਿਨ ਟਾਪੂ।
* ਤਿੰਨ ਬਿ੍ਟਿਸ਼ ਟੈਰੀਟਰੀਜ਼ ਬਰਮੂਡਾ, ਬਿ੍ਰਟਿਸ਼ ਵਰਜਿਨ ਟਾਪੂ, ਕੇਮੈਨ ਟਾਪੂ
* ਇੱਕ ਨੀਂਦਰਲੈਂਡ ਦੀ ਟੈਰੀਟਰੀ ਅਰੂਬਾ 
* ਚੀਨ ਦਾ ਵਿਸ਼ੇਸ ਪ੍ਰਸ਼ਾਸਕੀ ਖਿੱਤਾ ਹਾਂਗਕਾਂਗ 
* ਯੂ.ਐਨ.ਊ ਦੀ ਅਬਜ਼ਰਵਰ ਸਟੇਟ ਫਲਸਤੀਨ 
* ਨਿਊਜ਼ੀਲੈਂਡ ਦੀ ਫਰੀ ਐਸੋਸੀਏਸ਼ਨ ਸਟੇਟ ਕੁੱਕ ਆਈਲੈਂਡ 
* ਕੋਸਵੋ ਅਤੇ ਤਾਇਵਾਨ ਨੇ ਚੀਨੀ ਟਾਈਪੇਡ ਹੇਠ ਹਿੱਸਾ ਲਿਆ 
* ਕੁਝ ਹੋਰ non-countries ਜਿਨ੍ਹਾਂ ਵਿੱਚ ਮੈਸੇਡੋਨੀਆ ਅਤੇ ਮੌਨਟੇਨਗਰੋ ਅਤੇ ਸਰਬੀਆ ਨੇ ਇਨਡੀਪੈਨਡਟ ਉਲੰਪਿਕ ਪਾਰਟੀਸ਼ਪੈਨਟਸ ਦੇ ਤੌਰ ਤੇ ਭਾਗ ਲਿਆ।

ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਕਿਸੇ ਵੀ ਖਿੱਤੇ ਨੂੰ ਨੈਸ਼ਨਲ ਉਲੰਪਿਕ ਕਮੇਟੀ (NOC) ਬਣਾਉਣੀ ਪੈਂਦੀ ਹੈ। ਇਹੀ ਕਮੇਟੀ ਅੰਤਰ-ਰਾਸ਼ਟਰੀ ਪੱਧਰ ਤੇ ਉਲੰਪਿਕ ਖੇਡਾਂ ਦੀਆਂ ਗਤੀਵਿਧੀਅਆਂ ਤੇ ਧਿਆਨ ਰੱਖਦੀ ਹੈ। ਇਹ ਕਮੇਟੀ ਆਪਣੇ ਖਿੱਤੇ ਦੇ ਖਿਡਾਰੀਆਂ ਨੂੰ ਅੰਤਰ-ਰਾਸ਼ਟਰਟਰੀ ਉਲੰਪਿਕ ਕਮੇਟੀ ਅੱਗੇ ਨਾਮਜ਼ਦ ਕਰਦੀ ਹੈ। ਕੁਝ ਖਿੱਤਿਆਂ ਦੀ ਐਨ.ਓ.ਸੀ ਨੂੰ ਤਰੰਤ ਮਾਨਤਾ ਮਿਲ ਜਾਂਦੀ ਹੈ ਅਤੇ ਕੁਝ ਨੂੰ ਕਾਨੂੰਨੀ ਪ੍ਰਕਰਿਆ'ਚ ਲੰਘਣ ਲਈ ਕੁਝ ਸਮਾਂ ਲੱਗਦਾ ਹੈ। ਜਿਸ ਲਈ ਕੁਝ ਹੋਰ ਖਿੱਤੇ ਹਨ ਜਿਹੜੇ ਆਜ਼ਾਦ ਮੁਲਕ ਨਹੀਂ ਪਰ ਉਹ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰਕਰਿਆ ਅਧੀਨ ਹਨ ਜਿਨਾਂ'ਚ ਕੈਟਾਲੋਨੀਆ, ਜਿਬਰਾਲਟਰ, ਸੋਮਾਲੀਲੈਂਡ, ਕੁਰਦਸ਼ਤਾਨ, ਆਦਿ ਸਮੇਤ 16 ਹੋਰ ਖਿੱਤੇ।

ਜੇਕਰ ਪੰਜਾਬ ਵੀ ਆਪਣੀ ਨੈਸ਼ਨਲ ਉਲੰਪਿਕ ਕਮੇਟੀ ਬਣਾ ਲਵੇ ਅਤੇ ਪੰਜਾਬੀ ਖਿਡਾਰੀਆਂ ਨੂੰ ਉਲੰਪਿਕ ਲਈ ਸਿੱਧਾ ਨਾਮਜ਼ਦ ਕਰੇ ਤਾਂ ਯਕੀਨਨ ਪੰਜਾਬੀਆਂ'ਚ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ। ਇਹ ਗੱਲ ਲ਼ੰਮੇ ਸਮੇਂ ਤੋਂ ਚਰਚਾ ਹੈ ਕਿ ਭਾਰਤ ਵਿੱਚ ਖਿਡਾਰੀਆਂ ਦੀ ਚੋਣ ਖਿੱਤਿਆਂ ਦੇ ਆਧਾਰ ਤੇ ਹੁੰਦੀ ਹੈ ਅਤੇ ਪੰਜਾਬ ਦੇ ਕੁਝ'ਕ ਖਿਡਾਰੀ ਉਹ ਲੈ ਜਾਂਦੇ ਹਨ ਬਾਕੀ ਕਾਬਲ ਖਿਡਾਰੀਆਂ ਨੂੰ ਮੌਕਾ ਨਹੀਂ ਮਿਲਦਾ। ਜਿਨਾਂ ਨੂੰ ਲੈ ਕੇ ਜਾਂਦੇ ਹਨ ਉਹਨਾਂ ਵਿੱਚੋੰ ਵੀ ਜ਼ਿਆਦਾਤਰ ਸਿਫ਼ਾਰਸੀ ਹੁੰਦੇ ਹਨ। 

ਜਦੋੰ ਪੰਜਾਬੀ ਖਿਡਾਰੀ ਪੰਜਾਬ ਵੱਲੋੰ ਖੇਡਣਗੇ ਤਾਂ ਭਾਰਤੀ ਰਾਸ਼ਟਰਵਾਦ ਦਾ ਭਾਂਡਾ ਵੀ ਫੁੱਟਗਾ ਅਤੇ ਦੁਨੀਆਂ ਪੱਧਰ ਤੇ ਪੰਜਾਬ ਦਾ ਨਾਮ ਰੌਸ਼ਨ ਹੋਵੇਗਾ। ਇਸ ਲਈ ਸਾਨੂੰ ਚਾਹੀਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਹ ਉਪਰਾਲਾ ਕੀਤਾ ਜਾਵੇ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਦੇ ਝੰਡੇ ਹੇਠ ਉਲੰਪਿਕ'ਚ ਖੇਡਣ ਦਾ ਮੌਕਾ ਦਿੱਤਾ ਜਾਵੇ ਜਿੱਥੇ #ਪੰਜਾਬ ਦਾ ਰਾਸ਼ਟਰੀ ਗਾਇਨ " ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ" ਗਾ ਕੇ ਦੁਨੀਆਂ'ਚ ਦੇਸ਼ ਪੰਜਾਬ ਦਾ ਮਾਣ ਵਧਾਇਆ ਜਾਵੇ।

- ਸਤਵੰਤ ਸਿੰਘ



Archive

RECENT STORIES