Posted on September 18th, 2016

ਨਵੀਂ ਦਿੱਲੀ- ਉੜੀ ਵਿੱਚ ਫ਼ੌਜੀ ਕੈਂਪ ਉਤੇ ਹੋਏ ਹਮਲੇ ਨੂੰ ਟਾਲਿਆ ਜਾ ਸਕਦਾ ਸੀ। ਇਸ ਫ਼ੌਜੀ ਸਟੇਸ਼ਨ ਵਿੱਚ ਦੋ ਇਮਾਰਤਾਂ ਖਾਲੀ ਸਨ ਅਤੇ ਬਿਹਾਰ ਰੈਜਮੈਂਟ ਦੀ ਐਡਵਾਂਸ ਪਾਰਟੀ ਖੁੱਲ੍ਹੇ ਵਿੱਚ ਟੈਂਟਾਂ ਵਿੱਚ ਰੁਕੀ ਹੋਈ ਸੀ, ਜੋ ਸਪੱਸ਼ਟ ਤੌਰ 'ਤੇ ਹਮਲਾਵਰਾਂ ਦਾ ਸੌਖਾ ਸ਼ਿਕਾਰ ਬਣ ਗਈ। ਇਹ ਤੰਬੂ ਵੀ ਪਾਕਿਸਤਾਨ ਨਾਲ ਲੱਗਦੀ 749 ਕਿਲੋਮੀਟਰ ਲੰਬੀ ਕੰਟਰੋਲ ਰੇਖਾ ਤੋਂ ਮਹਿਜ਼ ਛੇ ਕਿਲੋਮੀਟਰ ਦੂਰ ਲਾਏ ਗਏ ਸਨ। ਉੱਚ ਪੱਧਰੀ ਸੂਤਰਾਂ ਮੁਤਾਬਕ ਇਸ ਹਮਲੇ ਵਿੱਚ ਮਾਰੇ ਗਏ 17 ਫ਼ੌਜੀਆਂ ਵਿੱਚੋਂ 14 ਤਾਂ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਚਾਰ ਅਤਿਵਾਦੀਆਂ ਵੱਲੋਂ ਸੁੱਟੇ ਹੱਥ ਗੋਲੇ ਨਾਲ ਟੈਂਟ ਨੂੰ ਅੱਗ ਲੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ। 12 ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਅਤੇ ਇਨ੍ਹਾਂ ਵਿੱਚੋਂ ਚਾਰ ਦੀ ਤਾਂ ਪਛਾਣ ਕਰਨੀ ਔਖੀ ਸੀ, ਜਿਸ ਕਾਰਨ ਸ਼ਨਾਖ਼ਤ ਲਈ ਡੀ ਐਨ ਏ ਟੈਸਟ ਕਰਾਇਆ ਜਾਵੇਗਾ।
ਪਿਛਲੇ ਦਸ ਸਾਲਾਂ ਵਿੱਚ ਜੰਮੂ-ਕਸ਼ਮੀਰ ਵਿੱਚ ਹੋਏ ਇਸ ਸਭ ਤੋਂ ਵੱਡੇ ਹਮਲੇ 'ਚ 17 ਸੈਨਿਕਾਂ ਦੀ ਮੌਤ ਹੋ ਗਈ ਜਦੋਂ ਕਿ 30 ਹੋਰ ਜ਼ਖ਼ਮੀ ਹੋਏ ਹਨ। ਉੜੀ ਵਿੱਚ ਭਾਰਤੀ ਫੌਜ ਦੇ 12 ਬ੍ਰਿਗੇਡ ਦੇ ਹੈੱਡਕੁਆਰਟਰ ਦੇ ਬਿਲਕੁਲ ਬਾਹਰ 6 ਬਿਹਾਰ ਰੈਜਮੈਂਟ ਦੇ ਸੈਨਿਕਾਂ ਨੇ 10 ਡੋਗਰਾ ਰੈਜਮੈਂਟ ਦੀ ਜਗ੍ਹਾ ਲੈਣੀ ਸੀ।
ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਬਿਹਾਰ ਰੈਜਮੈਂਟ ਦੀ ਐਡਵਾਂਸ ਪਾਰਟੀ (ਇਕ ਮੇਜਰ ਸਮੇਤ 30-35 ਜਵਾਨ) ਪ੍ਰਸ਼ਾਸਨਿਕ ਕਾਰਜ ਲਈ ਬਾਕੀ ਰੈਜਮੈਂਟ ਨਾਲੋਂ ਪਹਿਲਾਂ 16 ਸਤੰਬਰ ਨੂੰ ਪੁੱਜ ਗਈ ਸੀ। ਅੱਜ ਸ਼ਾਮ ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀਜੀਐਮਓ) ਲੈਫਟੀ. ਜਨਰਲ ਰਣਬੀਰ ਸਿੰਘ ਨੇ ਕਿਹਾ, 'ਰੁਟੀਨ ਵਿੱਚ ਯੂਨਿਟਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਵਾਧੂ ਸੈਨਿਕਾਂ ਦੇ ਠਹਿਰਨ ਲਈ ਕੰਪਲੈਕਸ ਵਿੱਚ ਟੈਂਟ ਲਗਾਏ ਗਏ ਸਨ। 17 ਸੈਨਿਕਾਂ ਵਿੱਚੋਂ 13-14 ਦੀਆਂ ਜਾਨਾਂ ਤਾਂ ਟੈਂਟਾਂ ਨੂੰ ਅੱਗ ਲੱਗਣ ਕਾਰਨ ਗਈਆਂ ਹਨ।'
ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਤੜਕੇ ਕਰੀਬ ਸਾਢੇ ਪੰਜ ਵਜੇ ਹਮਲੇ ਤੋਂ ਕੁੱਝ ਘੰਟੇ ਪਹਿਲਾਂ ਫਿਦਾਈਨ ਰਾਤ ਨੂੰ ਫ਼ੌਜੀ ਕੈਂਪ ਵਿੱਚ ਆ ਕੇ ਲੁਕ ਗਏ ਸਨ। ਉਨ੍ਹਾਂ ਨੂੰ ਪਤਾ ਸੀ ਕਿ ਫ਼ੌਜੀ ਟੈਂਟਾਂ ਵਿੱਚ ਰਹਿ ਰਹੇ ਹਨ। ਜਵਾਨ ਇਸ ਸਮੇਂ ਟੈਂਟਾਂ ਵਿੱਚ ਸੁੱਤੇ ਪਏ ਸਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਨੂੰ ਰੈਜਮੈਂਟ ਤਬਦੀਲੀ ਦੀ ਪਹਿਲਾਂ ਹੀ ਜਾਣਕਾਰੀ ਸੀ। ਹਾਲ ਹੀ ਸੇਵਾਮੁਕਤ ਹੋਏ ਪੱਛਮੀ ਫ਼ੌਜ ਦੇ ਕਮਾਂਡਰ ਲੈਫ. ਜਨਰਲ ਕੇ ਜੇ ਸਿੰਘ ਨੇ ਕਿਹਾ, 'ਹਮਲੇ ਦਾ ਪੋਸਟਮਾਰਟਮ ਕਰਨਾ ਹਾਲੇ ਜਲਦੀ ਹੋਵੇਗੀ। ਫ਼ੌਜ ਕੋਲ ਅਜਿਹੇ ਮਸਲਿਆਂ ਨਾਲ ਸਿੱਝਣ ਦਾ ਪ੍ਰਬੰਧ ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026