Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦੇ 60 ਵਿਧਾਇਕ ਤੇ ਸੰਸਦ ਮੈਂਬਰ ਫ਼ੌਜਦਾਰੀ ਕੇਸਾਂ 'ਚ ਫਸੇ ਹੋਏ

Posted on September 16th, 2016

<p>ਪੰਜਾਬ ਸਕੱਤਰੇਤ</p>


ਚੰਡੀਗੜ੍ਹ- ਵੱਖ-ਵੱਖ ਸਿਆਸੀ ਪਾਰਟੀਆਂ ਦੇ ਪੰਜਾਬ ਨਾਲ ਸਬੰਧਤ 60 ਵਿਧਾਇਕ/ ਸੰਸਦ ਮੈਂਬਰ ਫ਼ੌਜਦਾਰੀ ਕੇਸਾਂ 'ਚ ਫਸੇ ਹੋਏ ਹਨ। ਇਨ੍ਹਾਂ ਵਿਚ 15 ਮੈਂਬਰ ਗੰਭੀਰ ਫ਼ੌਜਦਾਰੀ ਕੇਸਾਂ 'ਚ ਫਸੇ ਹੋਏ ਹਨ। ਗੰਭੀਰ ਅਪਰਾਧਿਕ ਮਾਮਲਿਆਂ 'ਚ ਫਸੇ ਇਨ੍ਹਾਂ ਵਿਧਾਇਕਾਂ/ ਸੰਸਦ ਮੈਂਬਰਾਂ ਦੀ ਔਸਤਨ ਸੰਪਤੀ 22.48.ਕਰੋੜ ਰੁਪਏ ਹੈ। ਅਕਾਲੀ ਦਲ ਦੇ 19 ਫ਼ੀ ਸਦੀ, ਕਾਂਗਰਸ ਦੇ 18 ਫ਼ੀ ਸਦੀ, ਭਾਜਪਾ ਦੇ 9 ਫ਼ੀ ਸਦੀ ਅਤੇ ਆਜ਼ਾਦ 25 ਫ਼ੀ ਸਦੀ ਮੈਂਬਰ ਫ਼ੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ।  

ਉਕਤ ਜਾਣਕਾਰੀ ਵਿਧਾਇਕਾਂ, ਸੰਸਦ ਮੈਂਬਰਾਂ ਵਲੋਂ ਖ਼ੁਦ ਚੋਣ ਕਮਿਸ਼ਨਰ, ਆਮਦਨ ਕਰ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਨੂੰ ਦਿਤੀ ਗਈ ਹੈ ਅਤੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਸਮਾਜ ਸੇਵੀ ਸੰਸਥਾ ਪੰਜਾਬ ਇਲੈਕਸ਼ਨ ਵਾਚ ਜੋ ਐਸੋਸੀਏਸ਼ਨ ਆਫ਼ ਡੈਮੋਕ੍ਰੈਟਿਕ ਰਿਫ਼ਾਰਮਜ਼ (ਏਡੀਆਰ) ਨਾਲ ਸਬੰਧਤ ਹੈ, ਵਲੋਂ ਦਿਤੀ ਗਈ ਹੈ। 

ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਆਰ ਦੇ ਕੋਆਰਡੀਨੇਡਰ ਪ੍ਰੋਫ਼ੈਸਰ ਜਗਦੀਪ ਕੋਛੜ, ਜਸਕੀਰਤ ਸਿੰਘ, ਪਰਵਿੰਦਰ ਕਿੱਤਣਾ ਅਤੇ ਲਛਮੀ ਸਰੀਲਾ ਨੇ ਦਸਿਆ ਕਿ ਸਾਲ 2006 ਤੋਂ ਹੁਣ ਤਕ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਵੱਖ ਵੱਖ ਪਾਰਟੀਆਂ ਦੀ ਆਮਦਨ ਵਿਚ ਕਰੋੜਾਂ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਦਸਿਆ ਕਿ ਸਾਲ 2006 ਤੋਂ ਹੁਣ ਤਕ 266 ਮੈਂਬਰਾਂ ਵਿਚੋਂ 45 ਵਿਰੁਧ ਫ਼ੌਜਦਾਰੀ ਅਤੇ 15 ਵਿਰੁਧ ਫ਼ੌਜਦਾਰੀ ਦੇ ਗੰਭੀਰ ਦੋਸ਼ਾਂ ਵਾਲੇ ਮੁਕੱਦਮੇ ਹਨ। 







Archive

RECENT STORIES