Posted on May 31st, 2013

<p>ਐਸ.ਪੀ. (ਐਚ) ਮੋਹਨ ਲਾਲ<br></p>
ਚੰਡੀਗੜ੍ਹ- ਜ਼ੀਰਕਪੁਰ 'ਚ ਬਟਾਲਾ ਦੇ ਐਸ.ਪੀ. ਦੇ ਫਲੈਟ 'ਚੋਂ ਡਿੱਗ ਕੇ ਮਰੀ 23 ਸਾਲਾ ਮੁਟਿਆਰ ਦੇ ਮਾਮਲੇ 'ਤੇ ਕਾਰਵਾਈ ਨੂੰ ਲੈ ਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਪਹਿਲੇ ਦਿਨ ਤੋਂ ਹੀ ਸ਼ੱਕ ਦੇ ਘੇਰੇ ਵਿਚ ਆਈ ਹੋਈ ਹੈ | ਇਸ ਸਬੰਧੀ ਐਸ.ਪੀ. (ਐਚ) ਮੋਹਨ ਲਾਲ 'ਤੇ ਮਰਹੂਮ ਲਵਪ੍ਰੀਤ ਕੌਰ ਉਰਫ਼ ਲਵਲੀਨ ਕੌਰ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਸ਼ੋਸ਼ਣ ਕਰਨ ਦਾ ਦੋਸ਼ ਲਾਉਂਦਿਆਂ ਚੰਡੀਗੜ੍ਹ ਦੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਤੋਂ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ, ਉਥੇ ਹੀ ਪੀੜਤ ਪਰਿਵਾਰ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਰੌਾਅ 'ਚ ਹੈ | ਇਹ ਘਟਨਾ ਇਸੇ ਮਹੀਨੇ ਦੀ 17 ਤਰੀਕ ਦੀ ਹੈ, ਜਦੋਂ ਸਵੇਰੇ ਕਰੀਬ ਸਵਾ 7 ਵਜੇ ਜ਼ੀਰਕਪੁਰ ਵਿਚ ਚੰਡੀਗੜ੍ਹ-ਅੰਬਾਲਾ ਮਾਰਗ 'ਤੇ ਸਥਿਤ ਰਿਸ਼ੀ ਅਪਾਰਟਮੈਂਟ ਦੇ ਫਲੈਟ ਨੰਬਰ ਈ-601 (ਛੇਵੀਂ ਮੰਜ਼ਿਲ) 'ਤੋਂ ਹੇਠਾਂ ਡਿੱਗ ਕੇ ਉਕਤ ਮੁਟਿਆਰ ਦੀ ਮੌਤ ਹੋ ਗਈ ਸੀ | ਮਨੁੱਖੀ ਅਧਿਕਾਰ ਸੰਸਥਾ ਦੇ ਚੇਅਰਮੈਨ (ਸੇਵਾਮੁਕਤ) ਜਸਟਿਸ ਅਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਇਕ ਲਿਖਤੀ ਪੱਤਰ ਰਾਹੀਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ |

Posted on April 2nd, 2026

Posted on April 1st, 2026

Posted on March 30th, 2026

Posted on March 27th, 2026

Posted on March 26th, 2026

Posted on March 25th, 2026

Posted on March 24th, 2026

Posted on March 23rd, 2026

Posted on March 20th, 2026

Posted on March 19th, 2026

Posted on March 18th, 2026

Posted on March 17th, 2026