Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਫਗਾਨੀ ਸੰਸਦ 'ਚ ਹੁਣ ਸਿੱਖ ਅਤੇ ਹਿੰਦੂ ਚਿਹਰੇ ਵੀ ਨਜ਼ਰ ਆਉਣਗੇ

Posted on September 21st, 2016


ਕਾਬੁਲ- ਬਹੁਤ ਦੇਰ ਤੱਕ ਅਫਗਾਨਿਸਤਾਨ 'ਚ ਅੱਤਿਆਚਾਰ ਸਹਿਣ ਤੋਂ ਬਾਅਦ ਉੱਥੇ ਰਹਿੰਦੇ ਸਿੱਖਾਂ ਅਤੇ ਹਿੰਦੂਆਂ ਨੇ ਉਹ ਰੁਤਬਾ ਹਾਸਲ ਕਰ ਹੀ ਲਿਆ ਹੈ, ਜਿਸ ਦੀ ਉਮੀਦ ਉਹ ਕਾਫੀ ਚਿਰ ਤੋਂ ਕਰ ਰਹੇ ਸਨ। ਦੇਸ਼ ਦੀ ਲੋਕ-ਪੱਖੀ ਸਰਕਾਰ ਨੈਸ਼ਨਲ ਯੂਨਿਟੀ ਨੇ ਐਤਵਾਰ ਸ਼ਾਮ ਨੂੰ ਅਜਿਹਾ ਫੈਸਲਾ ਲਿਆ, ਜਿਸ ਨਾਲ ਅਫਗਾਨਿਸਤਾਨ 'ਚ ਹੀ ਨਹੀਂ, ਬਲਕਿ ਦੁਨੀਆ ਦੇ ਕੋਨੇ-ਕੋਨੇ 'ਚ ਵੱਸਦੇ ਹਿੰਦੂਆਂ ਅਤੇ ਸਿੱਖਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਦੇਸ਼ ਦੀ ਸੰਸਦ 'ਚ ਸਿੱਖਾਂ ਅਤੇ ਹਿੰਦੂਆਂ ਲਈ ਰਾਖਵੇਂਕਰਨ ਦੀ ਮਨਜ਼ੂਰੀ ਦੇ ਦਿੱਤੀ, ਜਿਸ ਦੇ ਤਹਿਤ ਸੰਸਦ 'ਚ ਹੁਣ ਅਜਿਹੇ ਵਿਅਕਤੀ ਹੋਣਗੇ, ਜਿਹੜੇ ਉਨ੍ਹਾਂ ਦੀ ਪ੍ਰਤੀਨਿਧਤਾ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਤੋਂ ਸਰਕਾਰ ਨੂੰ ਜਾਣੂੰ ਕਰਾਉਣਗੇ। ਇਸ ਬਾਰੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਬੁਲਾਰੇ ਹਾਰੂਨ ਚੱਕਹੰਸੋਰੀ ਨੇ ਦੱਸਿਆ ਕਿ ਰਾਖਵੇਂਕਰਨ ਸੰਬੰਧੀ ਇਸ ਬਿੱਲ ਨੂੰ ਕੈਬਨਿਟ ਅਤੇ ਰਾਸ਼ਟਰਪਤੀ ਦੋਹਾਂ ਵਲੋਂ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਇਸ ਬਿੱਲ ਨੂੰ ਸਰਕਾਰੀ ਗਜ਼ਟ 'ਚ ਪ੍ਰਕਾਸ਼ਿਤ ਕਰ ਰਹੇ ਹਨ।



Archive

RECENT STORIES