Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਤਿੰਦਰ ਸੱਤੀ ਨੂੰ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਬਣਾਇਆ

Posted on September 20th, 2016



ਚੰਡੀਗੜ੍ਹ, 20 ਸਤੰਬਰ-  ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਪੰਜਾਬ ਕਲਾ ਪ੍ਰੀਸ਼ਦ ਦੀ ਜਨਰਲ ਕੌਂਸਲ ਮੀਟਿੰਗ ਵਿੱਚ ਪੱਚੀ ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਸਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਵੇਖਦੇ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਦੀ ਪ੍ਰਧਾਨਗੀ ਹੇਠ ਹੋਈ। ਪੰਜਾਬੀ ਲਿਖਾਰੀਆਂ ਤੇ ਕਲਾਕਾਰਾਂ ਦੇ ਇਕ ਖੇਮੇ ਵੱਲੋਂ ਕੀਤੇ ਵਿਰੋਧ ਦੇ ਬਾਵਜੂਦ ਟੀਵੀ ਮੇਜ਼ਬਾਨ, ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਨੂੰ ਅੱਜ ਸਰਬਸੰਮਤੀ ਨਾਲ ਅਗਲੇ ਤਿੰਨ ਸਾਲਾਂ ਲਈ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਚੁਣ ਲਿਆ ਗਿਆ। 

ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਪ੍ਰਧਾਨ ਡਾ. ਕੇਵਲ ਧਾਲੀਵਾਲ ਨੂੰ ਲਗਾਇਆ ਗਿਆ। ਮੀਤ ਪ੍ਰਧਾਨ ਨਿਰਮਲ ਜੌੜਾ ਅਤੇ ਸਕੱਤਰ ਪ੍ਰੀਤਮ ਰੁਪਾਲ ਹੋਣਗੇ। ਪੰਜਾਬ ਲਲਿਤ ਕਲਾ ਅਕਾਦਮੀ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਦੀਵਾਨ ਮੰਨਾ ਨੂੰ ਅਕਾਦਮੀ ਦਾ ਪ੍ਰਧਾਨ ਥਾਪਿਆ ਗਿਆ ਹੈ।  ਮੀਤ ਪ੍ਰਧਾਨ ਮਸ਼ਹੂਰ ਆਰਟਿਸਟ ਮਲਕੀਤ ਸਿੰਘ ਹੋਣਗੇ ਅਤੇ ਸਕੱਤਰ ਸਾਧਨਾ ਸੰਗਰ ਨੂੰ ਬਣਾਇਆ ਗਿਆ ਹੈ। ਨਿਯੁਕਤੀ ਮਗਰੋਂ ਬੀਬੀ ਸਤਿੰਦਰ ਸੱਤੀ ਨੇ ਕਿਹਾ ਕਿ ਉਹ ਪ੍ਰੀਸ਼ਦ ਦੀ ਬਿਹਤਰੀ ਲਈ ਹਰੇਕ ਨੂੰ ਨਾਲ ਲੈ ਕੇ ਚੱਲੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨਾਲ ਸਬੰਧਿਤ ਵਸਤਾਂ ਤੇ ਹੋਰ ਲੋੜੀਂਦੀਆਂ ਕਲਾਵਾਂ ਨੂੰ ਸੰਭਾਲਣ ਦੇ ਯਤਨਾਂ ਵਜੋਂ ਮਿਊਜ਼ੀਅਮ ਤੇ ਡਿਜੀਟਲ ਲਾਇਬਰੇਰੀ ਦੀ ਸਥਾਪਨਾ ਵੱਲ ਵਿਸ਼ੇਸ਼ ਧਿਆਨ ਦੇਵੇਗੀ।



Archive

RECENT STORIES