Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਧਾਰਮਿਕ ਯਾਤਰਾ ਗੱਡੀ ਮੌਕੇ ਡੀ ਸੀ ਦੇ ਕੱਟਣ ਲਈ ‘ਨਾਕਾ ਸਾਲੀਆਂ ਦਾ’ ਵਾਲਾ ਰੀਬਨ ਮੰਗਵਾ ਲਿਆ

Posted on September 27th, 2016


ਤਪਾ (ਬਰਨਾਲਾ)- ਪੰਜਾਬ ਸਰਕਾਰ ਦੀ ਮੁਫਤ ਧਾਰਮਿਕ ਯਾਤਰਾ ਸਕੀਮ ਹੇਠ ਤਪਾ ਤੋਂ ਹਜ਼ੂਰ ਸਾਹਿਬ ਜਾਣ ਵਾਲੀ ਰੇਲ ਗੱਡੀ ਦੇ ਉਦਘਾਟਨ ਮੌਕੇ ਅਫਸਰਾਂ ਦੀ ਅਕਲ ਦੀ ਪੋਲ ਖੁੱਲ੍ਹ ਗਈ। ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਅਤੇ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਨੇ ਰੀਬਨ ਕੱਟਣਾ ਸੀ। ਜਦੋਂ ਰਿਬਨ ਲਾਇਆ ਗਿਆ ਤਾਂ ਉਸ ਉੱਤੇ ‘ਨਾਕਾ ਸਾਲੀਆਂ ਦਾ’ ਲਿਖਿਆ ਹੋਇਆ ਸੀ।

ਫੁੱਲਾਂ ਨਾਲ ਸਜਾਈ ਗਈ ਟਰੇਨ ਅੱਗੇ ਲਾਏ ਰੀਬਨ ਬਾਰੇ ਪਹਿਲਾਂ ਪ੍ਰਸ਼ਾਸਨਕ ਅਫਸਰਾਂ ਨੂੰ ਪਤਾ ਨਹੀਂ ਲੱਗਾ। ਐਨ ਮੌਕੇ ਉੱਤੇ ਸਿੱਖ ਸੰਗਤ ਦੀ ਨਜ਼ਰ ਪਈ ਤਾਂ ਚਰਚਾ ਫੈਲ ਗਈ। ਤਪਾ ਦੇ ਐੱਸ ਡੀ ਐੱਮ ਰਾਜਪਾਲ ਸਿੰਘ ਇਸ ਗਲਤੀ ਨੂੰ ਠੀਕ ਕਰਦੇ ਪਏ ਸਨ ਕਿ ਮੀਡੀਆ ਨੇ ਫੋਟੋ ਖਿੱਚ ਲਈਆਂ। ਬਾਅਦ ਵਿੱਚ ਰੀਬਨ ਵਿੱਚ ਲਿਖੀਆਂ ਲਾਈਨਾਂ ਨੂੰ ਢੱਕ ਕੇ ਉਦਘਾਟਨ ਕੀਤਾ ਗਿਆ ਤੇ ਟਰੇਨ ਹਲਕਾ ਭਦੌੜ ਦੇ ਇੱਕ ਹਜ਼ਾਰ ਲੋਕਾਂ ਨੂੰ ਲੈ ਕੇ ਰਵਾਨਾ ਹੋਈ। ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਇਸ ਪ੍ਰੋਗਰਾਮ ਦੀ ਕਈ ਦਿਨਾਂ ਤੋਂ ਤਿਆਰੀ ਕਰ ਰਿਹਾ ਸੀ, ਪਰ ਕਿਸੇ ਅਫਸਰ ਨੇ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਦਘਾਟਨ ਲਈ ਜੋ ਰੀਬਨ ਖਰੀਦਿਆ ਹੈ, ਉਹ ਕਿੱਦਾਂ ਦਾ ਹੈ।

ਵਰਨਣ ਯੋਗ ਹੈ ਕਿ ਅਜਿਹੇ ਰੀਬਨ, ਜਿਸ ਉੱਤੇ ‘ਨਾਕਾ ਸਾਲੀਆਂ ਦਾ’ ਲਿਖਿਆ ਹੁੰਦਾ ਹੈ, ਵਿਆਹ ਦੇ ਦਿਨ ਲਾੜੇ ਦਾ ਰਾਹ ਰੋਕ ਕੇ ਖੜੀਆਂ ਸਾਲੀਆਂ ਵੱਲੋਂ ਲਾਏ ਜਾਂਦੇ ਹਨ। ਐਸ ਡੀ ਐੱਮ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਨਾਰਮਲ ਗਲਤੀ ਹੈ। ਅਜਿਹੇ ਪ੍ਰੋਗਰਾਮਾਂ ਵਿੱਚ ਇਸ ਤਰ੍ਹਾਂ ਦੀ ਗਲਤੀ ਹੋ ਜਾਂਦੀ ਹੈ।



Archive

RECENT STORIES