Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿ ਵੱਲੋਂ ਜਪੁਜੀ ਸਾਹਿਬ ਐਮ ਏ ਪੰਜਾਬੀ ਦੇ ਸਿਲੇਬਸ ’ਚ ਸ਼ਾਮਲ

Posted on September 16th, 2016


ਅੰਮ੍ਰਿਤਸਰ- ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਂਗੁਏਜ ਇਸਲਾਮਾਬਾਦ ਵੱਲੋਂ ਕਰਾਈ ਜਾ ਰਹੀ ਐਮ ਏ ਪੰਜਾਬੀ ਦੇ ਨਵੇਂ ਸਿਲੇਬਸ ਵਿੱਚ ਜਪੁਜੀ ਸਾਹਿਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 

ਇਹ ਜਾਣਕਾਰੀ ਜਪੁਜੀ ਸਾਹਿਬ ’ਤੇ ਪੀਐਚਡੀ ਮੁਕੰਮਲ ਕਰਨ ਵਾਲੇ ਸ੍ਰੀ ਨਨਕਾਣਾ ਸਾਹਿਬ ਦੇ ਨਿਵਾਸੀ ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਦਿੱਤੀ। ਲਾਹੌਰ ਦੀ ਆਬਾਦੀ ਗੁਲਬਰਗ਼ ਦੇ ਲੜਕਿਆਂ ਦੇ ਸਰਕਾਰੀ ਕਾਲਜ ਵਿੱਚ ਪ੍ਰੋਫ਼ੈਸਰ ਪ੍ਰੋ. ਕਲਿਆਣ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੀ ਸੂਬਾਈ ਅਸੈਂਬਲੀ ’ਚ ਮੈਂਬਰ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਉਨ੍ਹਾਂ ਦੇ ਆਪਣੇ ਯਤਨਾਂ ਸਦਕਾ ਇਸ ਸਾਲ ਤੋਂ ਪੰਜਾਬ ਸਕੂਲ ਬੋਰਡ ਲਾਹੌਰ ਦੀਆਂ ਸਕੂਲੀ ਸਿਲੇਬਸ ਦੀਆਂ ਪੁਸਤਕਾਂ ਵਿੱਚ ਸਿੱਖ ਇਤਿਹਾਸ ਦਾ ਅਧਿਆਇ ਸ਼ਾਮਲ ਕੀਤਾ ਗਿਆ ਹੈ।




Archive

RECENT STORIES