Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਪਟਨ ਨੇ 'ਆਵਾਜ਼-ਏ-ਪੰਜਾਬ' ਨੂੰ 'ਟਾਂਗਾ ਪਾਰਟੀ' ਗਰਦਾਨਿਆ

Posted on September 18th, 2016


ਜਲੰਧਰ- ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਗਠਿਤ ਪਾਰਟੀ 'ਆਵਾਜ਼ ਏ ਪੰਜਾਬ' ਦੇ ਹੋਂਦ ਵਿਚ ਆਉਣ ਸਬੰਧੀ ਆਪਣੇ ਅੰਦਾਜ਼ 'ਚ ਇਕ ਦਿਲਚਸਪ ਟਿੱਪਣੀ ਕਰਦੇ ਹੋਏ ਕੈਪਟਨ ਨੇ ਇਸ ਪਾਰਟੀ ਨੂੰ ਟਾਂਗਾ ਪਾਰਟੀ ਗਰਦਾਨ ਦਿੱਤਾ। ਆਪਣੀ ਗੱਲ ਨੂੰ ਸਹੀ ਦੱਸਣ ਲਈ ਦਲੀਲਾਂ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਟਾਂਗਾ ਚਲਾਉਣ ਲਈ ਤੁਹਾਨੂੰ ਚਾਰ ਆਦਮੀਆਂ ਦੀ ਲੋੜ ਹੁੰਦੀ ਹੈ, ਦੋ ਅਗਲੇ ਪਾਸੇ ਅਤੇ ਦੋ ਪਿਛਲੇ ਪਾਸੇ। ਇਹੀ ਹਾਲਤ 'ਆਵਾਜ਼ ਏ ਪੰਜਾਬ' ਪਾਰਟੀ ਦੀ ਹੈ। 

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਖਿਲਾਫ਼ ਦੋ ਕੇਸ ਹਾਲੇ ਵੀ ਪੈਂਡਿੰਗ ਹਨ। ਇਕ ਸੜਕ ਹਾਦਸੇ ਦਾ ਜਿਸ ਵਿਚ ਉਸ ਨੂੰ ਸੱਤ ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਦੂਜਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਹੈ। ਕੈਪਟਨ ਨੇ ਸਿੱਧੂ ਨੂੰ ਚੈਲੇਂਜ ਕਰਦੇ ਅੰਮ੍ਰਿਤਸਰ ਤੋ ਚੋਣ ਲੜਣ ਦੀ ਚੁਨੌਤੀ ਦਿੱਤੀ ਅਤੇ ਕਿਹਾ, 'ਮੈਂ ਹੁਣ ਦੇਖਾਂਗਾ ਕਿ ਸਿੱਧੂ ਅੰਮ੍ਰਿਤਸਰ ਤੋਂ ਕਿੱਦਾਂ ਜਿੱਤਦਾ ਹੈ।' 

ਉਨ੍ਹਾਂ ਕਿਹਾ ਕਿ 'ਆਵਾਜ਼ ਏ ਪੰਜਾਬ' ਦੇ ਹੋਰ ਮੈਂਬਰਾਂ 'ਚੋਂ ਬੈਂਸ ਭਰਾਵਾਂ 'ਚੋਂ ਵੀ ਇਸ ਵਾਰ ਇਕ ਜਿੱਤ ਸਕਦਾ ਹੈ ਤੇ ਜਿਥੋਂ ਤੱਕ ਪਰਗਟ ਸਿੰਘ ਦਾ ਸਵਾਲ ਹੈ, ਉਸ ਦਾ ਕੀ ਹੋਣ ਵਾਲਾ ਹੈ, ਇਹ ਹਰ ਇਕ ਨੂੰ ਪਤਾ ਹੈ।



Archive

RECENT STORIES